ਡਿਊਟੀ ਤੋਂ ਘਰ ਪਰਤਦਿਆਂ ਗੰਨਿਆਂ ਦੀ ਰੇੜ੍ਹੀ ਦੇਖ ਕਾਰ ਸਾਈਡ ‘ਤੇ ਖੜ੍ਹੀ ਕਰ ਓਸ ਕੋਲ ਜਾ ਕੇ ਪੁੱਛਿਆ,”ਮੱਲਾ ਕੀ ਭਾਅ ਗੰਨਿਆਂ ਦਾ?”
ਆਂਹਦਾ,”ਜੀ, ਚਾਲੀ ਰੁਪਈਆਂ ਦਾ ਇਕ।”
ਮਖਿਆ “ਹੈਂ ਐਨਾ ਮਹਿੰਗਾ,ਯਾਰ ਐਨੀ ਮਹਿੰਗਾਈ ਹੋ ਗਈ।”
ਸਰਕਾਰ ਨੂੰ ਕੋਸਦਾ ਹੋਇਆ ਆਂਹਦਾ ਪੁੱਛੋ ਈ ਨਾ ਜੀ ਐਨੀ ਮਹਿੰਗਾਈ ਹੋ ਗਈ ਹੈ ਜੀ ਕਿ ਆਮ ਬੰਦੇ ਨੂੰ ਤਾਂ ਦੋ ਵੇਲਿਆਂ ਦੀ ਰੋਟੀ ਦਾ ਫ਼ਿਕਰ ਆ।
ਹੱਸਦਿਆਂ ਮੈਂ ਕਿਹਾ,”ਯਾਰ ਸਾਡੇ ਪਿੰਡ ਆਲਾ ਮਾਘੀ ਤਾਂ ਇਕ ਰਪਈਏ ਦਾ ਇਕ ਗੰਨਾ ਦਿੰਦਾ ਹੁੰਦਾ ਸੀ।”
“ਮਾਘੀ ਹੈਗਾ ਹੁਣ?” ਆਖ ਓਸਨੇ ਮੋੜਵਾਂ ਪ੍ਰਸ਼ਨ ਪੁੱਛਿਆ।
“ਨਹੀਂ, ਓਹ ਤਾਂ ਚੜ੍ਹਾਈ ਕਰ ਗਿਆ।” ਮੈਂ ਜਵਾਬ ਦਿੱਤਾ।
ਆਂਹਦਾ,”ਹੁਣ ਨਾ ਮਾਘੀ ਰਿਹਾ ਹੈ ਤੇ ਨਾਂ ਹੀ ਓਹ ਵੇਲਾ। ਹੁਣ ਬਹੁਤ ਕੁਝ ਬਦਲ ਗਿਆ ਹੈ ਜੀ।”
ਓਸਦੀ ਗੱਲ ਸੁਣ ਕੇ ਦੋਹੇਂ ਹੱਸਣ ਲੱਗੇ।
ਏਨੇ ਨੂੰ ਸਾਹਮਣੇ ਘਰੋਂ ਬੱਚੇ ਬਾਹਰ ਨਿਕਲੇ। ਆਂਹਦੇ,”ਅੰਕਲ ਆਹ ਕੀ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ