ਕਲਯੁੱਗੀ ਮਾਪੇ
ਭਾਗ – 1
ਕਈ ਸਾਲਾਂ ਤੋਂ ਮੇਰੀ, ਮੇਰੇ ਦਿਲ ਨਾਲ ਚੱਲ ਰਹੀ ਜਦੋਂ ਜਹਿਦ ਤੋਂ ਬਾਅਦ ਨਿਕਲੇ ਸਿੱਟੇ ਤੋਂ, ਇਹ ਕਹਾਣੀ ਲਿਖਣ ਦੀ ਹਿੰਮਤ ਆਈ।ਕਿੰਨੇ ਸਾਲ ਤੋਂ ਮੈਂ ਟਾਲਦਾ ਰਿਹਾ ਕਿ ਇਹ ਕਹਾਣੀ ਨਾ ਲਿਖਾ, ਕਿ ਲੋਕ ਕੀ ਬੋਲਣਗੇ ਕੇ ਮਾਪੇ ਵੀ ਕਦੀ ਗ਼ਲਤ ਹੋ ਸਕਦੇ ਨੇ। ਫੇਰ ਮੈਂ ਸੋਚਿਆ ਕਿ ਜਦ ਲੋਕ ਇਹ ਕਹਿੰਦੇ ਕੇ ਕਲਯੁੱਗ ਆ ਭਾਈ, ਨਾ ਔਲਾਦ ਆਪਣੀ ਅੱਜ ਕਲ, ਨਾ ਭੈਣ ਭਾਈ ਨਾ ਕੋਈ ਰਿਸ਼ਤੇਦਾਰ, ਫੇਰ ਇਹਨਾਂ ਚ ਮਾਪੇ ਕਿਉਂ ਨਹੀਂ ਆਉਂਦੇ? ਕਿਉੰਕਿ ਸਾਰੇ ਲੋਕ ਹਮੇਸ਼ਾ ਇਹੀ ਕਹਿੰਦੇ ਹਨ ਕਿ ਔਲਾਦ ਹੀ ਹਮੇਸ਼ਾ ਗ਼ਲਤ ਹੁੰਦੀ ਹੈ, ਤੇ ਮਾਪੇ ਕਦੀ ਵੀ ਗ਼ਲਤ ਨਹੀਂ ਹੋ ਸਕਦੇ। ਸ਼ਾਇਦ ਅਸੀਂ ਲੋਕਾਂ ਨੇ ਆਪਣੀ ਆਹੀ ਸੋਚ ਬਣਾ ਲਈ ਹੈ ਕਿ ਹਮੇਸ਼ਾ ਔਲਾਦ ਨੇ ਹੀ ਗ਼ਲਤ ਹੋਣਾ ਹੈ। ਪਰ ਇਹ ਸੋਚ ਗ਼ਲਤ ਹੈ, ਜਿੱਥੇ ਔਲਾਦ ਦੀ ਗਲਤੀ ਉੱਥੇ ਸਾਰੇ ਟੁੱਟ ਕੇ ਔਲਾਦ ਨੂੰ ਪੈ ਜਾਂਦੇ, ਪਰ ਜਿੱਥੇ ਮਾਪਿਆਂ ਦੀ ਗਲਤੀ, ਉੱਥੇ ਓਹਨਾਂ ਨੂੰ ਕੌਣ ਸਮਝਾਵੇ?
ਮੈਨੂੰ ਪਤਾ ਮੇਰੀ ਇਹ ਕਹਾਣੀ ਲਿਖਣ ਨੇ ਜਿਆਦਾਤਰ ਲੋਕਾਂ ਨੂੰ ਬੁਰਾ ਲੱਗਣਾ, ਕਈਆਂ ਨੇ ਤਾਂ ਗਾਲਾਂ ਵੀ ਕੱਢਣੀਆਂ। ਪਰ ਜੋ ਸੱਚ ਹੈ ਉਹ ਤਾਂ ਨਹੀਂ ਬਦਲਿਆ ਜਾਣਾ। ਇਹ ਇੱਕ ਸੱਚੀ ਘਟਨਾ ਤੇ ਅਧਾਰਿਤ ਕਹਾਣੀ ਹੈ, ਜਿਸ ਚ ਮਾਪਿਆਂ ਦਾ ਆਪਣੇ ਇੱਕ ਪੁੱਤ ਨਾਲ ਮੋਹ ਉਸਨੂੰ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ