ਜਦੋਂ ਵੀ ਮੈਂ ਸਿਆਸਤਦਾਨਾਂ ਦੇ ਵਾਅਦਿਆਂ ਭਰੇ ਭਾਸ਼ਣ ਸੁਣਦਾ ਹਾਂ। ਤਾਂ ਮੈਨੂੰ ਉਸ ਜੱਟ ਦੀ ਕਹਾਣੀ ਯਾਦ ਆ ਜਾਂਦੀ ਹੈ। ਜਿਸਦਾ ਕਦੀ ਬਲਦ ਗਵਾਚ ਗਿਆ ਸੀ।
ਜੱਟ ਅਤੇ ਜੱਟ ਦਾ ਮੁੰਡਾ ਬਲਦ ਦੀ ਭਾਲ ਵਿੱਚ ਪਿੰਡ ਪਿੰਡ ਘੁੰਮਦੇ ਨੇ। ਜਿੱਥੇ ਕਿਤੇ ਕੋਈ ਗੁਰਦਵਾਰਾ ਆਉਂਦਾ ਜੱਟ ਸੌ ਸਵਾ ਸੌ ਦਾ ਪ੍ਰਸਾਦ ਸੁੱਖ ਲੈਂਦਾ ਕਿ ਮੇਰਾ ਬਲਦ ਲੱਭ ਆਵੇ। ਇੰਞ ਹੀ ਮੰਦਰ ਆਵੇ ਤਾਂ ਵੀ, ਤੇ ਜੇ ਮਸੀਤ ਆਵੇ ਤਾਂ ਵੀ!
ਜੱਟ ਜਾਣੀ…..’ਸਿਆਸਤਦਾਨ’
ਬਲਦ ਜਾਣੀ…..’ਸੱਤਾ’
ਰੱਬ,ਅੱਲਾ ਅਤੇ ਭਗਵਾਨ ਜਾਣੀ …….’ਜੰਤਾਂ’
ਸੁੱਖਾਂ ਜਾਣੀ …….’ਵਾਅਦੇ’
ਜੱਟ ਨੇ ਜਦ ਬਹੁਤ ਸਾਰੀਆਂ ਸੁੱਖਾਂ ਸੁੱਖ ਲਈਆਂ ਤਾਂ ਮੁੰਡਾ ਪੈਸਿਆਂ ਦਾ ਜੋੜ ਜਿਹਾ ਕਰਕੇ ਕਹਿੰਦਾ,
“ਭਾਪਾ ਜਿੰਨੀਆਂ ਸੁੱਖਾਂ ਸੁੱਖੀ ਜਾਨਾ ਐਨੇ ਦਾ ਤਾਂ ਬਲਦ ਵੀ ਨਹੀਂ।”
ਅੱਗੋਂ ਜੱਟ ਬੋਲਿਆ, “ਪੁੱਤਰਾ ਬਲਦ ਦੇ ਸਿੰਗਾਂ ਨੂੰ ਹੱਥ ਤਾਂ ਪੈ ਲੈਣ ਦੇ ਸੁੱਖਾਂ ਕਿਹੜੇ ਨੇ ਲਾਹੁਣੀਆਂ।”
ਮੈਂ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
DHILLON Filmz
ਬਹੁਤ ਸੋਹਣੀ ਗੱਲ ਕਹੀ ਤੁਸੀਂ