ਸਾਡੀ ਪੋਤਰੀ ਹਾਲੇ ਚਾਰ ਸਾਲ ਦੀ ਨੀ ਹੋਈ ਤੇ
ਇਕ ਦਿਨ ਉਹਨੇ ਆਪਣੀ ਦਾਦੀ ਤੋਂ ਫ਼ੋਨ ਮੰਗਿਆ ਤੇ ਨਾਲ ਹੀ ਕਹਿੰਦੀ ਕਿ ਦਾਦੀ ਤੇਰੇ ਫ਼ੋਨ ਦਾ ਪਾਸਵਰਡ ਕੀ ਹੈ ? ਦਾਦੀ ਨੇ ਮੇਰੇ ਕੋਲ ਆ ਕੇ ਗੱਲ ਕੀਤੀ ਕਿ ਸਿਮਰਨ ਮੇਰੇ ਫ਼ੋਨ ਦਾ ਪਾਸਵਰਡ ਮੰਗਦੀ ਸੀ । ਮੈ ਕਿਹਾ ਕਿ ਤੂੰ ਦੇ ਤਾ ? ਦਾਦੀ ਕਹਿੰਦੀ ਮੈ ਕਿਉਂ ਦੇਵਾਂ ਉਹਦੇ ਮਾਂ ਪਿਉ ਨੀ ਫ਼ੋਨ ਦਾ ਪਾਸਵਰਡ ਦਿੰਦੇ । ਮੈਨੂ ਬੜਾ ਅਜੀਬ ਲੱਗਿਆ ਤੇ ਮੈ ਦਾਦੀ ਨੂੰ ਕਿਹਾ ਕਿ ਤੂੰ ਦੇ ਦੇਣਾ ਸੀ ਗਲਤ ਕੀਤਾ । ਉਹ ਮੈਨੂ ਕਹਿੰਦੀ ਤੂੰ ਆਪ ਦੇ ਫ਼ੋਨ ਦਾ ਪਾਸਵਰਡ ਉਹਨੂੰ ਦੇ ਦੇ । ਮੈ ਕਿਹਾ ਜਾਹ ਉਹਨੂੰ ਭੇਜ ਮੇਰੇ ਕੋਲ । ਦਾਦੀ ਨੇ ਉਹਨੂੰ ਕਿਹਾ ਕਿ ਜਾਹ ਬਾਬੇ ਦੇ ਫ਼ੋਨ ਦਾ ਪਾਸਵਰਡ ਲੈ ਲੈ । ਉਹਨੂੰ ਜਿਵੇਂ ਯਕੀਨ ਨਹੀਂ ਸੀ ਤੇ ਉਹ ਭੱਜ ਕੇ ਮੇਰੇ ਕੋਲ ਆਈ ਕਹਿੰਦੀ ਬਾਬਾ ਫ਼ੋਨ ਦੇਹ ਤੇ ਜਦੋਂ ਉਹਨੇ ਫ਼ੋਨ ਹੱਥ ਚ ਫੜਿਆ ਮੈਨੂੰ ਕਹਿੰਦੀ ਬਾਬਾ ਤੇਰੇ ਫ਼ੋਨ ਦਾ ਪਾਸਵਰਡ ਕੀ ਹੈ ।
ਮੈ ਕਿਹਾ 1 4 6 9
ਮੇਰੇ ਸਾਰੇ ਪਾਸਵਰਡ ਇਹੋ ਜਹੇ ਹੀ ਹੁੰਦੇ ਨੇ
ਸਾਡੇ ਗੈਰਾਜ ਦਾ ਪਾਸਵਰਡ 1984 ਹੈ
ਮੇਰੀ ਬੈਂਕ ਦਾ 1313 ਹੈ
ਮੇਰੇ ਫ਼ੋਨ ਦਾ 1469 ਹੈ
ਤੇ ਮੈ ਬੜੀ ਕੋਸ਼ਿਸ਼ ਕੀਤੀ ਸੀ ਕਿ ਫ਼ੋਨ ਦਾ ਨੰਬਰ 1699 ਮਿਲੇ ਪਰ ਨਹੀਂ ਮਿਲਿਆ ਤੇ ਉਹ ਮੈ 1799 ਲੈ ਲਿਆ
ਜਦੋਂ ਫ਼ੋਨ ਖੁੱਲ ਗਿਆ ਉਹ ਬੜੀ ਖੁਸ਼ ਹੋਈ ਤੇ ਉਹ ਫ਼ੋਨ ਦੇ ਕੇ ਚਲੀ ਗਈ । ਪੰਜ ਕੁ ਮਿੰਟ ਬਾਅਦ ਫੇਰ ਮੁੜ ਆਈ ਤੇ ਆ ਕੇ ਫ਼ੋਨ ਫੜ ਕੇ ਪੁੱਛਦੀ ਬਾਬਾ ਤੇਰੇ ਫ਼ੋਨ ਦਾ ਪਾਸਵਰਡ ਕੀ ਹੈ ਮੈ ਕਿਹਾ 1469
ਤੇ ਉਹ ਫੇਰ ਚਲੇ ਗਈ । ਉਹ ਫੇਰ 15-20 ਮਿੰਟ ਬਾਅਦ ਆਈ ਤੇ ਆ ਕੇ ਕਹਿੰਦੀ ਬਾਬਾ ਤੇਰੇ ਫ਼ੋਨ ਦਾ ਪਾਸਵਰਡ ਕੀ ਹੈ ਮੈ ਕਿਹਾ
1469 ਤੇ ਉਹ ਮੈਨੂੰ ਪੁੱਛਣ ਲੱਗੀ ਕਿ ਤੂੰ ਪਾਸਵਰਡ ਬਦਲਿਆ ਨਹੀਂ ? ਮੈ ਕਿਹਾ ਨਹੀਂ , ਕਿਉਂ ?
ਉਹਨੇ ਕਿਉਂ ਦਾ ਜਵਾਬ ਇਕ ਅਜੀਬ ਜਹੀ ਖੁਸ਼ੀ ਚ ਦਿੱਤਾ । ਉਹਦਾ ਚਿਹਰਾ ਵੇਖਣ ਵਾਲਾ ਸੀ । ਉਹਨੂੰ ਅੰਦਰ ਇਕ ਮੇਰੇ ਤੇ ਵਿਸ਼ਵਾਸ ਬੱਝ ਗਿਆ ਸੀ ਕਿ ਮੇਰਾ ਬਾਬਾ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ