ਪਾਤਰ – ਸ਼ਿਵਾਨੀ
ਜੈਲਦਾਰ
ਅਮਰ
ਕਾਲੀ
ਪੰਮਾ
ਇੰਸਪੈਕਟਰ ਪਠਾਨ
ਕਿਸ਼ਤ – 2
ਲੇਖਕ – ਗੁਰਪ੍ਰੀਤ ਸਿੰਘ ਭੰਬਰ
ਪਿਛਲੀ ਕਿਸ਼ਤ ਵਿੱਚ ਅਸੀਂ ਜੈਲਦਾਰ ਬਾਰੇ ਪੜ ਰਹੇ ਸੀ ਜੋ ਵਡੇਰੀ ਉਮਰ ਹੋ ਜਾਣ ਦੇ ਬਾਵਜੂਦ ਹਜੇ ਤੱਕ ਕੁਆਰਾ ਹੈ। ਕੁਆਰਾ ਕਾਹਦਾ ਛੜਾ ਹੀ ਹੈ। ਉਸਦੇ ਕੋਲ ਪੈਸਾ ਤਾਂ ਬਹੁਤ ਹੈ ਪਰ ਉਸਦਾ ਵਿਆਹ ਨਹੀਂ ਹੋ ਪਾ ਰਿਹਾ। ਇਕੱਲੇਪਨ ਨੇ ਜੈਲੇ ਨੂੰ ਪਾਗਲ ਕਰਿਆ ਹੋਇਆ ਹੈ। ਓਹ ਵੀ ਚਾਹੁੰਦਾ ਹੈ ਕਿ ਕੋਈ ਹੋਵੇ ਜੋ ਉਸਦੀ ਜਿੰਦਗੀ ਦਾ ਦੁੱਖ-ਸੁੱਖ ਵੰਡੇ। ਉਸਦਾ ਘਰ ਸਵਾਰੇ, ਉਸਦੇ ਬੱਚਿਆਂ ਦੀ ਮਾਂ ਬਣੇ। ਉਸਦਾ ਵੀ ਇਕ ਪਰਿਵਾਰ ਹੋਵੇ। ਪਰ ਸ਼ਰੀਕ ਚਾਹੁੰਦੇ ਨੇ ਕਿ ਜੈਲਾ ਛੜਾ ਹੀ ਮਰ ਜਾਵੇ ਅਤੇ ਉਸਦੀ ਜਮੀਨ ਵੰਡੀ ਜਾਵੇ। ਮਾਂ ਵਿਚਾਰੇ ਦੀ ਮਰ ਗਈ ਹੈ ਅਤੇ ਪਿਓ ਬਿਮਾਰ ਰਹਿੰਦਾ ਹੈ। ਜੈਲਾ ਇਸੇ ਫਿਕਰ ਵਿੱਚ ਸੀ ਕਿ ਉਸਦਾ ਵਿਆਹ ਹੋਵੇਗਾ ਕਿਵੇਂ?
ਆਪਣੇ ਦੋ ਦੋਸਤਾਂ ਕੋਲ ਜੈਲਦਾਰ ਹਰ ਦੂਸਰੇ-ਤੀਸਰੇ ਦਿਨ ਜਾ ਆਇਆ ਕਰਦਾ ਸੀ। ਇਕ ਦਾ ਨਾਮ ਸੀ ਛਿੰਦਾ ਅਤੇ ਦੂਸਰੇ ਦਾ ਨਾਮ ਸੀ ਘੋਕੀ। ਓਨਾ ਕੋਲੋਂ ਸ਼ਰਾਬ ਪੀ ਕੇ ਵਾਪਸ ਆ ਰਿਹਾ ਸੀ ਇਕ ਰਾਤ ਤਾਂ ਉਸਨੂੰ ਅਮਰ ਮਿਲਿਆ। ਉਸਦਾ ਮੋਟਰਸਾਈਕਲ ਖਰਾਬ ਹੋ ਗਿਆ ਸੀ। ਜੈਲੇ ਨੇ ਕਿਹਾ ਚੱਲ ਭਰਾਵਾ ਤੂੰ ਰਾਤ ਮੇਰੇ ਘਰ ਕੱਟ ਲੈ। ਸਵੇਰੇ ਜਦੋਂ ਅਮਰ ਉਠਿਆ ਤਾਂ ਉਸਨੇ ਜੈਲਦਾਰ ਦਾ ਬੜਾ ਸ਼ੁਕਰਾਨਾ ਕਰਿਆ। ਬੜੇ ਹੀ ਸਾਫ ਦਿਲ ਦਾ ਸੀ ਅਮਰ। ਉਸਦੇ ਦਿਲ ਵਿੱਚ ਕੋਈ ਮੈਲ ਨਹੀਂ ਸੀ।
“ਮੈਂ ਤਾਂ ਭਾਜੀ ਬੜਾ ਈ ਮਤਲਬ ਸ਼ੁਕਰੀਆ ਕਰਦਾ! ਥੈਂਕਸ ਏ ਲੋਟ ਜੀ!” ਅਮਰ ਬੋਲਿਆ, “ਤੁਸੀਂ ਮੇਰੇ ਉਪਰ ਇੰਨਾ ਭਰੋਸਾ ਕੀਤਾ ਕਿ ਮੈਨੂੰ ਆਪਣੇ ਘਰ ਲੈ ਆਏ”।
“ਕੋਈ ਗੱਲ ਨੀ ਬਾਈ। ਤੂੰ ਔਖਾ ਹੋਣਾ ਸੀ। ਹੁੱਣ ਮਸ਼ੀਨਰੀ ਦਾ ਕੀ ਪਤਾ ਕਦੋਂ ਖਰਾਬ ਹੋ ਜੇ। ਤੇਰਾ ਮੋਟਰਸੈਕਲ ਖਰਾਬ ਹੋ ਗਿਆ ਸੀ ਤਾਂ ਮੈਂ ਤੇਰੀ ਮੱਦਦ ਕਰਤੀ”। ਜੈਲਦਾਰ ਨੇ ਕਿਹਾ, “ਵੈਸੇ ਕਿੱਥੋਂ ਆ ਤੂੰ ਬਾਈ?”
“ਮੈਂ ਜੀ ਲੁਧਿਆਣੇ ਸ਼ਹਿਰ ਤੋਂ ਆ ਬ-ਰਦਰ”। ਅਮਰ ਬੋਲਿਆ, “ਸ਼ਹਿਰ ਮੈਂ ਇਕ ਇੰਨਸ਼ੌਰੈਂਸ ਕੰਪਨੀ ਚ ਕੰਮ ਕਰਦਾਂ”।
“ਲੈ ਚਾਹ ਪੀ ਲੈ”। ਜੈਲੇ ਨੇ ਚਾਹ ਬਣਾਈ ਸੀ, ” ਮੈਂ ਰੋਟੀ ਬਣਾਓਣਾ”।
“ਨੋ-ਨੋ! ਪਲੀਜ਼ ਤੁਸੀਂ ਇੰਨਾ ਬਰਡਨ ਨਾ ਲਵੋ! ਆਈ ਵਿੱਲ ਮੈਨੇਜ ਜੀ”। ਅਮਰ ਨੇ ਕਿਹਾ।
“ਬਾਈ ਤੇਰੀ ਗਰੇਜੀ ਜਿਹੀ ਤਾਂ ਮੇਰੇ ਪੱਲੇ ਬਾਹਲੀ ਪੈਂਦੀ ਨੀ। ਪਰ ਲੱਗਦਾ ਤੂੰ ਰੋਟੀ ਨੂੰ ਮਨਾ ਕਰ ਰਿਹਾਂ। ਦੇਖ ਯਾਰ! ਘਰ ਕੋਈ ਜਨਾਨੀ ਤਾਂ ਹੈ ਨੀ। ਪਰ ਮੈਂ ਵੀ ਠੀਕ-ਠਾਕ ਫੁਲਕੇ ਲਾਹ ਲੈਨਾ। ਦੋਵੇਂ ਵੀਰ ਦਹੀਂ ਨਾਲ ਦੋ-ਦੋ ਫੁਲਕੇ ਖਾਨੇ ਆ। ਫੇਰ ਚੱਲਾਂਗੇ ਜਾਗਰ ਮਿਸਤਰੀ ਕੋਲ ਤੇਰਾ ਬੰਬੂਕਾਟ ਲੈ ਕੇ”। ਜੈਲੇ ਨੇ ਅਮਰ ਨੂੰ ਕਿਹਾ, “ਓ ਭਰਾਵਾ ਰਾਤ ਤੈਨੂੰ ਘਰ ਲੈ ਆਇਆ। ਹੁੱਣ ਰੋਟੀ ਲਈ ਕਾਹਦੀ ਖੇਚਲ ਯਾਰ!”
ਅਮਰ ਵੀ ਸੁਭਾਅ ਦਾ ਨਰਮ ਬੰਦਾ ਲੱਗਿਆ ਜੈਲੇ ਨੂੰ। ਬੜਾ ਮਿੱਠਾ ਬੋਲਦਾ ਸੀ। ਚਿਹਰੇ ਤੇ ਹੀ ਲਿਖਿਆ ਸੀ ਕਿ ਇਮਾਨਦਾਰ ਹੈ। ਅਮਰ ਜੈਲੇ ਦੇ ਬਾਪੂ ਜੀ ਦਿਲਦਾਰ ਸਿੰਘ ਨੂੰ ਵੀ ਮਿਲਿਆ। ਜੈਲੇ ਨੇ ਅਮਰ ਦਾ ਮੋਟਰਸਾਈਕਲ ਠੀਕ ਕਰਾਇਆ ਅਤੇ ਅਮਰ ਵਾਪਸ ਸ਼ਹਿਰ ਚਲਿਆ ਗਿਆ। ਜਾਣ ਲੱਗਿਆ ਅਮਰ ਜੈਲੇ ਦਾ ਧੰਨਵਾਦ ਕਰਦਾ ਨਹੀਂ ਸੀ ਥੱਕ ਰਿਹਾ।
ਜਾਗਰ ਮਿਸਤਰੀ ਜੈਲੇ ਦੇ ਬਾਪੂ ਦਿਲਦਾਰ ਸਿੰਘ ਦਾ ਖਾਸ ਦੋਸਤ ਹੁੰਦਾ ਸੀ। ਜੈਲੇ ਦੇ ਘਰ ਜਾਗਰ ਦਾ ਆਮ ਹੀ ਆਓਣਾ ਜਾਣਾ ਸੀ। ਜਾਗਰ ਮਿਸਤਰੀ ਦੀ ਕੁੜੀ ਦਾ ਨਾਮ ਸੀ ਕਾਲੀ। ਕਾਲੀ ਰੰਗ ਦੀ ਕਾਲੀ ਸੀ। ਉਸਦੇ ਰੰਗ ਕਰਕੇ ਹੀ ਸਾਰੇ ਉਸਨੂੰ ਕਾਲੀ ਕਹਿਣ ਲੱਗੇ। ਹੁੱਣ ਤਾਂ ਓਹ ਆਪ ਵੀ ਆਪਣਾ ਅਸਲ ਨਾਮ ਭੁੱਲ ਗਈ ਸੀ।
ਕਾਲੀ ਦਾ ਵੀ ਵਿਆਹ ਨਹੀਂ ਸੀ ਹੋ ਰਿਹਾ। ਉਸਦੇ ਕਾਲੇ ਰੰਗ ਕਰਕੇ ਜੋ ਵੀ ਮੁੰਡਾ ਕਾਲੀ ਨੂੰ ਦੇਖਣ ਆਂਓਦਾ ਸੀ ਉਹ ਨਾਂਹ ਕਰ ਜਾਂਦਾ ਸੀ। ਬੜੀ ਜਗਾ ਜਾਗਰ ਮਿਸਤਰੀ ਨੇ ਗੱਲ ਪੱਕੀ ਕਰਨ ਦੀ ਕੋਸ਼ਿਸ਼ ਕਰੀ। ਕਾਲੀ ਦੀ ਤਾਂ ਮਾਂ ਉਸ ਨੂੰ ਜੰਮਣ ਸਾਰ ਹੀ ਪੂਰੀ ਹੋ ਗਈ ਸੀ। ਮਗਰੋਂ ਜਾਗਰ ਮਿਸਤਰੀ ਦੂਸਰੀ ਵਹੁਟੀ ਘਰ ਲੈ ਆਇਆ। ਬੰਤ ਕੌਰ ਕੱਬੇ ਸੁਭਾਅ ਦੀ ਆ ਗਈ। ਜਾਗਰ ਅਤੇ ਬੰਤ ਕੌਰ ਦੀ ਇਕ ਹੋਰ ਧੀ ਹੋਈ। ਜਿਸਦਾ ਨਾਮ ਰੀਟਾ ਸੀ। ਬੰਤ ਕੌਰ ਤਾਂ ਬੱਸ ਰੀਟਾ ਨੂੰ ਹੀ ਪਿਆਰ ਕਰਦੀ ਸੀ। ਕਾਲੀ ਨੂੰ ਤਾਂ ਓਹ ਜਾਨਵਰ ਮੰਨਦੀ ਸੀ।
“ਬੰਤ ਮੁੰਡਾ ਸਿਰੇ ਦਾ ਸ਼ਰਾਬੀ ਐ!!! ਤੂੰ ਇਹ ਕਿਹੋ ਜਿਹੀਆਂ ਗੱਲਾਂ ਕਰੀ ਜਾਨੀ ਏ!! ਮੈਂ ਆਪਣੀ ਕੁੜੀ ਨੂੰ ਸ਼ਰਾਬੀ ਨਾਲ ਤੋਰ ਦਵਾਂ!!!?” ਜਾਗਰ ਮਿਸਤਰੀ ਬੋਲਿਆ।
“ਸ਼ਰਾਬੀ ਆ ਤਾਂ ਕੀ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ