ਇੱਕ ਕੁੜੀ ਮਲੋਟ ਨੇੜਲੇ ਕਿਸੇ ਪਿੰਡ ‘ਚ ਵਿਆਹੀ ਗਈ। ਮਾਲਵੇ ਦੇ ਜ਼ਿਆਦਾਤਰ ਬਾਪੂਆਂ ਵਾਂਗ ਕੁੜੀ ਦਾ ਸਹੁਰਾ ਵੀ ‘ਫ਼ੀਮ ਖਾਣ ਦਾ ਆਦੀ ਸੀ। ਜਦੋਂ ਨੂੰਹ ਨੇ ਸਵੇਰੇ ਸਵੇਰੇ ਚਾਹ ਦੇਣ ਜਾਣਾ ਤਾਂ ਬਾਪੂ ਨੇ ਚਾਹ ਵਾਲ਼ਾ ਗਲਾਸ ਮੰਜੇ ਦੀ ਬਾਹੀ ‘ਤੇ ਰੱਖ ਕੇ ਕੁੜਤੇ ਹੇਠਾਂ ਪਾਈ ਬਥੂਹੀ ਦੇ ਬੋਝੇ ‘ਚੋਂ ਨਾਗਣੀ ਵਾਲ਼ਾ ਮੋਮੀ ਲਫਾਫਾ ਕੱਢਣਾ ਤੇ ਗੋਂਗਲੂ ਜਿੱਡੇ ਵੱਡੇ ਗੋਲ਼ੇ ਨਾਲ਼ੋਂ ਦਰਮਿਆਨੇ ਬਾਂਟੇ ਕੁ ਜਿੰਨੀ ਤੋੜ ਕੇ ਮੂੰਹ ਵਿੱਚ ਸੁੱਟ ਲੈਣੀ ਤੇ ਫਿਰ ਚਾਹ ਦਾ ਘੁੱਟ ਭਰਨਾ। ਪੜ੍ਹੀ ਲਿਖੀ ਨੂੰਹ ਕਾਫ਼ੀ ਦਿਨਾਂ ਤੱਕ ਨੋਟ ਕਰਦੀ ਰਹੀ ਕਿ ਸਾਡੇ ਏਰੀਏ ‘ਚ ਤਾਂ ਜਦੋਂ ਬੰਦੇ ਦਾਰੂ ਪੀਂਦੇ ਆ ਤਾਂ ਤੀਜੇ ਕੁ ਪੈੱਗ ਬਾਅਦ ਬੰਿਦਆਂ ਦੀ ‘ਵਾਜ਼ ਵੀ ਬਦਲ ਜਾਂਦੀ ਆ ਤੇ ਓਦਾਂ ਵੀ ਹੁਲਾਰੇ ਜਿਹੇ ਲੈਣ ਲੱਗ ਜਾਂਦੇ ਨੇ ਤੇ ਕਈਆਂ ਦੀ ‘ਡਿਗਰੀ’ ਤਾਂ ਜੂਤ ਪਤਾਣ ਕਰਕੇ ਈ ਸੈੱਟ ਹੁੰਦੀ ਆ ਪਰ ਇਧਰਲੇ ਬਾਪੂ ਨੂੰ ਤਾਂ ਬਹੁਤਾ ਫ਼ਰਕ ਈ ਨਹੀਂ ਪੈਂਦਾ। ਹੌਲ਼ੀ ਹੌਲ਼ੀ ਜਦੋਂ ਉਹ ਘਰ ਵਿਚ ਰਚ ਮਿਚ ਗਈ ਤਾਂ ਇਕ ਦਿਨ ਚਾਹ ਦੇਣ ਗਈ ਨੇ ਜੇਰਾ ਜਿਹਾ ਕਰਕੇ ਸਹੁਰਾ ਸਾਬ੍ਹ ਨੂੰ ਪੁੱਛ ਈ ਲਿਆ, “ਬਾਪੂ ਜੀ ਤੁਹਾਨੂੰ ਇਹਦਾ ਕੋਈ ਨਸ਼ਾ ਨੁਸ਼ਾ ਤਾਂ ਹੁੰਦਾ ਨ੍ਹੀ ਫਿਰ ਖਾਂਦੇ ਕਿਉਂ ਜੇ ਰੋਜ਼?”
ਬਾਪੂ ਨੇ ਟਾਲਣ ਦੇ ਇਰਾਦੇ ਨਾਲ਼ ਕਹਿ ਦਿੱਤਾ ਕਿ “ਨਸ਼ਾ ਤਾਂ ਭਾਈ ਰੋਟੀ ‘ਚ ਵੀ ਹੁੰਦਾ, ਇਹ ਤਾਂ ਫਿਰ ‘ਫ਼ੀਮ ਆ”
ਬਾਪੂ ਦੇ ਇਸ ਜਵਾਬ ਨਾਲ਼ ਜਦੋਂ ਨੂੰਹ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ