ਇਸ਼ਕ-ਜ਼ਾਦੇ
ਮੁੱਖ ਪਾਤਰ – ਜੋਸ਼
ਰੂਹੀ
ਕਿਸ਼ਤ ਨੰਬਰ – 4
ਲੇਖਕ – ਗੁਰਪ੍ਰੀਤ ਸਿੰਘ ਭੰਬਰ ਵੱਲੋਂ
ਬੰਟੀ ਜਦੋਂ ਆਪਣੇ ਸਾਹਮਣੇ ਸੁਰਜਣ ਸਿੰਘ ਨੂੰ ਦੇਖਦਾ ਹੈ ਤਾਂ ਪਹਿਲਾਂ ਸਵਾਲ ਇਹੀ ਕਰਦਾ ਹੈ ਕਿ ਓਹ ਸੁੱਖੇ ਨਾਲ ਕਿਵੇਂ ਮਿਲ ਗਿਆ!? ਸੁੱਖਾ ਤਾਂ ਉਸਦੇ ਸਭ ਤੋਂ ਵੱਡੇ ਦੁਸ਼ਮਣਾਂ ਵਿੱਚੋਂ ਇਕ ਸੀ!!
“ਪਰ ਹੁੱਣ ਅਸੀਂ ਇੱਕ ਹੋ ਗੇ ਆ। ਕੀ ਕਰੀਏ!? ਹਾਲਾਤ ਈ ਐਸੇ ਬਣ ਗਏ ਨੇ! ਧੋਖਾ ਇਦੇ ਨਾਲ ਵੀ ਹੋਇਆ ਐ ਤੇ ਮੇਰੇ ਨਾਲ ਵੀ! ਏਸੇ ਲਈ ਅਸੀਂ ਹੱਥ ਮਿਲਾ ਲਿਆ ਐ!” ਸੁਰਜਣ ਸਿੰਘ ਬੋਲਿਆ।
ਪਿਛਲੀ ਕਿਸ਼ਤ ਵਿੱਚ ਅਸੀਂ ਪੜਿਆ ਸੀ ਕਿ ਬੰਟੀ ਰੰਧਾਵਾ ਸੁੱਖਾ ਕਾਹਲੋਂ ਨੂੰ ਕਹਿੰਦਾ ਹੈ ਕਿ ਰੂਹੀ ਦਾ ਪਤਾ ਕਰਨ ਲਈ ਓਹ ਗਲਤ ਇਨਸਾਨ ਨੂੰ ਚੱਕ ਲਿਆਇਆ ਹੈ। ਉਸਨੂੰ ਦਮਨ ਸਿੱਧੂ ਨੂੰ ਚੱਕਣਾ ਚਾਹੀਦਾ ਸੀ। ਦਮਨ ਹੀ ਜਾਣਦਾ ਹੋਵੇਗਾ ਕਿ ਜੋਸ਼ ਤੇ ਰੂਹੀ ਕਿੱਥੇ ਹਨ।
“ਦਮਨ ਨੂੰ ਵੀ ਡੱਕ ਲਿਆ ਹੈ। ਓਨੂੰ ਵੀ ਲੈ ਕੇ ਆ ਰਹੇ ਆ। ਦਲਾਲ ਗਿਆ ਹੈ ਓਦੇ ਪਿੱਛੇ!” ਸੁਰਜਣ ਸਿੰਘ ਬੋਲਿਆ।
“ਸਾਰੀ ਜਿੰਦਗੀ ਤੂੰ ਜੱਗੀ ਦਾ ਪਿੱਠੂ ਬਣਿਆ ਰਿਹਾ! ਤੇ ਸੁੱਖੇ ਖਿਲਾਫ ਓਨੂੰ ਭੜਕਾਂਓਦਾ ਰਿਹਾ। ਅੱਜ ਮੌਕਾ ਮਿਲਿਆ ਤਾਂ ਆਪ ਸੁੱਖੇ ਦੇ ਨੇੜੇ ਹੋ ਗਿਆ ਤੂੰ!?” ਬੰਟੀ ਬੋਲਿਆ।
“ਇਹ ਰਾਜਨੀਤੀ ਹੈ ਬੰਟੀ। ਇੱਥੇ ਕੋਈ ਕਿਸੇ ਦਾ ਪੱਕਾ ਦੁਸ਼ਮਣ ਨੀ ਹੁੰਦਾ ਤੇ ਕੋਈ ਪੱਕਾ ਦੋਸਤ ਨੀ ਹੁੰਦਾ!” ਸੁਰਜਣ ਸਿੰਘ ਬੋਲਿਆ।
ਪਿਛਲੀ ਕਿਸ਼ਤ ਵਿੱਚ ਅਸੀਂ ਇਹ ਵੀ ਪੜਿਆ ਸੀ ਕਿ ਦਮਨ ਆਪਣੇ ਦੋਸਤ ਗਨੀ ਨੂੰ ਮਿਲਦਾ ਹੈ। ਗਨੀ ਦਮਨ ਨੂੰ ਦੱਸਦਾ ਹੈ ਕਿ ਸਭ ਠੀਕ ਹੋ ਗਿਆ ਹੈ। ਦਮਨ ਗਨੀ ਨੂੰ ਕਹਿੰਦਾ ਹੈ ਕਿ ਓਹ ਇੱਥੋਂ ਨਿੱਕਲ ਜਾਵੇ। ਹਾਲਾਤ ਬਹੁਤ ਵਿਗੜ ਗਏ ਨੇ। ਦਮਨ ਆਪਣੇ ਨਾਲ ਜੋ ਕਾਰ ਲਿਆਇਆ ਹੁੰਦਾ ਹੈ, ਓਹ ਗਨੀ ਨੂੰ ਉਸੇ ਕਾਰ ਵਿੱਚ ਬੈਠ ਕੇ ਜਾਣ ਲਈ ਕਹਿੰਦਾ ਹੈ।
ਗਨੀ ਦਮਨ ਨੂੰ ਉਸ ਦੇ ਦੋਸਤ ਘੋਕੀ ਦੇ ਪਿੰਡ ਛੱਡਣ ਚਲਿਆ ਜਾਂਦਾ ਹੈ। ਇਸੇ ਵੇਲੇ ਗਨੀ ਦੇਖਦਾ ਹੈ ਕਿ ਓਨਾ ਦਾ ਕੋਈ ਪਿੱਛਾ ਕਰ ਰਿਹਾ ਹੈ। ਦਮਨ ਗਨੀ ਨੂੰ ਗੱਡੀ ਰੋਕਣ ਲਈ ਕਹਿੰਦਾ ਹੈ ਤੇ ਆਪਣੀ ਪਿਸਤੌਲ ਕੱਢ ਲੈਂਦਾ ਹੈ। ਪਿੱਛੇ ਗੱਡੀ ਵਿੱਚ ਪੇਸ਼ੇਵਰ ਕਾਤਿਲ ਦਲਾਲ ਸੀ।
ਦਮਨ ਨੇ ਜਦੋਂ ਗੱਡੀ ਰੋਕੀ ਤਾਂ ਦਰਵਾਜਾ ਖੋਲ ਕੇ ਓਹ ਦਰਵਾਜੇ ਦੇ ਪਿੱਛੇ ਲੁੱਕ ਗਿਆ। ਆਪਣੀ ਪਿਸਤੌਲ ਦਮਨ ਨੇ ਲੋਡ ਕਰ ਲਈ ਸੀ।
“ਓ ਕਿਹੜਾ!!? ਕੌਣ ਆ ਤੂੰ!!?” ਦਮਨ ਬੋਲਿਆ।
“ਸਿੱਧੂ!! ਪਛਾਣੀ ਆਵਾਜ ਕਿ ਨਈਂਓ!?” ਦਲਾਲ ਨੇ ਵੀ ਗੱਡੀ ਦਾ ਦਰਵਾਜਾ ਖੋਲਿਆ ਅਤੇ ਜਾ ਕੇ ਪਿੱਛੇ ਡਿੱਕੀ ਕੋਲ ਲੁੱਕ ਗਿਆ।
“ਦਲਾਲ ਸਾਲਿਆ ਤੂੰ ਟਲਿਆ ਨੀ!! ਤੈਨੂੰ ਕਿਹਾ ਸੀ ਨਾ ਇਸ ਸਭ ਤੋਂ ਬਾਹਰ ਰਵੀਂ!!” ਦਮਨ ਬੋਲਿਆ।
“ਪੈਸਾ ਬੋਲਦਾ ਹੈ! ਮੈਂ ਤਾਂ ਪੈਸੇ ਦਾ ਪੁੱਤ ਆ! ਸੁਰਜਣ ਸਿੰਘ ਨੇ ਪੈਸਾ ਦਿੱਤਾ ਮੈਨੂੰ ਓਨਾ ਦੋਵਾਂ ਨੂੰ ਮਾਰਨ ਦਾ!!” ਦਲਾਲ ਬੋਲਿਆ।
“ਤੇ ਤੂੰ ਮੇਰੇ ਮਗਰ ਆਇਆਂ ਓਨਾ ਦੋਵਾਂ ਦਾ ਪਤਾ ਕਰਨ ਲਈ! ਤੈਨੂੰ ਲੱਗਦਾ ਸਿੱਧੂ ਐਨਾ ਗਿਰਿਆ ਹੋਇਆ ਕਿ ਯਾਰ-ਮਾਰ ਕਰਦੂ! ਓ ਸਿੱਧੂ ਤਾਂ ਯਾਰਾਂ ਦਾ ਯਾਰ ਆ!!” ਦਮਨ ਬੋਲਿਆ ਤੇ ਉਸਨੇ ਦਲਾਲ ਦੀ ਕਾਰ ਵੱਲ ਇਕ ਫਾਇਰ ਕੀਤਾ।
“ਸਿੱਧੂ!!! ਤੇਜਬੀਰ ਵਿਰਕ! ਸੁੱਖਾ ਕਾਹਲੋਂ! ਜੱਗੀ ਰੰਧਾਵਾ!! ਸਭ ਲੱਭ ਰਹੇ ਆ ਓਨਾ ਨੂੰ!! ਕਿੱਥੇ ਤੱਕ ਭੱਜ ਸਕਣਗੇ ਓਹ ਦੋਵੇਂ!!! ਸਲਿੰਦਰ ਭਦੌੜ ਤੇ ਓਦਾ ਨਸ਼ੇੜੀ ਮੁੰਡਾ ਗੈਰੀ ਵੀ ਮਗਰ ਆ ਓਨਾ ਦੇ!! ਸਾਰੀ ਦੁਨੀਆਂ ਤਾਂ ਓਨਾ ਦੀ ਦੁਸ਼ਮਣ ਬਣੀ ਬੈਠੀ ਆ!! ਕੀਹਦੇ-ਕੀਹਦੇ ਤੇ ਗੋਲੀਆਂ ਚਲਾਏੰਗਾ ਸਿੱਧੂਆ!!!”
ਕਹਿੰਦੇ ਹੋਏ ਦਲਾਲ ਡਿੱਕੀ ਪਿੱਛੋਂ ਬਾਹਰ ਨਿਕਲਿਆ ਤੇ ਦਮਨ ਦੀ ਕਾਰ ਵੱਲ ਗੋਲੀ ਚਲਾਈ। ਪਰ ਓਥੇ ਸਿਰਫ ਕਾਰ ਹੀ ਸੀ। ਨਾ ਗਨੀ ਸੀ ਤੇ ਨਾ ਹੀ ਦਮਨ ਸਿੱਧੂ!
ਤੇਜਬੀਰ ਵਿਰਕ ਮੇਨਕਾ ਨੂੰ ਮਿਲਣ ਗਿਆ ਸੀ। ਮੇਨਕਾ ਨੂੰ ਸ਼ਾਇਦ ਪਤਾ ਹੋਵੇ ਕੁੱਛ ਕਿ ਇਹ ਸਭ ਕਿਵੇਂ ਹੋਇਆ।
“ਮੇਰੀ ਤਾਂ ਧੀ ਵਿਚਾਰੀ ਭੋਲੀ ਸੀ!! ਓਹ ਤਾਂ ਫੱਸ ਗਈ!! ਹਾਏ ਭਗਵਾਨ! ਜੀ!! ਪਤਾ ਨੀ ਕਿੱਥੇ ਹੋਣੀ ਆ ਮੇਰੀ ਰੂਹੀ!!” ਮੇਨਕਾ ਹੰਝੂ ਵਹਾਂਓਦੀ ਹੋਈ ਬੋਲੀ।
ਵਿਰਕ ਉਸ ਦੇ ਸਾਹਮਣੇ ਬੈਠਾ ਉਸਨੂੰ ਦੇਖਦਾ ਰਿਹਾ। ਮੇਨਕਾ ਰੋਂਦੀ ਰਹੀ। ਰੋਂਦੀ ਹੋਈ ਨੇ ਵਿਰਕ ਵੱਲ ਦੇਖਿਆ। ਤੇਜਬੀਰ ਵਿਰਕ ਵੱਲ ਜਦੋਂ ਮੇਨਕਾ ਨੇ ਚੋਰ ਅੱਖ ਨਾਲ ਦੇਖਿਆ ਤਾਂ ਤੇਜਬੀਰ ਦਾ ਹਾਸਾ ਛੁੱਟ ਗਿਆ। ਵਿਰਕ ਜੋਰ-ਜੋਰ ਦੀ ਹੱਸਣ ਲੱਗਿਆ। ਮੇਨਕਾ ਵਿਰਕ ਵੱਲ ਦੇਖਦੀ ਰਹੀ। ਓਹ ਅੱਖਾਂ ਜਿਹੀਆਂ ਕੱਢਣ ਲੱਗੀ।
“ਤੂੰ ਰੂਹੀ ਨੂੰ ਆਪਣੀ ਧੀ ਕਿਹਾ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
DHILLON Filmz
ਵੀਰ ਜੀ ਬਹੁਤ ਸੋਹਣੀ ਕਹਾਣੀ ਲਿਖਦੇ ਤੁਸੀਂ plz send your WhatsApp no. 9781738678