ਘਰੇ ਪਏ ਵੰਡ ਵੰਡਾਈ ਦੇ ਵੱਡੇ ਕਲੇਸ਼ ਦਾ ਉਸ ਦਿਨ ਸ਼ਾਇਦ ਆਖਰੀ ਪੜਾਅ ਸੀ..ਨਿੱਕਾ ਭਰਾ ਆਪਣੇ ਹਿੱਸੇ ਆਉਂਦੀਆਂ ਸ਼ੈਵਾਂ ਦੀ ਇੱਕ ਲੰਮੀ ਚੋੜੀ ਲਿਸਟ ਬਣਾਈ ਆਪਣੇ ਹਮਾਇਤੀਆਂ ਨਾਲ ਤੁਰਿਆ ਫਿਰ ਰਿਹਾ ਸੀ ਤੇ ਵੱਡਾ ਆਪਣੀ ਵੱਖਰੀ..!
ਪਿੰਡ ਦੀ ਪੰਚਾਇਤ..ਰਿਸ਼ਤੇਦਾਰੀ..ਪਟਵਾਰੀ..ਗਰਦੌਰ..ਇਲਾਕੇ ਦੇ ਕਿੰਨੇ ਸਾਰੇ ਮੋਤਬੇਰ..ਸਭ ਵਿਹੜੇ ਵਿੱਚ ਆਸਣ ਲਾਈ ਬੈਠੇ ਹੋਏ ਸਨ..ਇਲਾਕੇ ਵਿੱਚ ਭਾਰੀ ਖਦਸ਼ਾ ਸੀ ਕੇ ਕਿਧਰੇ ਦੋਵੇਂ ਭਰਾ ਲੜ ਹੀ ਨਾ ਪੈਣ..!
ਅਪਾਹਿਜ ਕੁਰਸੀ ਤੇ ਪਾਸੇ ਜਿਹੇ ਹੋ ਕੇ ਬੈਠੀ ਹੰਝੂ ਵਹਾਉਂਦੀ ਮਾਂ ਵਾਹਿਗੁਰੂ ਅਗੇ ਕਿਸੇ ਕਰਾਮਾਤ ਲਈ ਅਰਜੋਈਆਂ ਕਰੀ ਜਾ ਰਹੀ ਸੀ..!
ਦੋਹਾਂ ਭਰਾਵਾਂ ਦੇ ਨਿਆਂਣੇ ਇਸ ਸਭ ਕੁਝ ਤੋਂ ਅਣਜਾਣ ਕੰਧ ਤੋਂ ਬਾਹਰ ਉਗੇ ਰੁੱਖਾਂ ਹੇਠ ਇੱਕਠੇ ਖੇਡ ਰਹੇ ਸਨ..ਅਚਾਨਕ ਦੋਵੇਂ ਗੁੱਥਮ-ਗੁੱਥਾ ਹੋ ਪਏ..ਲੜਾਈ ਦੀ ਵਜਾ ਸ਼ਾਇਦ ਧਰੇਕ ਹੇਠਾਂ ਡਿੱਗੇ ਧਰਕੋਨਿਆਂ ਦੀ ਇੱਕ ਮੁੱਠ ਸੀ..ਇੱਕ ਆਖ ਰਿਹਾ ਸੀ ਇਹ ਮੇਰੇ ਨੇ ਤੇ ਦੂਜਾ ਮੀਚੀ ਹੋਈ ਮੁੱਠ ਵਿਚੋਂ ਵੱਧ ਲੈਣ ਲਈ ਜੱਦੋਜਹਿਦ ਕਰ ਰਿਹਾ ਸੀ..!
ਕੋਲੋਂ ਲੰਘਦੇ ਇੱਕ ਬਾਬਾ ਜੀ ਦੋਹਾ ਨੂੰ ਇੰਝ ਲੜਦਿਆਂ ਵੇਖ ਖਲੋ ਗਏ..ਕਿੰਨਿਆਂ ਵਰ੍ਹਿਆਂ ਤੋਂ ਠੀਕ ਇਸੇ ਵੇਲੇ ਹਰ ਰੋਜ ਆਟੇ ਦੀ ਲੱਪ ਮੰਗਣ ਆਉਣਾ ਓਹਨਾ ਦਾ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ