ਛੇ ਮਹੀਨੇ ਹੋ ਗਏ ਸਨ ਸਤਨਾਮ ਦੇ ਪਤੀ ਨੂੰ ਕੁਵੈਤ ਗਏ ਹੋਏ। ਪਰ ਪੈਸਾ ਘਰ ਇਕ ਵੀ ਨਹੀਂ ਸੀ ਭੇਜ ਸਕਿਆ। ਜਿਸ ਕੰਪਨੀ ਵਿੱਚ ਗਿਆ ਸੀ ਓਹ ਬੰਦ ਹੋਣ ਜਾ ਰਹੀ ਸੀ। ਸਾਰੇ ਬੰਦੇ ਵਾਪਸ ਭੇਜੇ ਜਾ ਰਹੇ ਸਨ।
ਕਰਜ਼ ਸਿਰ ਤੇ ਚੜਿਆ ਹੋਇਆ ਸੀ। ਸਤਨਾਮ ਬੜੀ ਪਰੇਸ਼ਾਨ ਸੀ। ਵੈਸੇ ਤਾਂ ਸਤਨਾਮ ਨੂੰ ਰੱਬ ਤੇ ਪੂਰਾ ਭਰੋਸਾ ਸੀ। ਪਰ ਹਾਲ ਦੀ ਘੜੀ ਬਹੁਤ ਮੁਸ਼ਕਲ ਆ ਗਈ ਸੀ।
ਘਰੇ ਰੋਟੀ ਪੱਕਣੀ ਔਖੀ ਹੋਈ ਪਈ ਸੀ। ਸਤਨਾਮ ਨੇ ਜਿੰਨਾ ਉਧਾਰ ਲੈ ਹੋਇਆ ਓਨਾ ਲੈ ਲਿਆ। ਹੁੱਣ ਰਾਸ਼ਨ ਦੀ ਦੁਕਾਨ ਵਾਲੇ ਲਾਲਾ ਜੀ ਨੇ ਪੈਸਾ ਮੰਗਿਆ ਸੀ। ਪਹਿਲਾਂ ਪਿਛਲਾ ਉਧਾਰ ਚੁਕਾਓ, ਫੇਰ ਹੋਰ ਰਾਸ਼ਨ ਮਿਲੇਗਾ।
ਸਤਨਾਮ ਕੋਲ ਅੱਜ ਜੋਗਾ ਤਾਂ ਰਾਸ਼ਨ ਸੀ। ਪਰ ਕੱਲ ਸਵੇਰੇ ਰੋਟੀ ਪਕਾਓਣ ਲਈ ਆਟਾ ਖਤਮ ਸੀ। ਪੈਸਾ ਘਰ ਇਕ ਵੀ ਨਹੀਂ ਸੀ। ਦੋ ਬੱਚੇ ਕੋਲ ਸਨ। ਸਤਨਾਮ ਦੇ ਇਕ ਮੁੰਡਾ ਸੀ ਤੇ ਇਕ ਕੁੜੀ। ਦੋਵੇਂ ਹਜੇ ਛੋਟੇ ਸਨ। ਇੰਨਾ ਨੂੰ ਭੁੱਖਾ ਤਾਂ ਰੱਖਿਆ ਨਹੀਂ ਜਾ ਸਕਦਾ! ਹੁੱਣ ਸਤਨਾਮ ਕੀ ਕਰਦੀ!?
ਅਜਿਹੇ ਵੇਲੇ ਉਸਨੂੰ ਆਪਣੀ ਭੈਣ ਹਰਮੀਤ ਦਾ ਖਿਆਲ ਆਇਆ।
ਸਤਨਾਮ ਦਾ ਕੋਈ ਭਰਾ ਤਾਂ ਸੀ ਨਹੀਂ। ਅਤੇ ਆਪਣੇ ਬੁਢੇ ਮਾਂ-ਬਾਪ ਨੂੰ ਆਪਣੀ ਹਾਲਤ ਦੱਸ ਕੇ ਓਹ ਓਨਾ ਦੀ ਪਰੇਸ਼ਾਨੀ ਨਹੀਂ ਵਧਾਓਣਾ ਚਾਹੁੰਦੀ ਸੀ। ਇਸੇ ਲਈ ਉਸਨੇ ਹਰਮੀਤ ਨੂੰ ਫੋਨ ਕਰਿਆ। ਹਰਮੀਤ ਉਸੇ ਵਕਤ ਭੱਜੀ ਆਈ। ਉਸਦੇ ਨਾਲ ਉਸਦਾ ਪਤੀ ਤਰਲੋਚਨ ਵੀ ਸੀ। ਹਰਮੀਤ ਨੇ ਆਟਾ ਵੀ ਦਿੱਤਾ ਅਤੇ ਨਾਲ ਪੈਸੇ ਵੀ ਫੜਾ ਗਈ। ਰਸੋਈ ਦਾ ਸਾਰਾ ਰਾਸ਼ਨ ਪੂਰਾ ਕੀਤਾ।
ਵਕਤ ਬਦਲਿਆ ਅਤੇ ਸਤਨਾਮ ਦੇ ਪਤੀ ਦਾ ਕੰਮ ਕੁਵੈਤ ਵਿੱਚ ਲੋਟ ਆ ਗਿਆ। ਪੈਸਾ ਹਰ ਮਹੀਨੇ ਆਓਣ ਲੱਗਿਆ। ਔਖਾ ਸਮਾਂ ਲੰਘ ਗਿਆ। ਸਤਨਾਮ ਸੌਖੀ ਹੋ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ