ਪ੍ਰਕਾਸ਼ ਕੌਰ ਦੇ ਤੁਰ ਜਾਣ ਤੋਂ ਬਾਅਦ ਗੁਰਬਚਨ ਸਿੰਘ ਦਾ ਵਡੇਰੀ ਉਮਰੇ ਔਖਾ ਸਮਾਂ ਆ ਗਿਆ ਸੀ। ਨੂੰਹ ਰਾਣੀ ਆਪਣੀ ਮਰਜੀ ਨਾਲ ਕੰਮ ਕਰਿਆ ਕਰਦੀ ਸੀ। ਸਵੇਰ ਦੀ ਚਾਹ ਹੁੱਣ ਸਮੇਂ ਸਿਰ ਨਹੀਂ ਸੀ ਮਿਲਦੀ। ਦੁਪਹਿਰੇ ਰੋਟੀ ਨੂੰ ਕਈ ਵਾਰ ਚਾਰ ਵੱਜ ਜਾਇਆ ਕਰਦੇ।
ਸ਼ਾਮ ਨੂੰ ਰੱਜੋ ਕਈ ਵਾਰ ਸ਼ਬਜੀ ਹੋਟਲ ਤੋਂ ਲਿਆਂਦੀ ਸਾਹਮਣੇ ਧਰ ਦਿੰਦੀ।
“ਬਾਪੂ ਜੀ ਅੱਜ ਇਹੀ ਖਾ ਲਵੋ!”
ਨੂੰਹ ਰਾਣੀ ਸਾਹਮਣੇ ਹੁੱਣ ਕੀ ਬੋਲੇ? ਗੁਰਬਚਨ ਸਿੰਘ ਔਖਾ ਹੋ ਕੇ ਖਾ ਤਾਂ ਲੈਂਦਾ ਸੀ ਪਰ ਦੋ-ਤਿੰਨ ਦਿਨ ਫੇਰ ਢਿੱਡ ਖਰਾਬ ਰਹਿੰਦਾ। ਸੋਚਿਆ ਮੁੰਡੇ ਨਾਲ ਗੱਲ ਕਰੇ ਕਿ ਭਾਈ ਮੈਨੂੰ ਦਾਲ ਰੋਟੀ ਘਰ ਬਣੀ ਹੀ ਦਿਆ ਕਰੋ। ਪਰ ਸੰਕੋਚ ਕਰਦਾ ਕੁੱਛ ਨਾ ਬੋਲਿਆ।
ਰੱਜੋ ਘਰ ਹੀ ਬੱਚਿਆਂ ਨੂੰ ਟਿਊਸ਼ਨ ਪੜਾਇਆ ਕਰਦੀ ਸੀ। ਕਈ ਵਾਰ ਵਕਤ ਦੀ ਕਮੀ ਕਾਰਨ ਸਬਜੀ ਨਹੀਂ ਸੀ ਬਣ ਪਾਂਓਦੀ। ਵੈਸੇ ਵੀ ਘਰ ਦੇ ਖਰਚ ਅੱਜ ਕਿਸੇ ਇਕ ਜੀਅ ਦੇ ਕੰਮ ਕਰਿਆਂ ਕਿੱਥੇ ਪੂਰੇ ਹੁੰਦੇ ਹਨ।
ਮੁੰਡਾ ਕੰਮ ਤੇ ਚਲਿਆ ਜਾਂਦਾ ਸੀ ਤਾਂ ਰੱਜੋ ਘਰ ਦੀ ਸਾਫ ਸਫਾਈ ਕਰਨਾ ਸ਼ੁਰੂ ਕਰਦੀ। ਪੋਚੇ ਲਾਂਓਦੀ ਕਦੇ ਬਾਪੂ ਜੀ ਹੁਣਾ ਨੂੰ ਉਠਾ ਕੇ ਇੱਧਰ ਬਿਠਾਂਓਦੀ ਤਾ ਕਦੇ ਓਧਰ! ਇਕ ਦਿਨ ਕੋਰੀ ਜਿਹੀ ਹੋ ਗਈ।
“ਬਾਪੂ ਜੀ ਜਦ ਮੈਂ ਕੰਮ ਕਰਾਂ ਤਾਂ ਤੁਸੀਂ ਬਾਹਰ ਬੈਠ ਜਾਇਆ ਕਰੋ!!”
“ਚੰਗਾ ਭਾਈ!” ਗੁਰਬਚਨ ਸਿੰਘ ਇੰਨਾ ਹੀ ਬੋਲ ਸਕਿਆ।
ਰੱਜੋ ਦਾ ਕੋਰਾ ਸੁਬਾਹ ਦੇਖ ਗੁਰਬਚਨ ਸਿੰਘ ਸੋਚਦਾ ਕਿ ਪਤਾ ਨਹੀਂ ਉਸਦਾ ਬੁਢੇਪਾ ਕਿਵੇਂ ਨਿਕਲੇਗਾ?
ਨੂੰਹ ਨੂੰ ਸਹੁਰਾ ਹੁੱਣ ਹੋਰ ਕੀ ਬੋਲੇ!? ਉਸ ਦਿਨ ਤਾਂ ਹੱਦ ਹੋ ਗਈ। ਜਦੋਂ ਬਚਨੇ ਦਾ ਪੋਤਾ ਉਸ ਕੋਲ ਆ ਕੇ ਬੈਠ ਗਿਆ ਤਾਂ ਰੱਜੋ ਭਖਦੀ ਹੋਈ ਮਗਰ ਹੀ ਆ ਗਈ। ਅਖੇ ਕੀ ਲੈਣ ਆਇਆਂ ਇੱਥੇ!!? ਚੱਲ ਪੜਾਈ ਕਰ!!
ਆਖਰ ਸਮਾਂ ਮਾੜੇ ਦੌਰ ਵਿੱਚ ਆ ਗਿਆ ਸੀ। ਗੁਰਬਚਨ ਸਿੰਘ ਆਵਦੀ ਜਵਾਨੀ ਵੇਲੇ ਕਿਸੇ ਕੋਲੋਂ ਕੋਈ ਗੱਲ ਨਹੀਂ ਸੀ ਅਖਵਾਂਓਦਾ। ਪਰ ਬੁਢੇਪੇ ਵਿੱਚ ਹੁੱਣ ਨੂੰਹ ਰਾਣੀ ਨਾਲ ਕੀ ਲੜਾਈ ਕਰੇ!? ਸਮਾਜ ਕੀ ਕਹੇਗਾ? ਚੁੱਪ ਹੀ ਭਲੀ ਹੈ ਭਾਈ! ਜਿਵੇਂ ਲੰਘਦੀ ਆ ਲੰਘਾ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ