ਇਸ਼ਕ- ਜ਼ਾਦੇ
ਮੁੱਖ ਪਾਤਰ – ਜੋਸ਼
ਰੂਹੀ
ਕਿਸ਼ਤ ਨੰਬਰ – 5
ਲੇਖਕ – ਗੁਰਪ੍ਰੀਤ ਸਿੰਘ ਭੰਬਰ ਵੱਲੋਂ
ਸੁੱਖੇ ਤੂੰ ਜਿਆਦਾ ਓਦੇ ਪਿੱਛੇ ਕਾੱਲਜ ਨਾ ਜਾਇਆ ਕਰ! ਐਵੇਂ ਕਿਸੇ ਦਿਨ ਫੱਸ ਜਾਏਂਗਾ!
ਬੜੀ ਵਾਰ ਸੁੱਖੇ ਨੂੰ ਸਮਝਾਇਆ ਸੀ ਮਠਾੜੂ ਨੇ। ਸੋਨੀ ਮਠਾੜੂ ਸੁੱਖੇ ਦੀ ਗੈਂਗ ਦਾ ਖਾਸ ਬੰਦਾ ਸੀ। ਉਸਦੇ ਰੀਹੜ ਦੀ ਹੱਡੀ। ਜੱਗੀ ਰੰਧਾਵਾ ਨਾਲ ਹੋਈ ਇਕ ਗੈਂਗਵਾਰ ਵਿੱਚ ਓਹ ਮਾਰਿਆ ਗਿਆ ਸੀ।
ਕਾੱਲਜ ਪੜਦੀ ਰੂਹੀ ਦੀ ਬੇਬਾਕ ਸ਼ਖਸੀਅਤ ਸੁੱਖਾ ਕਾਹਲੋਂ ਦੇ ਦਿਲ ਨੂੰ ਭਾਅ ਗਈ ਸੀ। ਸੁੱਖੇ ਨੇ ਵੀ ਇਸੇ ਕਾੱਲਜ ਤੋਂ ਇੰਜੀਨੀਅਰਿੰਗ ਕੀਤੀ ਸੀ ਅਤੇ ਜਿੰਨੀ ਦੇਰ ਓਹ ਕਾੱਲਜ ਵਿੱਚ ਰਿਹਾ ਸੀ, ਸਟੂਡੈਂਟ ਯੂਨੀਅਨ ਦੀ ਪ੍ਰਧਾਨਗੀ ਉਪਰ ਉਸੇ ਦਾ ਕਬਜਾ ਸੀ।
ਅੱਜ ਵੀ ਸੁੱਖਾ ਅਕਸਰ ਆਪਣੇ ਪੁਰਾਣੇ ਕਾੱਲਜ ਆਂਓਦਾ ਰਹਿੰਦਾ ਸੀ। ਗੇੜੇ ਮਾਰਦਾ ਰਹਿੰਦਾ ਸੀ। ਇਸੇ ਜਗਾ, ਇਸੇ ਕਾੱਲਜ ਵਿੱਚ ਹੀ ਉਸਨੇ ਪਹਿਲੀ ਵਾਰ ਰੂਹੀ ਨੂੰ ਲੰਡੀ ਜੀਪ ਚਲਾਂਓਦੀ ਨੂੰ ਦੇਖਿਆ ਸੀ।
“ਆਹ ਕਿਹੜੀ ਆ ਸੋਨੀ ਓਏ!?” ਸੁੱਖਾ ਬੋਲਿਆ।
“ਬਾਈ ਕੋਈ ਨਵੀਂ ਆਈ ਲੱਗਦੀ ਆ!” ਸੋਨੀ ਨੇ ਕਿਹਾ।
“ਚੱਲ ਆ ਤਾਂ ਦੇਖੀਏ”। ਸੁੱਖਾ ਬੋਲਿਆ।
ਸੁੱਖੇ ਨੂੰ ਕੋਈ ਵੀ ਕਾੱਲਜ ਆਉਣ ਤੋਂ ਰੋਕ ਨਹੀਂ ਸੀ ਸਕਦਾ। ਉਸਦੇ ਨਾਲ ਕਾੱਲਜ ਦੇ ਮੁੰਡਿਆ ਦਾ ਪੂਰਾ ਸਾਥ ਹੁੰਦਾ ਸੀ। ਸੁੱਖਾ ਕਾਹਲੋਂ ਪੂਰੀ ਸ਼ਾਨ ਨਾਲ ਕਾੱਲਜ ਵਿੱਚ ਘੁੰਮਦਾ ਸੀ। ਨਵੇਂ ਆਏ ਸਟੂਡੈਂਟ ਹੀ ਉਸ ਦੀ ਗੈਂਗ ਵਿੱਚ ਸ਼ਾਮਿਲ ਹੋਇਆ ਕਰਦੇ ਸਨ।
“ਇੰਨੀ ਪੜਾਈ ਲਖਾਈ ਤੋਂ ਬਾਅਦ ਇਹੀ ਬਣਿਆ ਜੋ ਹੈਂ!? ਸਾਲਿਆ ਛਿਲਕਿਆ ਜਿਹਿਆ! ਕੀ ਔਕਾਤ ਆ ਤੇਰੀ!? ਤੇਰੇ ਅਰਗੇ ਨਾਲ ਨੈਨਸੀ ਵਰਗੀ ਕੁੜੀ ਸਵਾਹ ਸੈੱਟ ਹੋਣੀ ਆ!! ਪਤਾ ਕਿੱਥੇ ਰਹਿੰਦੀ ਆ ਓਹ!? ਮਾੱਡਲ ਟਾਊਨ ਦੀ ਆ ਮਾੱਡਲ ਟਾਊਨ!!” ਸੁੱਖਾ ਬੋਲਿਆ।
“ਕੀ ਕਰਾਂ ਸੁੱਖਾ ਭਾਜੀ! ਕਿਸੇ ਨੇ ਅੱਜ ਤੱਕ ਮੌਕਾ ਹੀ ਨੀ ਦਿੱਤਾ!” ਨਰੇਸ਼ ਬੋਲਿਆ।
“ਮੌਕਾ ਮਿਲਦਾ ਨਹੀਂ! ਖੋਹਣਾ ਪੈਂਦਾ ਹੈ! ਖੋਹਣਾ ਪੈਂਦਾ ਹੈ ਮੌਕਾ!!” ਸੁੱਖਾ ਬੋਲਿਆ।
“ਬੱਸ ਮੈਨੂੰ ਨੈਨਸੀ ਦਾ ਪਿਆਰ ਦਵਾ ਦੋ ਸੁੱਖਾ ਭਾਜੀ! ਮੈਂ ਕੁੱਛ ਵੀ ਕਰ ਸਕਦਾ ਆਪਣੀ ਨੈਨਸੀ ਲਈ!!” ਨਰੇਸ਼ ਨੇ ਰੋਂਦੇ ਹੋਏ ਨੇ ਸੁੱਖੇ ਸਾਹਮਣੇ ਹੱਥ ਜੋੜ ਲਏ।
ਸੁੱਖੇ ਨੇ ਸੋਨੀ ਵੱਲ ਦੇਖਿਆ। ਸੋਨੀ ਉਸ ਵੱਲ ਦੇਖਕੇ ਮੁਸਕੁਰਾ ਪਿਆ। ਨਰੇਸ਼ ਨੂੰ ਸੁੱਖੇ ਨੇ ਆਪਣੇ ਗੈਂਗ ਵਿੱਚ ਸ਼ਾਮਿਲ ਕਰ ਲਿਆ।
“ਸਾਡੇ ਨਾਲ ਰਹੇਂਗਾ ਤਾਂ ਤੇਰੀ ਕਦਰ ਹੋਏਗੀ ਕਾੱਲਜ ਚ! ਮੁੰਡੇ ਡਰਨਗੇ ਤੈਂਥੋ। ਤੇ ਜਦੋਂ ਤੇਰੀ ਦਹਿਸ਼ਤ ਹੋਏਗੀ ਤਾਂ ਨੈਨਸੀ ਕੀ! ਕੁੜੀਆਂ ਦੀ ਲੈਨ ਲੱਗਜੂ ਤੇਰੇ ਮਗਰ ਪੱਟੂਆ!!” ਸੁੱਖੇ ਨੇ ਨਰੇਸ਼ ਦੇ ਮੋਢੇ ਤੇ ਹੱਥ ਰੱਖ ਦਿੱਤਾ।।
ਬੱਸ ਇਸੇ ਤਰਾਂ ਕਿਸੇ ਨਾ ਕਿਸੇ ਬਹਾਨੇ ਨਾਲ ਸੁੱਖਾ ਨਵੇਂ ਵਿਦਿਆਰਥੀਆਂ ਨੂੰ ਆਪਣੇ ਝਾਂਸੇ ਵਿੱਚ ਲੈ ਲੈਂਦਾ ਸੀ। ਅੱਜ ਨਰੇਸ਼ ਨੂੰ ਫਸਾਇਆ ਸੀ। ਵਾਪਸ ਹੀ ਚੱਲਿਆ ਸੀ ਕਿ ਰੂਹੀ ਮਿਲੀ। ਰੂਹੀ ਨੂੰ ਦੇਖ ਸੁੱਖਾ ਆਪਣਾ ਦਿਲ ਹਾਰ ਬੈਠਾ।
ਰੂਹੀ ਦੇ ਪਿੱਛੇ ਓਹ ਕੰਨਟੀਨ ਵੱਲ ਚਲਿਆ ਗਿਆ। ਰੂਹੀ ਕਾੱਲਜ ਵਿੱਚ ਨਵੀਂ ਸੀ। ਆਲੀਆ ਨਾਮ ਦੀ ਇਕ ਪੁਰਾਣੀ ਲੜਕੀ ਜੋ ਆਪਣੇ ਆਪ ਨੂੰ ਕਾੱਲਜ ਦੀ ਕਵੀਨ ਅਖਵਾਂਓਦੀ ਸੀ, ਰੂਹੀ ਦੇ ਬੇਬਾਕ ਤੇਵਰ ਦੇਖਕੇ ਉਸ ਕੋਲ ਆਈ।
ਰੂਹੀ ਕੰਨਟੀਨ ਵਿੱਚ ਇਕੱਲੀ ਬੈਠੀ ਸੀ। ਓਹ ਕੋਕਾ ਕੋਲਾ ਪੀ ਰਹੀ ਸੀ। ਆਲੀਆ ਰੂਹੀ ਕੋਲ ਆਈ ਅਤੇ ਉਸਨੂੰ ਆਪਣੀ ਜਗਾ ਤੋਂ ਉਠਣ ਲਈ ਕਿਹਾ।
“ਓ ਮਿਸ ਇੰਡੀਆ! ਉਠ ਚੱਲ ਖੜੀ ਹੋ! ਪਤਾ ਨੀ ਤੈਨੂੰ ਸੀਨੀਅਰ ਦੀ ਰਿਸਪੈਕਟ ਕਿਵੇਂ ਕਰੀਦੀ ਹੁੰਦੀ ਆ!” ਆਲੀਆ ਬੋਲੀ।
ਰੂਹੀ ਕਾਲੀਆਂ ਐਨਕਾਂ ਲਗਾਈ ਬੈਠੀ ਸੀ। ਉਸਨੇ ਉਸੇ ਤਰਾਂ ਚਿਹਰਾ ਉਠਾ ਕੇ ਆਲੀਆ ਵੱਲ ਦੇਖਿਆ।
“ਓਏ ਮੈਡਮ!! ਪਤਾ ਮੈਂ ਕੌਣ ਆ!!? ਆਲੀਆ ਨਾਮ ਆ ਮੇਰਾ!! ਯਾਦ ਰੱਖੀਂ ਸਮਝੀ!!” ਆਲੀਆ ਬੋਲੀ।
ਰੂਹੀ ਕੁੱਛ ਨਾ ਬੋਲੀ। ਓਹ ਉਸੇ ਤਰਾਂ ਆਲੀਆ ਵੱਲ ਦੇਖਦੀ ਰਹੀ। ਆਲੀਆ ਨੂੰ ਇਹ ਸੀ ਕਿ ਉਸਦੇ ਕਹਿੰਦੇ ਸਾਰ ਹੀ ਰੂਹੀ ਡਰ ਕੇ ਆਪਣੀ ਜਗਾ ਤੋਂ ਉਠ ਖੜੀ ਹੋਵੇਗੀ। ਪਰ ਅਜਿਹਾ ਨਹੀਂ ਹੋਇਆ। ਇਸ ਤੇ ਆਲੀਆ ਨੇ ਕੋਲ ਪਈ ਕੋਕਾ ਕੋਲਾ ਦੀ ਬੋਤਲ ਚੱਕੀ ਅਤੇ ਸਾਰੀ ਫਰਸ਼ ਤੇ ਡੋਲ ਦਿੱਤੀ। ਖਾਲੀ ਬੋਤਲ ਦੋਬਾਰਾ ਮੇਜ ਉਪਰ ਰੱਖ ਦਿੱਤੀ।
ਇਸ ਤੇ ਆਲੀਆ ਦੇ ਨਾਲ ਝੁੰਡ ਵਿੱਚ ਖੜੀਆਂ ਕੁੜੀਆਂ ਹੱਸਣ ਲੱਗ ਪਈਆਂ। ਰੂਹੀ ਨੇ ਇਹ ਖਾਲੀ ਬੋਤਲ ਚੱਕੀ ਅਤੇ ਆਲੀਆ ਦੇ ਸਿਰ ਤੇ ਦੇ ਮਾਰੀ।
“ਆਹ!!! ਇਹ ਕੀ ਕੀਤਾ ਯੂ ਬਿੱਚ!!!” ਆਲੀਆ ਦੇ ਸਿਰ ਤੋਂ ਖੂਨ ਨਿੱਕਲ ਆਇਆ ਸੀ।
“ਰੂਹੀ ਨਾਮ ਆ ਮੇਰਾ! ਤੂੰ ਵੀ ਯਾਦ ਰੱਖੀਂ”। ਰੂਹੀ ਬੋਲੀ।
ਆਲੀਆ ਦੇ ਨਾਲ ਦੀਆਂ ਕੁੜੀਆਂ ਉਸਨੂੰ ਸੰਭਾਲਣ ਲੱਗੀਆਂ। ਸਾਰੀ ਕੰਨਟੀਨ ਦੀ ਨਜਰ ਰੂਹੀ ਉਪਰ ਟਿਕ ਗਈ ਸੀ। ਪਿੱਛੇ ਖੜੇ ਸੁੱਖੇ ਨੇ ਤਾਲੀਆਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ। ਰੂਹੀ ਸੁੱਖੇ ਵੱਲ ਦੇਖਣ ਲੱਗੀ।
ਉਸੇ ਦਿਨ ਸੁੱਖੇ ਨੂੰ ਰੂਹੀ ਨਾਲ ਇਸ਼ਕ ਹੋ ਗਿਆ ਸੀ। ਰੂਹੀ ਸੁੱਖੇ ਨਾਲ ਕੋਈ ਵੀ ਗੱਲ ਕੀਤੇ ਬਿਨਾ ਕੰਨਟੀਨ ਤੋਂ ਬਾਹਰ ਚਲੀ ਗਈ। ਆਲੀਆ ਨੂੰ ਉਸਦੀਆਂ ਸਹੇਲੀਆਂ ਹੱਸਪਤਾਲ ਲੈ ਗਈਆਂ।
“ਤੈਨੂੰ ਪਤਾ ਤੂੰ ਕੀਹਦੇ ਨਾਲ ਲੜਾਈ ਪਾ ਲਈ ਹੈ ਰੂਹੀ? ਓਹ ਜੱਗੀ ਦੀ ਗ੍ਰਲਫਰੈਂਡ ਆ! ਜੱਗੀ ਰੰਧਾਵਾ ਦੀ! ਪਤਾ ਤੈਨੂੰ!?” ਚਾਂਦਨੀ ਬੋਲੀ।
ਚਾਂਦਨੀ ਰੂਹੀ ਦੀ ਸਹੇਲੀ ਸੀ। ਦੋਵੇਂ ਸਕੂਲ ਤੋਂ ਹੀ ਇਕੱਠੀਆਂ ਸਨ। ਹੁੱਣ ਕਾੱਲਜ ਵਿੱਚ ਵੀ ਦੋਵੇਂ ਇਕੱਠੇ ਪੜਨ ਆਈਆਂ ਸਨ।
“ਪਤਾ ਮੈਨੂੰ ਸਭ ਕੁੱਛ! ਆਉਣ ਦੇ ਕਿਹੜਾ ਜੱਗੀ ਆ ਇਹ!!” ਰੂਹੀ ਬੋਲੀ, “ਦੇਖਲੂੰ ਮੈਂ ਓਨੂੰ!”
“ਆਮ ਬੰਦਾ ਨੀ ਓਹ!” ਇਸੇ ਵਕਤ ਓਥੇ ਸੁੱਖਾ ਪਹੁੰਚ ਜਾਂਦਾ ਹੈ, “ਦੂਜੇ ਨੰਬਰ ਦਾ ਗੈਂਗਸਟਰ ਆ ਸ਼ਹਿਰ ਦਾ!”
“ਅੱਛਾ! ਤਾਂ ਫੇਰ ਪਹਿਲੇ ਨੰਬਰ ਦਾ ਕੌਣ ਆ?” ਰੂਹੀ ਬੋਲੀ।
ਸੁੱਖਾ ਰੂਹੀ ਵੱਲ ਦੇਖ ਕੇ ਮੁਸਕੁਰਾ ਪੈਂਦਾ ਹੈ।
“ਮੈਂ!” ਸੁੱਖਾ ਬੋਲਿਆ।
“ਮੈਂ ਦਾ ਕੋਈ ਨਾਮ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ