ਇਸ਼ਕ-ਜ਼ਾਦੇ
ਮੁੱਖ ਪਾਤਰ – ਜੋਸ਼
ਰੂਹੀ
ਕਿਸ਼ਤ ਨੰਬਰ – 2
ਲੇਖਕ – ਗੁਰਪ੍ਰੀਤ ਸਿੰਘ ਭੰਬਰ ਵੱਲੋਂ
ਰੂਹੀ ਅਤੇ ਜੋਸ਼ ਘਰੋਂ ਭੱਜ ਜਾਂਦੇ ਹਨ। ਰੂਹੀ ਪੰਜਾਬ ਦੀ ਸੱਤਾਰੂੜ ਪਾਰਟੀ ਦੇ ਐਮ.ਐਲ.ਏ ਸੁਰਜਣ ਸਿੰਘ ਦੀ ਧੀ ਹੈ। ਰੂਹੀ ਨੂੰ ਸੁਰਜਣ ਸਿੰਘ ਨੇ ਬੜੇ ਲਾਡਾਂ ਨਾਲ ਪਾਲਿਆ ਸੀ। ਪਰ ਓਹ ਲਾਡਾਂ ਨਾਲ ਪਾਲੀ ਧੀ ਉਸਦੇ ਸਿਰ ਤੇ ਸੁਆਹ ਪਾ ਕੇ ਚਲੀ ਗਈ।
ਸੁਰਜਣ ਸਿੰਘ ਨੂੰ ਹਰ ਕਿਸੇ ਸਾਹਮਣੇ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪਿਆ। ਪਾਰਟੀ ਸੁਪਰੀਮੋ ਰਾਜਾ ਦਿਆਲ ਸਿੰਘ ਵੀ ਬਹੁਤ ਬੋਲੇ।
ਸ਼ਲਿੰਦਰ ਭਦੌੜ ਦੇ ਮੁੰਡੇ ਗੈਰੀ ਨਾਲ ਰੂਹੀ ਦਾ ਰਿਸ਼ਤਾ ਪੱਕਾ ਹੋਇਆ ਸੀ ਅਤੇ ਗੈਰੀ ਹੁੱਣ ਪਾਗਲ ਹੋਇਆ ਪਿਆ ਸੀ। ਓਹ ਹਰ ਹਾਲ ਵਿੱਚ ਰੂਹੀ ਨੂੰ ਲੱਭਣਾ ਚਾਹੁੰਦਾ ਸੀ।
ਸੁਰਜਣ ਸਿੰਘ ਦਲਾਲ ਨਾਮ ਦੇ ਇਕ ਪੇਸ਼ੇਵਰ ਕਿਲਰ ਨੂੰ ਰੂਹੀ ਅਤੇ ਜੋਸ਼ ਦੀਆਂ ਤਸਵੀਰਾਂ ਫੜਾਂਓਦਾ ਹੈ ਅਤੇ ਦੋਵਾਂ ਨੂੰ ਮਾਰ ਦੇਣ ਲਈ ਕਹਿ ਦਿੰਦਾ ਹੈ।
ਸੁੰਨਸਾਨ ਸੜਕ ਤੇ ਇਕ ਟੁੱਟੀ ਜਿਹੀ ਕਾਰ ਜਾ ਰਹੀ ਸੀ। ਮਾੱਡਲ ਕਾਫੀ ਪੁਰਾਣਾ ਸੀ। ਇੱਕ ਛਤਰਮੁੱਰਗ ਜਿਹੇ ਮੂੰਹ ਵਾਲਾ ਬੰਦਾ ਕਾਰ ਵਿੱਚ ਬੈਠਾ ਸੀ। ਉਸਦਾ ਚਿਹਰਾ ਪਸੀਨੇ ਨਾਲ ਭਿੱਜਿਆ ਪਿਆ ਸੀ। ਓਹ ਵਾਰ-ਵਾਰ ਪਿੱਛੇ ਦੇਖੀ ਜਾਂਦਾ ਸੀ ਕਿ ਕੋਈ ਉਸਦਾ ਪਿੱਛਾ ਤਾਂ ਨਹੀਂ ਸੀ ਕਰ ਰਿਹਾ।
ਟੈਕਸੀ ਬੜਾ ਪਤਲਾ ਸੀ। ਉਸਦਾ ਨਾਮ ਟੈਕਸੀ ਪਿਆ ਕਿਓਂਕਿ ਪਹਿਲਾਂ ਓਹ ਟੈਕਸੀਆਂ ਚਲਾਇਆ ਕਰਦਾ ਸੀ। ਦਿੱਲੀ ਏਅਰਪੋਰਟ ਦੇ ਗੇੜੇ ਲਾਇਆ ਕਰਦਾ ਸੀ। ਭੁੱਕੀ ਫੀਮ ਖਾ-ਖਾ ਕੇ ਚਾਰ-ਚਾਰ ਦਿਨ ਅਪ-ਡਾਊਨ ਕਰੀ ਜਾਣਾ ਗਧੇ ਨੇ! ਸੌਣਾ ਈ ਨਾ!
ਸੋਨੂੰ ਭਾਜੀ ਦਾ ਚਹੇਤਾ ਸੀ। ਆਪਣੇ ਸੋਨੂੰ ਭਾਜੀ ਪਟਿਆਲੇ ਦੀ ਟੈਕਸੀ ਸਰਵਿਸ ਤੇ ਰਾਜ ਕਰਦੇ ਸਨ। ਵੱਡਾ ਟ੍ਰਾਂਸਪੋਰਟ ਦਾ ਕਾਰੋਬਾਰ ਸੀ ਓਨਾ ਦਾ।
ਸੋਨੂੰ ਭਾਜੀ ਦੇ ਕਹਿਣ ਤੇ ਈ ਇਕ ਵਾਰ ਟੈਕਸੀ ਨੇ ਕੈਪਸੂਲਾਂ ਦੇ ਪੈਕੇਟ ਦਿੱਲੀ ਪਹੁੰਚਾਏ। ਇਕ ਵਾਰੀ ਪਹੁੰਚਾ ਤਾਂ ਦਿੱਤੇ ਪਰ ਸਾਲਾ ਵਾਪਸ ਆਂਓਦਾ ਫੜਿਆ ਗਿਆ। ਬਚਣ ਲਈ ਪੁਲਿਸ ਦਾ ਖਬਰੀ ਬਣਨ ਲਈ ਤਿਆਰ ਹੋ ਗਿਆ।
ਟੈਕਸੀ ਸੋਨੂੰ ਭਾਜੀ ਦੀ ਖਬਰ ਪੁਲਿਸ ਤੱਕ ਪਹੁੰਚਾ ਦਿਆ ਕਰਦਾ ਸੀ ਤੇ ਬਦਲੇ ਵਿੱਚ ਪੁਲਿਸ ਉਸ ਨੂੰ ਪੈਸੇ-ਪੂਸੇ ਦੇ ਦਿਆ ਕਰਦੀ ਸੀ। ਫਿਰ ਸੋਨੂੰ ਨੂੰ ਟੈਕਸੀ ਤੇ ਸ਼ੱਕ ਹੋ ਗਿਆ। ਤੇ ਇਕ ਦਿਨ ਪੁਲਿਸ ਨੂੰ ਖਬਰ ਦਿੰਦਾ ਟੈਕਸੀ ਸੋਨੂੰ ਨੇ ਫੜ ਲਿਆ।
ਬੜਾ ਕੁੱਟਿਆ! ਲੋਹੇ ਦੀ ਸੱਬਲ ਨਾਲ ਹੱਡ ਲਸ਼ਕਾਏ। ਫੇਰ ਮਰਿਆ ਮੰਨ ਕੇ ਸੋਨੂੰ ਨੇ ਟੈਕਸੀ ਖੇਤਾਂ ਚ ਸੁੱਟ ਦਿੱਤਾ। ਪਰ ਟੈਕਸੀ ਜਿਓਂਦਾ ਸੀ। ਓਹ ਥੋੜੀ ਦੇਰ ਬਾਅਦ ਆਪ ਈ ਉੱਠਿਆ ਅਤੇ ਤੇਜਬੀਰ ਵਿਰਕ ਕੋਲ ਚਲਿਆ ਗਿਆ।
ਤੇਜਬੀਰ ਵਿਰਕ ਸਪੈਸ਼ਲ ਫੋਰਸ ਦਾ ਬੰਦਾ ਸੀ। ਆਪਣੇ ਸਮੇਂ ਦਾ ਓਹ ਮਸ਼ਹੂਰ ਕਬੱਡੀ ਖਿਲਾੜੀ ਰਿਹਾ ਸੀ। ਜਦ ਰੇਡ ਪਾਂਓਦਾ ਸੀ ਤਾਂ ਅਗਲੀ ਟੀਮ ਦੇ ਦਿਲ ਕੰਭ ਜਾਂਦੇ ਸਨ ਕਿ ਵਿਰਕ ਆ ਗਿਆ!
ਸੁਭਾਅ ਦਾ ਬੜਾ ਸਖਤ ਸੀ ਤੇ ਅਫਸਰ ਐਸਾ ਕਿ ਬੋਲੇ ਘੱਟ ਤੇ ਠੋਕੇ ਵੱਧ! ਐਨਕਾਊਂਟਰ ਕਰਨ ਲਈ ਤੇਜਬੀਰ ਵਿਰਕ ਹਮੇਸ਼ਾਂ ਕਾਹਲਾ ਰਹਿੰਦਾ ਸੀ।
ਓਦੋਂ ਤਾਂ ਟੈਕਸੀ ਨੂੰ ਤੇਜਬੀਰ ਨੇ ਬਚਾ ਲਿਆ ਤੇ ਓਦੀ ਮੱਦਦ ਨਾਲ ਸੋਨੂੰ ਸਿੰਘ ਅਨਮੋਲ ਅੰਦਰ ਡੱਕ ਦਿੱਤਾ ਪਰ ਫੇਰ ਨਾਲ ਹੀ ਟੈਕਸੀ ਵੀ ਲੰਮਾ ਪਾ ਲਿਆ। ਓਨੂੰ ਵੀ ਵਿਰਕ ਨੇ ਸੱਤ ਸਾਲ ਦੀ ਕੈਦ ਕਰਾ ਦਿੱਤੀ।
ਤੇਜ ਰਫਤਾਰ ਸੀ ਕਾਰ ਦੀ ਤੇ ਟੈਕਸੀ ਪੂਰੀ ਰੇਸ ਨੱਪੀ ਆਂਓਦਾ ਸੀ। ਓਹ ਜੇਲ ਤੋਂ ਫਰਾਰ ਹੋਇਆ ਸੀ। ਉਸਨੂੰ ਪਤਾ ਸੀ ਕਿ ਓਨੇ ਕਿੱਥੇ ਜਾਣਾ ਹੈ। ਕਾਰ ਦੀ ਡਿੱਗੀ ਵਿੱਚੋਂ ਆਵਾਜ਼ਾਂ ਆ ਰਹੀਆਂ ਸਨ। ਕੋਈ ਸੀ ਡਿੱਗੀ ਵਿੱਚ! ਟੈਕਸੀ ਨੇ ਹੀ ਉਸਨੂੰ ਬੰਨ ਕੇ ਡਿੱਗੀ ਵਿੱਚ ਸੁੱਟਿਆ ਸੀ।
ਧੂੜਾਂ ਪਾਂਓਦੀ ਟੈਕਸੀ ਦੀ ਕਾਰ ਸੜਕ ਤੇ ਚਲਦੀ ਜਾਂਦੀ ਹੈ। ਧੁੱਪ ਸਿਰੇ ਦੀ ਸੀ। ਗਰਮੀ ਨੇ ਆਪਣੇ ਪੁਰਾਣੇ ਰਿਕਾਰਡ ਤੋੜੇ ਸਨ। ਟੈਕਸੀ ਜਾਣਦਾ ਸੀ ਕਿ ਜੇਕਰ ਓਹ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ