ਹਜੇ ਜਨਵਰੀ ਚੜਿਆ ਵੀ ਨਹੀਂ ਸੀ ਕਿ ਮੇਰੀ ਸੱਸ ਨੇ ਪਹਿਲਾਂ ਹੀ ਆਖਣਾ ਸ਼ੁਰੂ ਕਰ ਦਿੱਤਾ।ਐਤਕੀਂ ਆਪਣੇ ਮਾਪਿਆਂ ਨੂੰ ਕਹਿ ਦਵੀਂ ਜਦੋਂ ਲੋਹੜੀ ਦੇਣ ਆਉਣ ਤਾਂ ਮੇਰੇ ਲਈ ਸੋਹਣਾ ਸਪੰਨ ਦਾ ਸ਼ਾਲ ਵਾਲਾ ਸੂਟ ਲੈਕੇ ਆਵਣ।ਕਿਤੇ ਓਹੀ ਦੀਵਾਲੀ ਵਾਂਗ ਬਾਹਾਂ ਲਮਕਾਉਂਦੇ ਨਾ ਆ ਜਾਣ।
ਮੇਰੀ ਜਠਾਣੀ ਤੇ ਦਰਾਣੀ ਦੇ ਮਾਪੇ ਹਰ ਦਿਨ ਤਿਉਹਾਰ ਤੇ ਮੇਰੀ ਸੱਸ ਦੀ ਸੋਹਣੀ ਖਾਤਿਰਦਾਰੀ ਕਰਕੇ ਜਾਂਦੇ ਆ ਤੇ ਮੇਰਾ ਵੀਰਾ ਦੀਵਾਲੀ ਨੂੰ ਇੱਕ ਡੱਬੇ ਨਾਲ 200 ਰੁਪਈਆ ਤੇ ਲੋਹੜੀ ਵੇਲੇ ਮੂੰਗਫਲੀ ਰੇੜੀਆਂ ਨਾਲ 200 ਰੁਪਈਆ ਫੜਾ ਜਾਂਦਾ ਆ।
ਮੇਰਾ ਵੀ ਦਿਲ ਕਰ ਆਇਆ ਕਿ ਮੈਂ ਵੀ ਇਸ ਵਾਰ ਆਪਣੇ ਵੀਰ ਨੂੰ ਕੱਪੜਿਆਂ ਲਈ ਆਖਦੀ ਆ ਤੇ ਨਾਲ ਆਪਣੀ ਸੱਸ ਲਈ ਵੀ ਕਹਿ ਦਵਾਂਗੀ।ਮੈਂ ਹਜੇ ਫੋਨ ਕਰਨ ਦਾ ਯੱਕਾ ਤੱਕਾ ਹੀ ਕਰ ਰਹੀ ਸੀ।ਮੇਰੇ ਫੋਨ ਕਰਨ ਤੋਂ ਪਹਿਲਾਂ ਹੀ ਭਰਜਾਈ ਦਾ ਫੋਨ ਆ ਗਿਆ।”ਭੈਣ ਇਸ ਵਾਰ ਸਾਡੇ ਕੋਲੋਂ ਲੋਹੜੀ ਦੇਣ ਨਹੀਂ ਆਇਆ ਜਾਣਾ,ਤੇਰੇ ਵੀਰੇ ਦਾ ਕੰਮ ਨਹੀਂ ਲੱਗਿਆ,ਓਹ ਸੁਬਾਹ ਕੰਮ ਤੇ ਜਾਣ ਲੱਗਿਆ ਮੈਨੂੰ ਕਹਿ ਕੇ ਗਿਆ ਸੀ ਕਿ ਭੈਣ ਨੂੰ ਫੋਨ ਕਰਕੇ ਦੱਸ ਦਵੀਂ ਐਵੇਂ ਉਡੀਕ ਨਾ ਕਰੀ ਜਾਵੇ”।
ਭਰਜਾਈ ਦੀ ਗੱਲ ਸੁਣਦਿਆਂ ਹੀ ਮੈਨੂੰ ਗੁੱਸਾ ਆ ਗਿਆ ਤੇ ਮੇਰੀ ਸੱਸ ਦਾ ਚਿਹਰਾ ਮੇਰੀਆਂ ਅੱਖਾਂ ਅੱਗੇ ਆਉਣਾ ਸ਼ੁਰੂ ਹੋ ਗਿਆ।
ਲੋਹੜੀ ਵੀਰ ਵਲੋਂ ਤਾਂ ਨਹੀਂ ਮਿਲਣੀ ਸੀ ਪਰ ਸੱਸ ਵਲੋਂ ਲੋਹੜੀ ਤੇ ਪਤਾ ਨਹੀਂ ਕੀ ਕੀ ਮਿਲ ਜਾਣਾ ਸੀ।
ਇਹਨਾ ਮੈਨੂੰ ਕੰਮ ਤੋਂ ਆ ਕੇ ਪੁੱਛਿਆ ਕਿ ਕੀ ਹੋਇਆ ਬੜੀ ਪਰੇਸ਼ਾਨ ਜਹੀ ਆ। ਇਹਨਾ ਨੂੰ ਕੁਝ ਦੱਸਣ ਦੀ ਮੇਰੀ ਹਿੰਮਤ ਜਹੀ ਨਾ ਪਈ। ਪਰ ਰੱਬ ਅੱਗੇ ਫ਼ਰਿਆਦਾਂ ਕਰਦੀ ਰਹੀ ਕਿ ਵੀਰ ਨੂੰ 11 ਤਰੀਕ ਤੱਕ ਪੈਸੇ ਮਿਲ ਜਾਣ ਤੇ ਕਿਸੇ ਤਰਾਂ ਓਹ ਮੈਨੂੰ ਲੋਹੜੀ ਦੇਣ ਲਈ ਆ ਜਾਵੇ।
ਗਿਆਰਾਂ ਤਰੀਕ ਨੂੰ ਮੈਂ ਸਾਰਾ ਦਿਨ ਬੈਠੀ ਬੂਹੇ ਵੱਲ ਹੀ ਵੇਖਦੀ ਰਹੀ। ਬੀਹੀ ਚੋਂ ਕੋਈ ਵੀ ਸਕੂਟਰ ਮੋਟਰਸਾਈਕਲ ਜਾਂਦਾ ਸੀ ਤਾਂ ਭੱਜਕੇ ਬਾਹਰ ਵੇਖਦੀ ਸੀ ਕਿ ਸ਼ਾਇਦ ਮੇਰਾ ਵੀਰਾ ਆ ਗਿਆ ਹੋਵੇ।
ਉਡੀਕਦੀ ਉਡੀਕਦੀ ਸ਼ਾਮ ਪੈ ਗਈ ਵੀਰ ਨੇ ਆਉਣਾ ਤਾਂ ਕੀ ਸੀ ਵੀਰ ਦਾ ਕੋਈ ਫੋਨ ਵੀ ਨਾ ਆਇਆ।ਮੇਰੀ ਸੱਸ ਮੈਨੂੰ ਵਾਰ ਵਾਰ ਆ ਕੇ ਪੁੱਛੀ ਜਾਵੇ।ਹਜੇ ਤੱਕ ਤੇਰਾ ਭਰਾ ਆਇਆ ਨੀ,ਮੈਂ ਵੀ ਝੂਠ ਹੀ ਕਹੀ ਜਾਵਾਂ ਕਿ ਫੋਨ ਤਾਂ ਆਇਆ ਸੀ, ਆਉਣ ਵਾਲਾ ਹੀ ਹੋਣਾ ਆ।
ਜਦੋਂ ਸ਼ਾਮ ਨੂੰ ਇਹ ਵਾਪਸ ਕੰਮ ਤੋਂ ਆਏ ਤਾਂ ਇਹਨਾ ਵੀ ਆਉਂਦਿਆ ਹੀ ਕਹਿ ਦਿੱਤਾ ਕਿ ਲਿਆ ਖਵਾ ਫੇਰ ਜਿਹੜੀ ਮੂੰਗਫਲੀ ਆਈ ਆ।ਸਾਰੀਆਂ ਉਮੀਦਾਂ ਆਸਾਂ ਨਾਲ ਇਹਨਾ ਦੇ ਮੋਢੇ ਨੂੰ ਗਿੱਲਾ ਕਰ ਦਿੱਤਾ।
ਇਹਨਾ ਮੈਨੂੰ ਸਮਝਾਇਆ ਕਿ ਫੇਰ ਕੀ ਹੋਇਆ ਅਗਰ ਓਹ ਨਹੀਂ ਆ ਸਕੇ ਸੁਬਾਹ ਆਪਾਂ ਆਪ ਜਾ ਕੇ ਮਿਲ ਆਵਾਂਗੇ।
ਸੁਬਾਹ 10 ਵਜੇ ਅਸੀਂ ਵੀਰ ਦੇ ਘਰ ਪਹੁੰਚ ਗਏ।ਘਰ ਜਾ ਕੇ ਵੇਖਿਆ ਵੀਰ ਘਰ ਹੀ ਸੀ।ਭਾਬੀ ਤੇ ਨਿਆਣੇ ਬੈਠੇ ਟੀਵੀ ਵੇਖ ਰਹੇ ਸੀ।ਸਾਨੂੰ ਓਥੇ ਵੇਖਦਿਆਂ ਹੀ ਨਿਆਣਿਆਂ ਦੇ ਚਿਹਰੇ ਤੇ ਰੌਣਕਾਂ ਆ ਗਈਆਂ।
ਪਾਣੀ ਧਾਣੀ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Inderjit singh saini
vhut hi vdhia story
DHILLON Filmz
ਵੀਰ ਜੀ ਤੁਹਾਡੀ ਲਿਖੀ ਸਟੋਰੀ ਬਹੁਤ ਵਧੀਆ ਲੱਗੀ plz send your WhatsApp number
My contact number 9781738678