ਫਰੇਬ
ਪਾਤਰ – ਸ਼ਿਵਾਨੀ
ਜੈਲਦਾਰ
ਅਮਰ
ਕਾਲੀ
ਕਿਸ਼ਤ – 4
ਲੇਖਕ – ਗੁਰਪ੍ਰੀਤ ਸਿੰਘ ਭੰਬਰ
ਇਹ ਰੋਜ ਦੀ ਹੀ ਗੱਲ ਹੋ ਗਈ। ਜੈਲਦਾਰ ਦੀ ਸ਼ਿਵਾਨੀ ਨਾਲ ਹੁੱਣ ਹਰ ਰੋਜ ਫੋਨ ਉਪਰ ਗੱਲ ਹੋਣ ਲੱਗੀ। ਪਿਛਲੇ ਚਾਰ ਦਿਨਾਂ ਤੋਂ ਸ਼ਿਵਾਨੀ ਦਾ ਸਵੇਰੇ ਉਠਦੇ ਸਾਰ ਜੈਲਦਾਰ ਨੂੰ ਮੈਸੇਜ ਆਂਓਦਾ ਸੀ।
“ਗੁੱਡ ਮੌਰਨਿੰਗ ਜੀ!”
ਦੇਖਦੇ ਸਾਰ ਜੈਲੇ ਦਾ ਦਿਲ ਬਾਗੋ-ਬਾਗ ਹੋ ਜਾਂਦਾ ਸੀ। ਓਹ ਵੀ ਮੁੱੜ ਸ਼ਿਵਾਨੀ ਨੂੰ ਮੈਸੇਜ ਭੇਜ ਦਿੰਦਾ,
“ਗੁੱਡ ਮੌਰਨਿੰਗ ਜੀ!”
ਫੇਰ ਜਦੋਂ ਸ਼ਿਵਾਨੀ ਘਰੋਂ ਤਿਆਰ ਹੋ ਕੇ ਨਿਕਲਣ ਲੱਗਦੀ ਸੀ ਤਾਂ ਜੈਲੇ ਨੂੰ ਇਕ ਮੈਸੇਜ ਕਰਕੇ ਦੱਸਦੀ ਸੀ।
“ਮੈਂ ਜੌਬ ਤੇ ਨਿਕਲਣ ਲੱਗੀ ਆ! ਔਫਿਸ ਪਹੁੰਚ ਕੇ ਮੈਸੇਜ ਕਰਦੀ ਆ”।
“ਠੀਕ ਆ ਜੀ!” ਜੈਲਾ ਲਿਖਕੇ ਭੇਜ ਦਿੰਦਾ।
ਫੇਰ ਦਫਤਰ ਪਹੁੰਚ ਕੇ ਗਿਆਰਾਂ ਕੁ ਵਜੇ ਦੋਬਾਰਾ ਸ਼ਿਵਾਨੀ ਦਾ ਮੈਸੇਜ ਆਂਓਦਾ। ਜੈਲਾ ਉਸ ਨਾਲ ਸਾਰਾ ਦਿਨ ਲੱਗਿਆ ਰਹਿੰਦਾ। ਸੌਂਹ ਰੱਬ ਦੀ ਜਿੰਦਗੀ ਦਾ ਸੁਆਦ ਆ ਰਿਹਾ ਸੀ!! ਪੂਰਾ-ਪੂਰਾ ਸੁਆਦ ਆ ਰਿਹਾ ਸੀ।
“ਰੋਟੀ ਖਾ ਲਈ?” ਸ਼ਿਵਾਨੀ ਪੁੱਛਦੀ।
“ਨਹੀਂ ਖਾਣੀ ਆ ਹਜੇ”। ਜੈਲਾ ਬੋਲਦਾ।
“ਸੋਹਣੇ ਕਿੰਨੀ ਲੇਟ ਹੋ ਗਏ! ਇੰਨੀ ਲੇਟ ਨਾ ਹੋਇਆ ਕਰੋ ਨਾ!!” ਸ਼ਿਵਾਨੀ ਨੇ ਕਿਹਾ।
“ਕੀ ਕਿਹਾ ਤੁਸੀਂ ਮੈਨੂੰ?”
“ਕਿਓਂ? ਮੈਂ ਤੁਹਾਨੂੰ “ਸੋਹਣੇ” ਨੀ ਕਹਿ ਸਕਦੀ?”
“ਕਿਓਂ ਨੀ ਕਹਿ ਸਕਦੇ! ਤੁਸੀਂ ਤਾਂ ਮੈਨੂੰ ਕੁੱਛ ਵੀ ਕਹਿ ਸਕਦੇ ਓ!”
ਜੈਲਾ ਤਾਂ ਜਿਵੇਂ ਸ਼ਿਵਾਨੀ ਸਾਹਮਣੇ ਪੂਰੀ ਤਰਾਂ ਵਿੱਛ ਹੀ ਗਿਆ ਸੀ। ਓਹ ਸ਼ਿਵਾਨੀ ਦੀਆਂ ਫੋਟੋਆਂ ਫੇਸਬੁੱਕ ਉਪਰ ਦੇਖ ਚੁੰਮਦਾ ਰਹਿੰਦਾ ਸੀ।
ਚਾਰ ਦਿਨਾਂ ਵਿੱਚ ਹੀ ਜੈਲੇ ਅਤੇ ਸ਼ਿਵਾਨੀ ਨੇ ਇਕ-ਦੂਸਰੇ ਦੇ ਫੋਨ ਨੰਬਰ ਲੈ ਲਏ। ਪਰ ਫੋਨ ਕਰਨ ਦੀ ਹਿੰਮਤ ਜੈਲੇ ਦੀ ਨਾ ਪਈ। ਸ਼ਿਵਾਨੀ ਨਾਲ ਗੱਲ ਕਰਨ ਦਾ ਜੈਲੇ ਨੂੰ ਇੰਨਾ ਫਿਤੂਰ ਸੀ ਕਿ ਓਹ ਚਾਰ ਦਿਨ ਦਾ ਛਿੰਦੇ ਅਤੇ ਘੋਕੀ ਕੋਲ ਸ਼ਰਾਬ ਪੀਣ ਤੱਕ ਨਹੀਂ ਸੀ ਗਿਆ।
ਚੌਥੇ ਦਿਨ ਜਦੋਂ ਸਵੇਰ ਵੇਲੇ ਸ਼ਿਵਾਨੀ ਨੇ ਆਪਣਾ ਨੰਬਰ ਦਿੱਤਾ ਤਾਂ ਜੈਲੇ ਨੇ ਇਹ ਸੋਚਿਆ ਤੱਕ ਨਹੀਂ ਸੀ ਕਿ ਸ਼ਾਮ ਨੂੰ ਹੀ ਸ਼ਿਵਾਨੀ ਦਾ ਫੋਨ ਆ ਜਾਏਗਾ। ਜੈਲਦਾਰ ਇੰਨਾ ਘਬਰਾ ਗਿਆ ਕਿ ਉਸਨੇ ਪਹਿਲੀ ਵਾਰ ਜਦੋਂ ਫੋਨ ਆਇਆ ਤਾਂ ਚੱਕਿਆ ਹੀ ਨਾ। ਜੈਲੇ ਦੇ ਹੱਥ ਕੰਬ ਰਹੇ ਸਨ।
ਤੁਰੰਤ ਹੀ ਫੋਨ ਦੋਬਾਰਾ ਆ ਗਿਆ। ਜੈਲਦਾਰ ਸਾਹ ਜੋਰ-ਜੋਰ ਦੀ ਲਈ ਜਾਵੇ ਪਰ ਉਸਨੇ ਫੋਨ ਨਾ ਚੱਕਿਆ। ਫੋਨ ਫੇਰ ਕੱਟਿਆ ਗਿਆ। ਫੇਰ ਵਟਸਐਪ ਮੈਸੇਜ ਆਇਆ।
“ਬਿਜ਼ੀ ਹੋ ਜੀ? ਫੋਨ ਕਿਓਂ ਨੀ ਚੱਕ ਰਹੇ?”
ਇਹ ਮੈਸੇਜ ਸ਼ਿਵਾਨੀ ਵੱਲੋਂ ਆਇਆ ਸੀ। ਜੈਲਦਾਰ ਆਪਣੇ ਘਰ ਬੈਠਾ ਸੀ। ਆਪਣੇ ਕਮਰੇ ਵਿੱਚ ਬੈਠਾ ਓਹ ਫੋਨ ਦੇਖਦਾ ਹੋਇਆ ਸੋਚ ਹੀ ਰਿਹਾ ਸੀ ਕਿ ਸ਼ਿਵਾਨੀ ਨੂੰ ਕੀ ਜਵਾਬ ਦਵੇ ਕਿ ਫੋਨ ਇਕ ਵਾਰ ਫੇਰ ਵੱਜ ਉਠਿਆ। ਹਿੰਮਤ ਕਰਕੇ ਇਸ ਵਾਰ ਜੈਲਦਾਰ ਨੇ ਫੋਨ ਉਠਾ ਲਿਆ।
“ਹੈਲੋ!” ਸ਼ਿਵਾਨੀ ਦੀ ਮਿੱਠੀ-ਮਧੁਰ ਆਵਾਜ਼ ਦੂਸਰੇ ਪਾਸਿਓਂ ਆਈ।
“ਹੈਲੋ!” ਕੰਬਦੀ ਹੋਈ ਆਵਾਜ਼ ਵਿੱਚ ਜੈਲਦਾਰ ਬੋਲਿਆ।
“ਹਾਂਜੀ!! ਮੈਂ ਬੋਲਦੀ ਆ!………ਪਹਿਚਾਣ ਲਿਆ ਨਾ?”
ਸ਼ਿਵਾਨੀ ਜੈਲੇ ਨੂੰ ਛੇੜਦੀ ਹੋਈ ਲੱਗੀ।
“ਹਾਂਜੀ ਮੈਂ ਪਹਿਚਾਣ ਲਿਆ”। ਜੈਲਦਾਰ ਬੋਲਿਆ।
“ਅੱਛਾ ਤਾਂ ਦੱਸੋ ਫੇਰ ਕੌਣ ਆ ਮੈਂ?”
“ਸ਼ਿਵਾਨੀ”।
“ਹਾਏ! ਤੁਹਾਡੀ ਜ਼ੁਬਾਨ ਤੋਂ ਮੇਰਾ ਨਾਮ ਕਿੰਨਾ ਸੋਹਣਾ ਲੱਗਦਾ!” ਸ਼ਿਵਾਨੀ ਨੇ ਕਿਹਾ, “ਇਕ ਵਾਰ ਫੇਰ ਲਵੋ ਤਾਂ ਮੇਰਾ ਨਾਮ!”
“ਸ਼ਿਵਾਨੀ!” ਜੈਲਦਾਰ ਬੋਲਿਆ।
“ਮੰਨ ਕਰਦਾ ਆਪਣਾ ਨਾਮ ਮੈਂ ਤੁਹਾਡੇ ਮੂੰਹੋ ਸੁਣਦੀ ਹੀ ਰਵਾਂ!” ਸ਼ਿਵਾਨੀ ਨੇ ਕਿਹਾ।
ਉਸਦੀ ਆਵਾਜ਼ ਇੰਨੀ ਮਿੱਠੀ ਸੀ ਕਿ ਜੈਲਦਾਰ ਦਾ ਮੰਨ ਕਰਦਾ ਸੀ ਕਿ ਓਹ ਉਸਦੀ ਆਵਾਜ਼ ਸੁੱਣਦਾ ਹੀ ਰਹੇ। ਸ਼ਿਵਾਨੀ ਨਾਲ ਫੋਨ ਤੇ ਗੱਲ ਕਰਨ ਲੱਗੇ ਜੈਲਾ ਜਰੂਰ ਡਰਿਆ ਹੋਇਆ ਸੀ ਪਰ ਸ਼ਿਵਾਨੀ ਇੰਨੀ ਖੁੱਲ ਕੇ ਅਤੇ ਪਿਆਰ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ