“ਨੀਤੂ ਬੇਟੀ ਉੱਠ! ਦੇਖ ਟਾਈਮ ਕਿੰਨਾ ਹੋ ਗਿਆ ਅਤੇ ਤੂੰ ਮੌਜ਼ ਨਾਲ ਸੁੱਤੀ ਪਈ ਏਂ।” ਮੰਮੀ ਨੇ ਸ਼ਾਇਦ ਦੂਜੀ ਤੀਜੀ ਵਾਰੀ ਮੈਨੂੰ ਜਗਾਇਆ ਹੋਵੇ। ਪਰ ਮੇਰੇ ਤੇ ਕੋਈ ਅਸਰ ਨ੍ਹੀਂ ਹੋਇਆ। ਲਾਪਰਵਾਹੀ ਨਾਲ ਮੈਂ ਪਈ ਰਹੀ।
” ਚੱਲ ਉਠ ਕੇ ਚਾਹ ਝੁਲਸ ਲੈ। ਨੌ ਵੱਜ ਗਏ ਉੱਠਣ ਦਾ ਨਾਂ ਹੀ ਨਹੀਂ ਲੈਂਦੀ।” ਮੰਮੀ ਨੇ ਇਸ ਤਰ੍ਹਾਂ ਝਿੜਕਿਆ ਜਿਵੇਂ ਧਮਕੀ ਦੇ ਰਹੀ ਹੋਵੇ।
ਮੈਨੂੰ ਪਤਾ ਸੀ ਕਿ ਮੰਮੀ ਦੀ ਇਹ ਧਮਕੀ ਸਿਰਫ਼ ਧਮਕੀ ਹੀ ਨਹੀਂ ਉਹ ਇਸ ਉੱਪਰ ਅਮਲ ਵੀ ਕਰੇਗੀ। ਜੇ ਮੈਂ ਆਪਣੀ ਗੱਲ੍ਹ ਨੂੰ ਉਸਦੀਆਂ ਚੁਪੇੜਾ ਤੋਂ ਬਚਾਉਣਾ ਹੈ ਤਾਂ ਫਿਰ ਮੈਨੂੰ ਉੱਠਣਾ ਹੀ ਪਵੇਗਾ।
ਮੈਂ ਅੱਖਾਂ ਮਲਦੀ ਹੋਈ ਉੱਠ ਖੜ੍ਹੀ। ਹੌਲੀ ਹੌਲੀ ਉੱਠ ਕੇ ਬੁਰਸ਼ ਕੀਤਾ ਅਤੇ ਫਿਰ ਚਾਹ ਦੇ ਦੁਆਲੇ ਹੋ ਗਈ।
“ਉੱਠ ਕੇ ਕੰਮ ਧੰਦਾ ਕਰ ਲਿਆ ਕਰ ਕੋਈ। ਦਾਲ ਬਣਾਉਣੀ ਸਿਖ ਲੈ।ਚਾਹ ਬਣਾਉਣੀ ਸਿਖ ਲੈਣ।”
ਮੈਂ ਮੰਮੀ ਦੀਆਂ ਗੱਲਾਂ ਵੱਲ ਕੋਈ ਧਿਆਨ ਨਹੀਂ ਦਿੱਤਾ। ‘ਮੈਂ ਕੀ ਚਾਹ ਰੋਟੀ ਬਣਾਵਾਂਗੀ ਅਜੇ ਮੈਂ ਛੋਟੀ ਜਿਹੀ ਤਾਂ ਹਾਂ।’ ਮੈਂ ਮਨ ਹੀ ਮਨ ਸੋਚਿਆ।
ਜੀਤੀ ਬੇਚਾਰੀ ਵੀ ਤਾਂ ਘਰ ਦੇ ਸਾਰੇ ਕੰਮ ਕਰਦੀ ਹੈ। ਉਹ ਵੀ ਮੇਰੇ ਨਾਲ ਹੀ ਅੱਠਵੀਂ ਕਲਾਸ ਵਿੱਚ ਪੜ੍ਹਦੀ ਹੈ। ਪਿਛਲੇ ਸਾਲ ਦੀ ਗੱਲ ਹੈ ਜਦੋਂ ਕੋਰੋਨਾ ਕਾਰਨ ਕਰਫਿਊ ਲੱਗ ਚੁੱਕਾ ਸੀ। ਉਸ ਦੀ ਮੰਮੀ ਨੂੰ ਬੁਖਾਰ ਚੜ੍ਹ ਗਿਆ। ਬੁਖਾਰ ਵੀ ਬਹੁਤ ਤੇਜ਼ ਹੋਇਆ। ਜੀਤੀ ਦੇ ਪਾਪਾ ਨੂੰ ਸਮਝ ਨਹੀਂ ਸੀ ਆ ਰਹੀ ਕਿ ਉਹ ਕਿਧਰ ਨੂੰ ਜਾਵੇ। ਕੋਈ ਵੀ ਘਰੋਂ ਬਾਹਰ ਨਹੀਂ ਸੀ ਨਿਕਲਦਾ। ਉਸਨੇ ਪਿੰਡ ਵਿੱਚ ਰਹਿਣ ਵਾਲੇ ਕਈ ਆਰ ਐਮ ਪੀ ਡਾਕਟਰਾਂ ਨੂੰ ਫੋਨ ਲਾਇਆ ਪਰ ਕਿਸੇ ਨੇ ਵੀ ਉਸਨੂੰ ਇਲਾਜ ਕਰਨ ਤੋਂ ਇਨਕਾਰ ਕਰ ਦਿੱਤਾ।
ਇੱਕ ਪੁਲੀਸ ਨੇ ਸਖ਼ਤਾਈ ਇੰਨੀ ਕਰ ਦਿੱਤੀ ਸੀ ਕਿ ਕਿਸੇ ਨੂੰ ਪਿੰਡੋਂ ਬਾਹਰ ਜਾਣਾ ਤਾਂ ਕੀ ਘਰੋਂ ਬਾਹਰ ਨਿਕਲਣ ਤੇ ਵੀ ਪੂਰੀ ਪਾਬੰਦੀ ਸੀ।
ਕਿਵੇਂ ਨਾ ਕਿਵੇਂ ਮਿੰਨਤਾਂ ਤਰਲੇ ਕਰ ਕੇ ਉਸਦੇ ਪਾਪਾ ਨੇ ਪਿੰਡ ਦੇ ਇੱਕ ਮੁੰਡੇ ਦੀ ਕਾਰ ਕਿਰਾਏ ਤੇ ਲਈ ਅਤੇ ਸ਼ਹਿਰ ਵੱਲ ਚਲੇ ਗਏ। ਬਹੁਤੇ ਹਸਪਤਾਲ ਤਾਂ ਬੰਦ ਹੀ ਪਾਏ ਗਏ ਅਤੇ ਜੋ ਇੱਕ ਦੋ ਖੁਲ੍ਹੇ ਸਨ ਉਨ੍ਹਾਂ ਨੇ ਇਲਾਜ਼ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਨਾਰਮਲ ਜਿਹੀ ਦਵਾਈ ਦੇ ਕੇ ਮੋੜ ਦਿੱਤਾ।
ਸਰਕਾਰੀ ਹਸਪਤਾਲ ਵਿੱਚ ਉਹ ਤਾਂ ਨਹੀਂ ਲੈ ਕੇ ਗਿਆ ਤਾਂ ਜੋ ਉਨ੍ਹਾਂ ਨੇ ਮਰੀਜ਼ ਨੂੰ ਕੋਰੋਨਾ ਲਿਸਟ ਵਿੱਚ ਪਾ ਦੇਣਾ ਹੈ। ਮੁੜ ਸਾਰਾ ਟੱਬਰ ਬਿਪਤਾ ਭੁਗਤੇਗਾ। ਨਾਲੇ ਉੱਥੇ ਕਿਹੜਾ ਮਰੀਜ਼ ਨੂੰ ਜਾਂਦਿਆਂ ਹੀ ਸੰਭਾਲ ਲੈਣਾ ਹੈ ਸੋ ਖੱਜਲ ਖੁਆਰੀ ਕਰਨੀ ਪੈਂਦੀ ਹੈ।
ਥੱਕ ਹਾਰ ਕੇ ਬੇਵੱਸ ਹੋਇਆ ਦਿਲੋਂ ਟੁੱਟਿਆ ਉਸਦਾ ਪਾਪਾ ਜੀਤੀ ਦੀ ਮੰਮੀ ਨੂੰ ਘਰ ਵਾਪਿਸ ਲੈ ਆਇਆ। ਨਾਰਮਲ ਜਿਹੀ ਦਵਾਈ ਨੇ ਬਿਮਾਰੀ ਨੂੰ ਕੋਈ ਬਹੁਤਾ ਠੀਕ ਨਹੀਂ ਕੀਤਾ। ਅਖੀਰ ਉਹੀ ਹੋਇਆ ਜਿਸਦਾ ਡਰ ਸੀ ਕਿ ਬੇਚਾਰੀ ਜੀਤੀ ਦੀ ਮਾਂ ਮਰ ਗਈ।
ਆਂਢ ਗੁਆਂਢ ਦੇ ਪੰਜ ਸੱਤ ਘਰਾਂ ਦੇ ਬੰਦੇ ਆਏ। ਪਿੰਡ ਵਿੱਚੋਂ ਵੀ ਇੱਕਾ ਦੁੱਕਾ ਬੰਦੇ ਹੀ ਸੱਥਰ ਉੱਪਰ ਆਏ। ਬਹੁਤੇ ਰਿਸ਼ਤੇਦਾਰਾਂ ਨੂੰ ਵੀ ਫੋਨ ਨਹੀਂ ਕੀਤਾ। ਜੇ ਫੋਨ ਕਰ ਵੀ ਦਿੰਦੇ ਤਾਂ ਬਹੁਤਿਆਂ ਨੇ ਆਉਣਾ ਵੀ ਨਹੀਂ ਸੀ।
ਜਿੰਨੇ ਕੁ ਬੰਦੇ ਆਏ ਸਨ ਉਨ੍ਹਾਂ ਮਿਲ ਨੇ ਅਰਥੀ ਚੁੱਕੀ ਅਤੇ ਸ਼ਮਸ਼ਾਨਘਾਟ ਵਿਖੇ ਲਿਜਾ ਕੇ ਸਸਕਾਰ ਕਰ ਦਿੱਤਾ।
ਤੀਜੇ ਦਿਨ ਫੁੱਲ ਚੁੱਗੇ ਅਤੇ ਗੁਰੂਦੁਬਾਰਾ ਸਾਹਿਬ ਵਿਖੇ ਜਾ ਕੇ ਅਰਦਾਸ ਕਰਵਾ ਕੇ ਹੀ ਭੋਗ ਪਾ ਦਿੱਤਾ।
ਹੁਣ ਘਰ ਵਿੱਚ ਜੀਤੀ ਉਹਦਾ ਛੋਟਾ ਭਾਈ, ਉਹਦਾ ਪਾਪਾ ਅਤੇ ਮੰਜੇ ਉੱਤੇ ਬੈਠੀ ਦਾਦੀ ਰਹਿ ਗਏ।
ਕੋਰੋਨਾ ਕਾਰਨ ਇੰਨੀ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ