ਹੀਰੇ ਵੇਚ ਲਓ, ਮੋਤੀ ਵੇਚ ਲਓ’, ਗਲੀ ਮੁਹੱਲੇ ਇਹੋ ਹੋਕੇ ਵੱਜਦੇ। ਰਾਜ ਭਾਗ ਰਣਜੀਤ ਸਿਓਂ ਦਾ ਸੀ। ਸ਼ੇਰੇ ਪੰਜਾਬ ਦੀ ਸੋਚ ਤੋਂ ਸਦਕੇ ਜਾਵਾਂ। ‘ਚਾਂਦੀ ਵੇਚ ਲਓ, ਪਿੱਤਲ ਵੇਚ ਲਓ’, ਇੰਝ ਵੀ ਹੋਕੇ ਗੂੰਜੇ ਸਨ। ਉਦੋਂ ਹਕੂਮਤ ਅੰਗਰੇਜ਼ਾਂ ਕੋਲ ਸੀ। ਮਨਾਂ ’ਤੇ ਬੋਝ ਪਏ, ਅੱਖਾਂ ’ਚ ਰੜਕ। ਆਜ਼ਾਦੀ ਮਿਲੀ, ਨਾਲੇ ਹਉਕੇ ਵੀ। ਨਗਰ ਖੇੜੇ, ਹੋਕੇ ਦੂਰ ਦੂਰ ਤੱਕ ਸੁਣਦੇ,‘ਲੋਹਾ ਵੇਚ ਲਓ, ਭਾਂਡੇ ਵੇਚ ਲਓ’। ਯੁੱਗ ਦਾ ਘੋੜਾ ਤੇਜ਼ ਕਦਮੀ ਦੌੜਿਆ। ਨਕਸਲੀ ਵਰੋਲਾ ਕੀ ਉੱਠਿਆ, ਉਦੋਂ ਏਦਾਂ ਦੇ ਹੋਕੇ ਕੰਨੀਂ ਪਏ, ‘ਰੱਦੀ ਵੇਚ ਲਓ, ਕਿਤਾਬਾਂ ਵੇਚ ਲਓ’।
ਗੱਜ ਵੱਜ ਕੇ ਵੱਡੇ ਬਾਦਲ ਜਿੱਤੇ। ਤਖ਼ਤ ਸਜੇ ਤੇ ਜੈਕਾਰੇ ਗੂੰਜੇ। ‘ਰਾਜ ਦਿਆਂਗੇ ਮਹਾਰਾਜਾ ਰਣਜੀਤ ਸਿਓਂ ਵਰਗਾ’। ਕਬਾੜੀਏ ਬਾਗੋ ਬਾਗ ਹੋ ਗਏ। ਹੋਕਾ ਪਿਛੋਂ ਦਿੰਦੇ, ਲੋਕ ਅੱਗੇ ਢੇਰ ਲਾ ਦਿੰਦੇ, ‘ਪੁਰਾਣੇ ਬੂਟਾਂ ਤੇ ਟੁੱਟੀਆਂ ਚੱਪਲਾਂ ਦੇ’। ਰੈਸਟ ਹਾਊਸ ਹਕੂਮਤ ਵੇਚ ਗਈ। ਖੂੰਡਾ ਖੜਕਣ ਲੱਗਾ, ਗੱਦੀ ’ਤੇ ਮਹਾਰਾਜਾ ਪਟਿਆਲਾ ਬਿਰਾਜੇ। ਬੱਸ ,ਓਹ ਦਿਨ ਤੇ ਆਹ ਦਿਨ। ਹੋਕੇ ਗੂੰਜਣੋਂ ਨਹੀਂ ਹਟ ਰਹੇ, ‘ਖਾਲੀ ਬੋਤਲਾਂ ਵੇਚ ਲਓ, ਅਧੀਏ ਪਊਏ ਵੇਚ ਲਓ’। ਜ਼ਮੀਨ ਵੇਚਣਾ ਕਿਸਾਨੀ ਦਾ ਸ਼ੌਕ ਨਹੀਂ। ਹਕੂਮਤੀ ਚੰਡਾਲ ਚੌਂਕੜੀ ਵਪਾਰੀ ਬਣ ਗਈ। ਜਨਤਾ ਵਿਚਾਰੀ ਤੇ ਸੋਚ ਭਿਖਾਰੀ ਬਣ ਗਈ।
ਜਦੋਂ ਗੁਰਨਾਮ ਸਿੰਘ ਮੁੱਖ ਮੰਤਰੀ ਸੀ। ਸ਼ਰਾਬ ਠੇਕੇਦਾਰਾਂ ਦੇ ਪੰਜ ਕਰੋੜ ਮੁਆਫ਼ ਕੀਤੇ। ਹੁਣ ਸਰਕਾਰ ਹੀ ਠੇਕੇਦਾਰ ਚਲਾਉਂਦੇ ਨੇ। ਇਵੇਂ 1978 ਵਿੱਚ ਵਿਧਾਇਕਾਂ ਨੂੰ ਸਹੁੰ ਚੁਕਾਈ। ਸ਼ਰਾਬ ਨਾ ਪੀਣ ਦੀ। ਰਾਜੇ ਨੂੰ ਗੁਟਕੇ ਦੀ ਸਹੁੰ ਖਾਣੀ ਪਈ। ‘ਚਿੱਟਾ’ ਬੰਦ ਕਰੋਨਾ ਨੇ ਕੀਤੈ। ਉਦੋਂ ਦਰਿਆ ਨੱਪੇ, ਹੁਣ ਵੇਚੇ ਜਾਂਦੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ