ਰਾਸ਼ਨ
ਲੇਖਕ – ਗੁਰਪ੍ਰੀਤ ਸਿੰਘ ਭੰਬਰ
“ਭਾਜੀ ਅੱਜ ਮੈਨੂੰ ਪੈਸੇ ਦੇ ਦਿਓ ਮੈਂ ਰਾਸ਼ਨ ਲੈ ਕੇ ਜਾਣਾ ਸੁ ਘਰੇ। ਆਟਾ ਮੁੱਕਣ ਆਲਾ ਹੋਇਆ ਪਿਐ, ਫੀਸ ਦੇਣੀ ਸੁ ਮੁੰਡੇ ਦੀ! ਤੇ ਬਿਜਲੀ ਦਾ ਬਿੱਲ ਵੀ ਤਾਰਨਾ ਈ! ਕਰ ਦਿਓ ਹੱਲ ਅੱਜ ਮਾਹੜੀ ਜੀ ਹਿੰਮਤ ਕਰ ਕੇ ਤੇ!! ਭਲਾ ਓ ਜੇ ਗਰੀਬ ਦਾ ਭਾਜੀ!”
ਠੇਕੇਦਾਰ ਹਰਨਾਮ ਸਿੰਘ ਦੇ ਮੂਰੇ ਭਾਨੇ ਮਿਸਤਰੀ ਨੇ ਹੱਥ ਜੋੜ ਲਏ ਸਨ। ਹਰਨਾਮ ਸਿੰਘ ਨੇ ਭਾਨੇ ਦੇ ਮੋਢੇ ਤੇ ਹੱਥ ਧਰਿਆ ਅਤੇ ਕਿਹਾ,
“ਕੋਈ ਨਾ ਭਾਨਿਆ ਲੈ ਲਵੀਂ ਸ਼ਾਂਮ ਤਾਂਈ! ਕਰਦਾ ਮੈਂ ਹੱਲ ਕੋਈ!”
ਭਾਨਾ ਪਰੇਸ਼ਾਨ ਸੀ ਅਤੇ ਹਰਨਾਮ ਸਿੰਘ ਠੇਕੇਦਾਰ ਵੀ ਔਖਾ ਬਹੁਤ ਸੀ। ਉਸਨੇ ਵੀ ਅੱਗੋਂ ਜਿਹੜੀ ਕੋਠੀ ਦੇ ਜੋੜੀ-ਪੱਲੇ ਲਾਏ ਸਨ ਓਨਾ ਤੋਂ ਪੈਸੇ ਲੈਣੇ ਸਨ। ਪੈਸੇ ਮੰਗਦੇ ਨੂੰ ਦਸ ਦਿਨ ਹੋ ਚੱਲੇ ਸਨ। ਪਰ ਹਜੇ ਤੱਕ ਕੋਈ ਹੱਲ ਨਹੀਂ ਸੀ ਨਿਕਲਿਆ। ਅੱਜ ਹਰਨਾਮ ਸਿੰਘ ਫੇਰ ਤੋਂ ਬਾਊ ਰੋਹਿਤ ਸ਼ਰਮਾਂ ਕੋਲ ਆਇਆ ਸੀ।
“ਮੈਂ ਦੱਸੋ ਕੀ ਕਰਾਂ ਹਰਨਾਮ ਸਿੰਘ ਜੀ! ਮੇਰੀ ਨੌਕਰੀ ਗਈ ਨੂੰ ਅੱਜ ਹਫਤਾ ਸਾਰਾ ਹੋ ਗਿਐ! ਬੜੀ ਔਖਿਆਈ ਆਈ ਪਈ ਐ! ਮੇਰੇ ਤਾਂ ਆਵਦੇ ਘਰ ਰਾਸ਼ਨ ਦਾ ਔਖਾ ਹੋਇਆ ਪਿਐ ਮੈਂ ਕਿੱਥੋਂ ਦੇ ਦਾ!” ਰੋਹਿਤ ਸ਼ਰਮਾਂ ਵੀ ਹਰਨਾਮ ਸਿੰਘ ਅੱਗੇ ਹੱਥ ਜੋੜ ਖੜਾ ਸੀ।
“ਓ ਬਾਊ ਜੀ ਥੋਡੀ ਗੱਲ ਤਾਂ ਮੈਂ ਸਮਝਦਾਂ ਪਰ ਮੇਰੇ ਵੀ ਤਾਂ ਖਰਚੇ ਨੇ! ਜੇ ਥੋਡੇ ਕੋਲ ਪੈਸੇ ਹੈਨੀ ਸੀ ਤਾਂ ਕਿਓਂ ਤੁਸੀਂ ਕੰਮ ਕਰਵਾਇਆ!!?” ਹਰਨਾਮ ਸਿੰਘ ਗੁੱਸੇ ਵਿੱਚ ਬੋਲਿਆ।
“ਮੈਨੂੰ ਬੁਰਾ ਨਾ ਬੋਲੋ ਮੈਂ ਬੇਨਤੀ ਕਰਦਾਂ ਹਰਨਾਮ ਸਿੰਘ ਜੀ। ਸ਼ਾਂਮ ਤੱਕ ਦਾ ਵਕਤ ਦਵੋ ਮੈਂ ਕਰਦਾਂ ਕੋਈ ਹੱਲ!” ਰੋਹਿਤ ਸ਼ਰਮਾਂ ਬੋਲਿਆ।
ਰੋਹਿਤ ਸ਼ਰਮੇ ਦੀ ਵੀ ਬਕਾਇਆ ਤਨਖਾਹ ਹਜੇ ਤੱਕ ਓਦੇ ਮਾਲਿਕ ਨੇ ਦਿੱਤੀ ਨਹੀਂ ਸੀ। ਓਹ ਆਪਣੇ ਮਾਲਿਕ ਕੋਲ ਗਿਆ ਤੇ ਆਪਣੀ ਤਨਖਾਹ ਮੰਗੀ।
“ਕਿਵੇਂ ਦਵਾਂ ਤਨਖਾਹ ਰੋਹਿਤ? ਕਿੱਥੋਂ ਦੇ ਦਵਾਂ?! ਕੰਮ ਦਾ ਇੰਨਾ ਮੰਦਾ ਪਿਐ ਕਿ ਕੀ ਦੱਸਾਂ!! ਕੋਈ ਵਿਕਰੀ ਈ ਨੀ ਹੁੰਦੀ!...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ