ਮੈਨੂੰ ਖੁਰੇ ਵਿਚ ਲਿਜਾਣ ਤੋਂ ਪਹਿਲੋਂ ਉਹ ਕਿੰਨੀ ਸਾਰੀ ਤਿਆਰੀ ਕਰਦੀ..ਤੌਲੀਆ..ਰੂੰ..ਤੇਲ..ਚਿੱਟਾ ਕੁੜਤਾ ਪਜਾਮਾਂ..ਖੁਸ਼ਬੂਦਾਰ ਸਾਬਣ ਦੀ ਚਾਕੀ..ਕਾਲਾ ਸੂਰਮਾ..ਸੁਰਮਚੂ ਅਤੇ ਹੋਰ ਵੀ ਕਿੰਨਾ ਕੁਝ..!
ਫੇਰ ਚੁੱਲੇ ਤੇ ਰਖਿਆ ਗਰਮ ਪਾਣੀ ਦਾ ਪਤੀਲਾ ਆਪਣੇ ਸੂਟ ਦੀਆਂ ਦੋਵੇਂ ਕੰਨੀਆਂ ਨਾਲ ਚੁੱਕ ਤੁਰੀ ਆਉਂਦੀ ਨੂੰ ਵੇਖ ਮੇਰਾ ਰੋਣ ਨਿੱਕਲ ਜਾਇਆ ਕਰਦਾ..ਅਹਿਸਾਸ ਹੋ ਜਾਂਦਾ ਕੇ ਹੁਣ ਮੇਰੀ ਸ਼ਾਮਤ ਆਉਣ ਵਾਲੀ ਏ..!
ਉਹ ਫੇਰ ਮੇਰੇ ਸਾਰੇ ਕੱਪੜੇ ਲਾਹੁੰਦੀ..ਆਪ ਪੀੜੀ ਤੇ ਬੈਠ ਆਖਦੀ ਹੁਣ ਅੱਖੀਆਂ ਮੀਟ ਲੈ..ਮੈਂ ਨਜਰਅੰਦਾਜ ਕਰ ਦਿੰਦਾ..ਉਹ ਗਰਮ ਠੰਡੇ ਪਾਣੀ ਦੇ ਮਿਸ਼ਰਣ ਵਾਲਾ ਮੱਗ ਛੇਤੀ ਨਾਲ ਮੇਰੇ ਸਿਰ ਤੇ ਉਲੱਦ ਦਿੰਦੀ..ਮੇਰਾ ਤ੍ਰਾਹ ਨਿੱਕਲ ਜਾਂਦਾ..ਅੰਦਰ ਦਾ ਸਾਹ ਅੰਦਰ ਤੇ ਬਾਹਰ ਵਾਲਾ ਬਾਹਰ..ਉਚੀ ਉਚੀ ਰੋਂਦਾ ਮੈਂ ਉਸ ਵੱਲ ਨੂੰ ਹੋ ਜਾਂਦਾ..ਉਹ ਮੈਨੂੰ ਆਪਣੇ ਤੋਂ ਪਰੇ ਧੱਕ ਮੇਰੀਆਂ ਦੋਵੇਂ ਨਾਸਾਂ ਘੁੱਟ ਕੇ ਆਖਦੀ “ਸੂੰ” ਕਰ..ਮੈਨੂੰ ਇੰਝ ਕਰਨਾ ਨਾ ਆਉਂਦਾ ਤਾਂ ਉਹ ਦੂਜਾ ਮੱਗ ਵੀ ਪਾ ਦਿੰਦੀ..ਇਸ ਵੇਰ ਪਾਣੀ ਏਨਾ ਠੰਡਾ ਨਾ ਹੁੰਦਾ ਪਰ ਮੈਂ ਫੇਰ ਵੀ ਓਨੀ ਹੀ ਤੀਬਰਤਾ ਨਾਲ ਰੋਈ ਜਾਂਦਾ..ਉਹ ਨਾਲ ਨਾਲ ਕਿੰਨੀਆਂ ਗੱਲਾਂ ਵੀ ਕਰੀ ਜਾਂਦੀ..ਲੋਰੀਆਂ ਵੀ ਸੁਣਾਉਂਦੀ..ਫੇਰ ਰੂੰ ਗਿੱਲਾ ਕਰ ਕੰਨ ਸਾਫ ਕਰਦੀ..ਗੱਲ ਢਿਡ੍ਹ ਬਾਹਵਾਂ ਚਿੱਤੜ ਅਤੇ ਹੋਰ ਵੀ ਕਿੰਨਾ ਕੁਝ..ਚੰਗੀ ਤਰਾਂ ਰਗੜਦੀ..ਫੇਰ ਬੁੱਲ ਜਿਹੇ ਚੜਾਉਂਦੀ ਹੋਈ ਆਖਦੀ ਪਤਾ ਨੀ ਕਿਥੋਂ ਏਨਾ ਮੈਲਾ ਹੋ ਕੇ ਆਉਂਦਾ..!
ਓਹਲਾ ਸੰਗ ਸ਼ਰਮ ਨੰਗੇਜ..ਮੈਂ ਇਸ ਸਭ ਤੋਂ ਪੂਰੀ ਤਰਾਂ ਅਣਜਾਣ ਬੱਸ ਰੋਈ ਹੀ ਜਾਂਦਾ..ਸਾਲ ਕੂ ਪਹਿਲੋਂ ਉਸਦੇ ਵਜੂਦ ਦਾ ਹਿੱਸਾ ਹੀ ਤਾਂ ਹੋਇਆ ਕਰਦਾ ਸਾਂ..!
ਉਹ ਇੱਕ ਵੇਰ ਫੇਰ ਆਖਦੀ..ਚੰਗੀ ਤਰਾਂ ਅੱਖੀਆਂ ਮੀਟ ਲੈ..ਨਾਲ ਹੀ ਮੂੰਹ ਤੇ ਸਾਬਣ ਲਾ ਦਿੰਦੀ..ਮੇਰੀਆਂ ਅੱਖਾਂ ਮੱਚ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Sunaina
happy