ਮੀਤ ਦੇ ਜਵਾਕ ਤਾਂ ਹੋਰ ਈ ਹਿਸਾਬ ਦੇ ਆ ….ਇਹ ਕਹਿੰਦੀ ਮਾਸੀ ਮੈਨੂੰ ਅਕਸਰ ਈ ਸੁਣਦੀ ਸੀ ਜਦੋਂ ਗਰਮੀਆਂ ਦੀਆਂ ਛੁੱਟੀਆਂ ਕੱਟਣ ਨਾਨਕੇ ਜਾਈ ਦਾ ਸੀ।
ਮਾਸੀ ਦੇ ਜਵਾਕ ਤੇ ਮਾਮਿਆਂ ਦੇ ਜਵਾਕ ਪੜ੍ਹਨ ਚ ਅਵੱਲ ਸਨ,
ਸਭ ਨੂੰ ਭੱਜ ਕੇ ਮਿਲਦੇ,
ਗੱਲਾਂ ਕਰਦੇ ਅਗਲੇ ਦਾ ਮਨ ਮੋਹ ਲੈਂਦੇ,
ਆਪਸ ਚ ਇਕੱਠੇ ਖੇਡਦੇ ਤੇ ਇੱਕ ਮੈਂ ਤੇ ਮੇਰਾ ਭਰਾ ਸਾਂ ਜਿੰਨ੍ਹਾ ਨੂੰ ਲੋਕਾਂ ਤੋਂ ਭੈਅ ਆਉਂਦਾ ਸੀ।
ਅੱਖ ਚ ਅੱਖ ਪਾ ਗੱਲ ਨਾ ਕਰ ਪਾਉਂਦੇ।
ਦੂਰੋਂ ਹੀ ਸਾਸ੍ਰੀ ਅਕਾਲ ਕਰ ਮੰਜਿਆਂ ਮਗਰ ਲੁਕੇ ਰਹਿੰਦੇ ਜਦ ਤੱਕ ਪ੍ਰਾਹੁਣਾ ਧੌਣਾ ਮੁੜ ਨਾ ਜਾਂਦਾ।
ਕਬਜੀ ਨਾਲ ਹਫਤੇ ਦੇ ਸੱਤੇ ਦਿਨ ਪ੍ਰੇਸ਼ਾਨ ਰਹਿੰਦੇ ਤੇ ਜਿਸ ਨਾਲ ਲਗਾਵ ਹੋ ਜਾਂਦਾ ਉਸਦੇ ਅੱਗੜ-ਪਿੱਛੜ ਘੁੰਮਦੇ ਰਹਿੰਦੇ।
ਹੱਥ ਝੜਕਣ ਤੇ ਮੰਜੇ ਤੇ ਬੈਠ ਲੱਤਾਂ ਹਿਲਾਈ ਜਾਣਾ …ਤੇ ਜੇ ਕਿਤੇ ਮਾਸੀ-ਮਾਮੇ ਦੇ ਵੱਡੇ ਮੁੰਡੇ ਕੋਈ ਮਜ਼ਾਕ ਕਰਦੇ ਤਾਂ ਸਹਿਣ ਨਾ ਹੋਣਾ ਤੇ ਝੱਟ ਜਾ ਮਾਮੀ ਨੂੰ ਸ਼ਿਕਾਇਤ ਕਰਨਾ ਤੇ ਉਹਨੇ ਅੱਗੋਂ ਖਿਝ ਕੇ ਕਹਿਣਾ ਇਹਨਾਂ ਨੂੰ ਨਾ ਛੇੜਿਆ ਕਰੋ ਵੇ ….ਜਾਂ ਸ਼ਿਕਾਇਤ ਅਣਗੌਲੀ ਕਰ ਦੇਣੀ ਤਾਂ ਦਿਲ ਹੋਰ ਵੀ ਟੁੱਟ ਜਾਂਦਾ।
ਪਾਪਾ ਤੋਂ ਪੜ੍ਹਨ ਪਿੱਛੇ ਇੰਨੀ ਕੁੱਟ ਪੈਂਦੀ ਸੀ ਕੇ ਰੱਟੇ ਮਾਰ ਪਾਠ ਯਾਦ ਕਰ ਪੈਂਤੀ ਕੁ ਨੰਬਰ ਲੈ ਹਰ ਸਾਲ ਜਮਾਤ ਪਾਸ ਕਰ ਲੈਣੀ।ਵੱਡੇ ਹੁੰਦਿਆਂ ਆਪਣੇ ਆਪ ਪੜਾਈ ਨਾਲ ਮੋਹ ਉਮੜ ਪਿਆ ਤੇ ਪਰਸਨੈਲਿਟੀ ਚ ਜਿੰਨੇ ਔਗੁਣ ਸਨ ਨਾਲ ਗੁਣ ਵੀ ਆ ਗਏ।
ਰੱਬ ਇਨਸਾਫ਼ ਜਰੂਰ ਕਰਦਾ
ਗੁਲਾਬ ਨੂੰ ਜੇ ਕੰਡੇ ਦਿੱਤੇ ਨਾਲ ਖੁਸ਼ਬੂਦਾਰ ਫੁੱਲਾਂ ਦੀ ਮਲਕੀਅਤ ਵੀ ਦਿੱਤੀ।
ਮੋਰ ਨੂੰ ਜੇ ਬਦਸੂਰਤ ਪੈਰ ਦਿੱਤੇ ਤਾਂ ਸਿਰ ਤੇ ਕਲਗੀ ਵੀ ਦਿੱਤੀ
ਤਥਾ
ਮੈਨੂੰ ਤੇ ਮੇਰੇ ਭਰਾ ਨੂੰ ਸੋਝੀ ਘੱਟ ਦਿੱਤੀ ਤਾਂ ਵੱਡੇ ਹੁੰਦਿਆ ਇੰਨਾ ਕੁ ਸਲੀਕਾ ਦਿੱਤਾ ਕੇ ਸਭ ਪ੍ਰਸੰਸਾ ਕਰਦੇ ਨਾ ਥੱਕਦੇ।
ਮਾਪੇ ਪਸੰਦ ਕਰਨ ਚਾਹੇ ਨਾ
ਬੱਚੇ ਵੱਡੇ ਹੋ ਹੀ ਜਾਂਦੇ।
ਆਪਣੀ ਜੀਵਨ ਦੀ ਲਾਰੀ ਰਾਹੇ ਪਾ ਈ ਲੈਂਦੇ।
ਸਾਡੀ ਭੈਣ-ਭਰਾ ਦੀ ਪੜ੍ਹਨ ਚ ਗੂਹੜੀ ਲਗਨ ਲੱਗੀ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ