ਇਸ਼ਕ-ਜ਼ਾਦੇ
ਮੁੱਖ ਪਾਤਰ – ਜੋਸ਼
ਰੂਹੀ
ਕਿਸ਼ਤ ਨੰਬਰ – 6
ਲੇਖਕ – ਗੁਰਪ੍ਰੀਤ ਸਿੰਘ ਭੰਬਰ ਵੱਲੋਂ
ਜੋਸ਼ ਅਤੇ ਰੂਹੀ ਘਰੋਂ ਭੱਜ ਜਾਂਦੇ ਹਨ। ਓਨਾ ਦੀ ਤਲਾਸ਼ ਕਰਨ ਵਾਲਿਆਂ ਵਿੱਚ ਸੁਰਜਣ ਸਿੰਘ ਹੈ, ਜੋ ਰੂਹੀ ਦਾ ਪਿਤਾ ਹੈ। ਤੇਜਬੀਰ ਵਿਰਕ ਹੈ, ਜੋ ਜੋਸ਼ ਦਾ ਬਾਪ ਹੈ। ਸੁੱਖਾ ਕਾਹਲੋਂ ਨਾਮ ਦਾ ਗੈਂਗਸਟਰ ਹੈ। ਸ਼ਲਿੰਦਰ ਭਦੌੜ ਹੈ ਜਿਸ ਦੇ ਮੁੰਡੇ ਦਾ ਰਿਸ਼ਤਾ ਪੱਕਾ ਹੋਇਆ ਸੀ ਰੂਹੀ ਨਾਲ।
ਇਹ ਸਭ ਲੱਭ ਰਹੇ ਹਨ। ਦਲਾਲ ਨਾਮ ਦਾ ਇਕ ਪੇਸ਼ਾਵਰ ਕਾਤਿਲ ਹੈ ਜਿਸਨੂੰ ਸੁਰਜਣ ਸਿੰਘ ਨੇ ਆਪਣੀ ਹੀ ਕੁੜੀ ਨੂੰ ਭਾਰ ਦੇਣ ਦੀ ਸੁਪਾਰੀ ਦੇ ਦਿੱਤੀ ਹੈ।
ਟੈਕਸੀ ਨਾਮ ਦਾ ਇਕ ਲੜਕਾ ਹੈ ਜੋ ਜੇਲ ਤੋਂ ਭੱਜ ਆਇਆ ਹੈ। ਉਸਦੇ ਨਾਲ ਬੰਟੀ ਰੰਧਾਵਾ ਹੈ। ਬੰਟੀ ਰੰਧਾਵਾ ਸੁੱਖਾ ਗੈਂਗ ਦੇ ਵਿਰੋਧੀ ਜੱਗੀ ਗਰੁੱਪ ਦਾ ਬੰਦਾ ਹੈ। ਓਹ ਜੱਗੀ ਰੰਧਾਵਾ ਦਾ ਛੋਟਾ ਭਰਾ ਹੈ।
ਟੈਕਸੀ ਆਪਣੀ ਕਾਰ ਦੀ ਡਿੱਕੀ ਵਿੱਚ ਬੰਟੀ ਨੂੰ ਬੰਦ ਕਰ ਕੇ ਸੁੱਖੇ ਕੋਲ ਲਿਆਂਓਦਾ ਹੈ। ਸੁੱਖਾ ਬੰਟੀ ਨੂੰ ਪੁੱਛਦਾ ਹੈ ਕਿ ਰੂਹੀ ਕਿੱਥੇ ਹੈ। ਪਰ ਬੰਟੀ ਇਸ ਬਾਰੇ ਕੁੱਛ ਨਹੀਂ ਜਾਣਦਾ।
ਵਿਰਕ ਮੇਨਕਾ ਕੋਲੋਂ ਜਦੋਂ ਪੁੱਛਗਿੱਛ ਕਰਨ ਜਾਂਦਾ ਹੈ ਤਾਂ ਉਸ ਨੂੰ ਲੱਗਦਾ ਹੈ ਕਿ ਓਹ ਜਰੂਰ ਕੁੱਛ ਜਾਣਦੀ ਹੈ। ਓਹ ਸੁਰਜਣ ਸਿੰਘ ਨੂੰ ਕਹਿੰਦਾ ਹੈ ਕਿ ਓਹ ਆਪਣੀ ਪਤਨੀ ਕੋਲੋਂ ਪਤਾ ਕਰੇ। ਪਰ ਸੁਰਜਣ ਸਿੰਘ ਦੇ ਕੁੱਛ ਪੁੱਛ ਸਕਣ ਤੋਂ ਪਹਿਲਾਂ ਹੀ ਮੇਨਕਾ ਗਾਇਬ ਹੋ ਜਾਂਦੀ ਹੈ।
ਓਹ ਸ਼ਲਿੰਦਰ ਭਦੌੜ ਕੋਲ ਗਈ ਹੁੰਦੀ ਹੈ। ਜਿੱਥੇ ਸਲਿੰਦਰ ਭਦੌੜ ਮੇਨਕਾ ਨੂੰ ਕਹਿੰਦਾ ਹੈ ਕਿ ਓਹ ਆਪਣੇ ਮੁੰਡੇ ਗੈਰੀ ਭਦੌੜ ਨੂੰ ਮਾਰਨਾ ਚਾਹੁੰਦਾ ਹੈ।
ਇਧਰ ਵਿਰਕ ਨੂੰ ਸੁਰਜਣ ਸਿੰਘ ਕਹਿੰਦਾ ਹੈ ਕਿ ਆਪਾਂ ਸਭ ਨੂੰ ਰਲ ਕੇ ਜੋਸ਼ ਅਤੇ ਰੂਹੀ ਨੂੰ ਲੱਭਣਾ ਚਾਹੀਦਾ ਹੈ। ਜੱਗੀ ਅਤੇ ਸੁੱਖੇ ਦੀ ਆਪਸੀ ਦੁਸ਼ਮਣੀ ਖਤਮ ਕਰਵਾਉਣੀ ਚਾਹੀਦੀ ਹੈ।
ਵਿਰਕ ਕਹਿੰਦਾ ਹੈ ਕਿ ਓਹ ਇਕ ਵਾਰ ਸੁੱਖੇ ਨਾਲ ਮਿਲਣਾ ਚਾਹੁੰਦਾ ਹੈ। ਸੁਰਜਣ ਸਿੰਘ ਵਿਰਕ ਨੂੰ ਸੁੱਖਾ ਨਾਲ ਮਿਲਵਾਓਣ ਲੈ ਜਾਂਦਾ ਹੈ।
ਸੁਰਜਣ ਸਿੰਘ ਦਾ ਲੋਕ ਜੰਨਸ਼ਕਤੀ ਪਾਰਟੀ ਵਿੱਚ ਅਹੁਦਾ ਓਹ ਨਹੀਂ ਸੀ ਜੋ ਹੋਣਾ ਚਾਹੀਦਾ ਸੀ। ਉਸਨੂੰ ਆਪਣੀ ਪਤਨੀ ਸ਼ਰਨ ਕੌਰ ਦੇ ਪਿੱਠੂ ਤੋਂ ਇਲਾਵਾ ਹੋਰ ਕੁੱਛ ਨਹੀਂ ਸੀ ਸਮਝਿਆ ਜਾਂਦਾ। ਪਾਰਟੀ ਦੇ ਹਰ ਅਹਿਮ ਫੈਸਲੇ ਸ਼ਰਨ ਕੌਰ ਦੀ ਮੌਜੂਦਗੀ ਵਿੱਚ ਕੀਤੇ ਜਾਂਦੇ ਸਨ। ਰਾਜਾ ਦਿਆਲ ਸਿੰਘ ਤਾਂ ਸ਼ਰਨ ਕੌਰ ਨੂੰ ਆਪਣੀ ਵੱਡੀ ਭੈਣ ਮੰਨਦੇ ਸਨ।
ਇਕ ਲੰਬਾ ਸੰਘਰਸ਼ ਸੀ ਸ਼ਰਨ ਕੌਰ ਦਾ ਪਾਰਟੀ ਨੂੰ ਮਜਬੂਤ ਕਰਨ ਪਿੱਛੇ। ਲੋਕ ਜੰਨਸ਼ਕਤੀ ਪਾਰਟੀ ਜਦੋਂ ਨਵੀਂ-ਨਵੀਂ ਆਈ ਸੀ ਤਾਂ ਸ਼ਰਨ ਕੌਰ ਰਾਜਨੀਤੀ ਵਿੱਚ ਹਜੇ ਪੈਰ ਰੱਖ ਹੀ ਰਹੀ ਸੀ। ਓਹ ਵੀ ਆਪਣੇ ਕਾੱਲਜ ਦੀ ਸਟੂਡੈਂਟ ਯੂਨੀਅਨ ਦੀ ਪ੍ਰਧਾਨ ਹੁੰਦੀ ਸੀ।
ਸ਼ਰਨ ਕੌਰ ਵੀ ਰਾਜਾ ਦਿਆਲ ਸਿੰਘ ਦੇ ਪਿਤਾ ਦੇ ਨਾਮ ਤੇ ਚੱਲਦੇ ਕਾੱਲਜ “ਤਿਰਲੋਚਨ ਸਿੰਘ ਕਾੱਲਜ ਫਾੱਰ ਗਰਲਜ਼” ਵਿੱਚ ਹੀ ਪੜਦੀ ਹੁੰਦੀ ਸੀ। ਸ਼ਰਨੀ ਦੀ ਕਾਬਲੀਅਤ ਦਿਆਲ ਸਿੰਘ ਨੇ ਉਸ ਸਮੇਂ ਹੀ ਪਹਿਚਾਣ ਲਈ ਸੀ। ਇਸੇ ਲਈ ਤਾਂ ਉਸਨੇ ਆਪ ਜਾ ਕੇ ਸ਼ਰਨ ਕੌਰ ਨੂੰ ਪਾਰਟੀ ਵਿੱਚ ਸ਼ਾਮਿਲ ਹੋਣ ਦਾ ਨਿਓਤਾ ਦਿੱਤਾ ਸੀ।
ਅੱਜ ਉਸੇ ਕਾੱਲਜ ਵਿੱਚ ਰੂਹੀ ਪੜਦੀ ਸੀ। ਓਹ ਨਵੀਂ ਆਈ ਸੀ। ਆਂਓਦੀ ਨੇ ਆਲੀਆ ਦਾ ਸਿਰ ਪਾੜ ਦਿੱਤਾ ਸੀ। ਪ੍ਰਿੰਸੀਪਲ ਮਿਸਿਜ਼ ਕਪੂਰ ਨੇ ਰੂਹੀ ਨੂੰ ਔਫਿਸ ਵਿੱਚ ਬੁਲਾ ਲਿਆ।
“ਬੱਸ ਇੱਕ ਗਨ ਲੈ ਕੇ ਆਓਣੀ ਬਾਕੀ ਹੈ। ਓਹ ਵੀ ਲੈ ਕੇ ਆ ਜਾਓ! ਸ਼ਰਮ ਤਾਂ ਨੀ ਆਂਓਦੀ!? ਇੱਥੇ ਪੜਨ ਆਈ ਆ ਕਿ ਬਦਮਾਸ਼ੀ ਕਰਨ!?” ਮਿਸਿਜ਼ ਕਪੂਰ ਬੋਲੀ।
ਰੂਹੀ ਪ੍ਰਿੰਸੀਪਲ ਦੇ ਸਾਹਮਣੇ ਵੀ ਰੇਬਨ ਦੀਆਂ ਐਨਕਾਂ ਲਗਾਈ ਬੈਠੀ ਸੀ। ਜਦੋਂ ਮਿਸਿਜ਼ ਕਪੂਰ ਨੇ ਰੂਹੀ ਨੂੰ ਇਹ ਪੁੱਛਿਆ ਕਿ ਓਹ ਇੱਥੇ ਕੀ ਕਰਨ ਆਈ ਹੈ ਤਾਂ ਰੂਹੀ ਆਪਣੀ ਸੀਟ ਤੋਂ ਉੱਠੀ ਅਤੇ ਮੂੰਹ ਮਿਸਿਜ਼ ਕਪੂਰ ਦੇ ਕੋਲ ਲਿਜਾਂਦੀ ਹੋਈ ਬੋਲੀ,
“ਮੈਂ ਇੱਥੇ ਬਦਮਾਸ਼ੀ ਕਰਨ ਆਈ ਆ”।
ਫਿਰ ਰੂਹੀ ਔਫਿਸ ਤੋਂ ਬਾਹਰ ਨਿੱਕਲ ਗਈ। ਬਾਹਰ ਨਿੱਕਲੀ ਤਾਂ ਆਲੀਆ ਖੜੀ ਸੀ। ਆਪਣੇ ਨਾਲ ਛੇ-ਸੱਤ ਕੁੜੀਆਂ ਲਈ! ਹੱਥਾਂ ਵਿੱਚ ਹਾੱਕੀ ਫੜੀ ਹੋਈ ਸੀ ਸਭ ਦੇ!
“ਆਜਾ!! ਦੇਖਦੇ ਆ ਕਿੰਨੀ ਕ ਬਦਮਾਸ਼ੀ ਆ ਤੇਰੀ!!” ਆਲੀਆ ਨੇ ਰੂਹੀ ਨੂੰ ਕਿਹਾ।
ਰੂਹੀ ਮੁਸਕੁਰਾਈ। ਓਹ ਆਲੀਆ ਵੱਲ ਤੁਰਨ ਲੱਗੀ। ਆਲੀਆ ਕੋਲ ਜਾ ਕੇ ਰੂਹੀ ਖੜੀ ਹੋ ਗਈ।
“ਬਦਮਾਸ਼ੀ ਇੰਨੀ ਕੁ ਆ ਮੇਰੀ ਕਿ ਤੂੰ ਝੁੰਡ ਚ ਝਾਟਾ ਜਿਆ ਆਵਦਾ ਖਲਾਰੀ ਖੜੀ ਆ ਤੇ ਮੈਂ ਕੱਲੀ ਈ ਖੜੀ ਆ! ਓਹ ਵੀ ਖਾਲੀ ਹੱਥ!” ਰੂਹੀ ਬੋਲੀ, “ਆਹ ਲੱਲੀ-ਸ਼ੱਲੀ ਜਿਹੀ ਚੱਕ ਲਿਆਈ ਆ ਬਲੂੰਘੜੀਏ ਜਿਹੀਏ! ਇੰਨਾ ਨੂੰ ਕੁੱਛ ਕਰਨਾ ਵੀ ਆਂਓਦਾ ਕੀ ਨਈ!!?”
“ਆਹ!!!” ਕਰਕੇ ਚੀਕਦੀ ਨੇ ਜਦੋਂ ਆਲੀਆ ਨੇ ਹਾਕੀ ਰੂਹੀ ਦੇ ਮਾਰਨ ਲਈ ਚੱਕੀ ਤਾਂ ਰੂਹੀ ਨੇ ਆਲੀਆ ਤੋਂ ਉਸੇ ਦੀ ਹਾਕੀ ਖੋਹ ਕੇ ਦੋਬਾਰਾ ਉਸਦਾ ਸਿਰ ਪਾੜ ਦਿੱਤਾ।
ਆਪਣਾ ਸਿਰ ਫੜੀ ਆਲੀਆ ਉਸੇ ਜਗਾ ਤੇ ਲੰਮੀ ਪੈ ਗਈ। ਕਾਲੀਆਂ ਐਨਕਾਂ ਉਤਾਰ ਕੇ ਰੂਹੀ ਸਾਹਮਣੇ ਖੜੀਆਂ ਕੁੜੀਆਂ ਵੱਲ ਦੇਖਦੀ ਹੈ। ਸਭ ਡਰੀਆਂ ਹੋਈਆਂ ਖੜੀਆਂ ਸਨ। ਰੂਹੀ ਦੇ ਹੱਥ ਵਿੱਚ ਹਾੱਕੀ ਫੜੀ ਹੋਈ ਸੀ ਜਿਸ ਉਪਰ ਆਲੀਆ ਦਾ ਖੂਨ ਲੱਗਿਆ ਸੀ।
“ਚਲੋ ਚੱਕ ਲੋ ਹੁੱਣ ਇਨੂੰ! ਨਹੀਂ ਤਾਂ ਇੰਨੇ ਇੱਥੇ ਈ ਮਰ ਜਾਣਾ!” ਰੂਹੀ ਬੋਲੀ।
ਕੁੱਛ ਵੀ ਸੀ! ਪਰ ਰੂਹੀ ਦੀ ਗੱਲਬਾਤ ਸੀ ਕਾੱਲਜ ਵਿੱਚ। ਹਰ ਕੋਈ ਉਸੇ ਦੀ ਚਰਚਾ ਕਰ ਰਿਹਾ ਸੀ। ਇਕ ਕੁੜੀ ਜਿਸਨੇ ਆਲੀਆ ਨੂੰ ਖੂੰਜੇ ਲਗਾ ਦਿੱਤਾ। ਉਸ ਖਿਲਾਫ ਪ੍ਰਿੰਸੀਪਲ ਮਿਸਿਜ਼ ਕਪੂਰ ਕੋਈ ਕਦਮ ਚੁੱਕਣ ਲੱਗਦੀ ਤਾਂ ਉਪਰੋਂ ਫੋਨ ਆ ਜਾਂਦਾ ਕਿ ਓਹ ਸੁਰਜਣ ਸਿੰਘ ਦੀ ਧੀ ਹੈ।
ਕਾੱਲਜ ਵਿੱਚ ਓਹ ਕਾਲੀ ਜੀਪ ਲੈ ਕੇ ਆਂਓਦੀ ਸੀ। ਜਿਸਦੀ ਛੱਤ ਨਹੀਂ ਸੀ। ਟਾਇਰ ਮੋਟੇ ਪਵਾਏ ਹੋਏ ਸਨ। ਹਾੱਰਨ ਵੀ ਉਚਾ ਲਵਾਇਆ ਹੋਇਆ ਸੀ। ਕਿਸੇ ਕੁੜੀ ਨੂੰ ਜੇਕਰ ਕੋਈ ਮੁੰਡਾ ਛੇੜਦਾ ਹੁੰਦਾ ਜਾਂ ਤੰਗ ਕਰ ਰਿਹਾ ਹੁੰਦਾ ਤਾਂ ਓਹ ਰੂਹੀ ਕੋਲ ਆ ਜਾਂਦੀ। ਪਹਿਲੇ ਮਹੀਨੇ ਹੀ ਰੂਹੀ ਸਭ ਦੀਆਂ ਨਜ਼ਰਾਂ ਵਿੱਚ ਆ ਗਈ।
“ਰੂਹੀ ਦੀਦੀ ਓਹ ਰੋਜ਼ ਮੇਰੀ ਬੱਸ ਚ ਚੜ ਜਾਂਦਾ! ਮੈਨੂੰ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ