ਵੱਡੀ ਮੰਮੀ ਦੱਸਦੀ ਹੁੰਦੀ ਆ ਜਦੋਂ ਮੈਂ ਵਿਆਹੀ ਆਈ ਤਾਂ ਤੇਰੇ ਬਾਪੂ ਤੇ ਚਾਚੇ ਹੁਣਾ ਦੇ ਮੂੰਹਾਂ ਤੇ ਹਜੇ ਦਾੜ੍ਹੀਆਂ ਵੀ ਨਹੀ ਆਈਆਂ ਸੀ ਤੇ ਛੋਟਾ ਚਾਚਾ ਤੇ ਭੂਆ ਤਾਂ ਹਜੇ ਕੱਚੀ ਪਹਿਲੀ ਚ ਪੜ੍ਹਦੇ ਸੀ।
ਮਹੱਲੇ ਚ ਆਸ ਪਾਸ ਘਰਾਂ ਚ ਕੁੜੀਆਂ ਮੁੰਡੇ ਹਜੇ ਕੁਆਰੇ ਹੀ ਸੀ ਤੇ ਲੋਕਾਂ ਦੇ ਨਿਆਣੇ ਕੋਠਿਆਂ ਤੇ ਚੜ ਚੜ ਮੈਨੂੰ ਵੇਖਿਆ ਕਰਦੇ ਸੀ ਤੇ ਲੋਕਾਂ ਦੇ ਨਿਆਣੇ ਜ਼ਿੱਦ ਕਰਿਆ ਕਰਦੇ ਸੀ ਕਿ ਨਵੀਂ ਵਹੁਟੀ ਵੇਖਣ ਜਾਣਾ ਆ।
ਪਹਿਲਾਂ ਪਹਿਲਾਂ ਤਾਂ ਮੈਨੂੰ ਬੜਾ ਹੀ ਅਜੀਬ ਲੱਗਿਆ ਕਰਦਾ ਸੀ ਪਰ ਹੌਲੀ ਹੌਲੀ ਮਿਲਦੇ ਸਤਿਕਾਰ ਕਰਕੇ ਮੈਂ ਵੀ ਮੁਹੱਲੇ ਵਾਲਿਆ ਚ ਮਿਕਸ ਹੋ ਗਈ ਤੇ ਸਾਰਾ ਮੁਹੱਲਾ ਮੈਨੂੰ ਆਪਣੇ ਘਰ ਵਾਂਗ ਲੱਗਣ ਲੱਗ ਗਿਆ ਸੀ।
ਵਿਆਹ ਤੋਂ ਦੋ ਕ ਮਹੀਨੇ ਮਗਰੋਂ ਹੀ ਤੇਰੀ ਦਾਦੀ ਨੂੰ ਅਧਰੰਗ ਹੋ ਗਿਆ ਤੇ ਓਹ ਹਮੇਸ਼ਾ ਲਈ ਮੰਜੇ ਤੇ ਪੈ ਗਏ।
ਮੁੜਕੇ ਸਾਰੇ ਟੱਬਰ ਦੀ ਜ਼ਿੰਮੇਵਾਰੀ ਮੇਰੇ ਤੇ ਪੈ ਗਈ। ਮਾਂ ਵਾਲੀਆਂ ਜਿੰਨੀਆਂ ਵੀ ਜ਼ਿੰਮੇਵਾਰੀਆਂ ਸੀ।ਓਹ ਸਭ ਮੇਰੇ ਉਪਰ ਆ ਗਈਆਂ।
ਤੇਰੇ ਬਾਪੂ ਨੂੰ ਦਸਵੀਂ ਤੱਕ ਪੜਾਇਆ ਤੇ ਕੰਮ ਸਿੱਖਣ ਲਾਇਆ ਤੇਰੀ ਵੱਡੀ ਭੂਆ ਨੂੰ ਅੱਠ ਪਾਸ ਕਰਵਾ ਕੇ ਘਰ ਦਾ ਸਾਰਾ ਕੰਮ ਸੰਭਾਲਣਾ ਸਿਖਾਇਆ ਤੇ ਚੰਗਾ ਸਾਕ ਲੱਭ ਕੇ ਮਾਂ ਵਾਲੇ ਸਾਰੇ ਸ਼ਗਨ ਆਪਣੇ ਹੱਥੀਂ ਨਿਭਾਏ ਤੇ ਵਿਆਹ ਕੇ ਤੋਰਿਆ।
ਤੇਰੇ ਪਿਓ ਨੇ ਜਦੋਂ ਕੰਮ ਕਰਨਾ ਸ਼ੁਰੂ ਕੀਤਾ ਸੀ ਤਾਂ ਸਾਰੀ ਦੀ ਸਾਰੀ ਕਮਾਈ ਲਿਆ ਕੇ ਮੇਰੇ ਹੱਥ ਤੇ ਰਖਿਆ ਕਰਦਾ ਸੀ ਤੇ ਘਰ ਦਾ ਸਾਰਾ ਖਰਚਾ ਮੈਂ ਹੀ ਚਲਾਇਆ ਕਰਦੀ ਸੀ ਤੇ ਨਾ ਹੀ ਕਿਸੇ ਨੇ ਮੇਰੇ ਕੋਲੋਂ ਹਿਸਾਬ ਮੰਗਿਆ ਸੀ।
ਮੈਂ ਆਪਣੀ ਸੱਸ ਦੇ ਨਿਆਣਿਆਂ ਦੀ ਜ਼ਿੰਮੇਵਾਰੀ ਨਿਭਾਈ ਤੇ ਮੈਨੂੰ ਤਾਂ ਪਤਾ ਹੀ ਨਹੀਂ ਚੱਲਿਆ ਕਦੋਂ ਮੇਰੇ ਨਿਆਣੇ ਤੇਰੀ ਭੂਆ ਤੇ ਚਾਚੇ ਦੇ ਹੱਥਾਂ ਚ ਪਲ ਕੇ ਤਕੜੇ ਹੋ ਗਏ।
ਤੇਰੇ ਬਾਪੂ ਦੀ ਤਾਏ ਦੀ ਤੇ ਜ਼ਮੀਨ ਚੋਂ ਆਓਂਦੇ ਪੈਸੇ ਨੂੰ ਜੋੜ ਜੋੜ ਕੇ ਮੈਂ ਤੇਰੇ ਬਾਪੂ ਲਈ ਤੇ ਚਾਚੇ ਲਈ ਅਲੱਗ ਅਲੱਗ ਮਕਾਨ ਬਣਾਏ।
ਜਦੋਂ ਤੇਰੇ ਬਾਪ ਦਾ ਰਿਸ਼ਤਾ ਕਰਨ ਲੱਗੇ ਤਾਂ ਆਖਣ ਲੱਗਾ ਮੈਂ ਭਾਬੀ ਦੀ ਪਸੰਦ ਦਾ ਰਿਸ਼ਤਾ ਕਰਵਾਉਣਾ ਆ।ਮੇਰੇ ਤਾਂ ਕੋਈ ਭੈਣ ਹੈ ਨਹੀਂ ਸੀ ਤਾਂ ਤੇਰੇ ਬਾਪੂ ਦੀ ਜ਼ਿੱਦ ਕਰਕੇ ਆਪਣੇ ਸ਼ਰੀਕੇ ਚ ਹੀ ਤੇਰੇ ਪਿਓ ਦਾ ਵੀ ਰਿਸ਼ਤਾ ਕਰ ਦਿੱਤਾ ਤੇਰੀ ਦਾਦੀ ਕੋਲੋਂ ਤਾਂ ਚੱਲ ਫਿਰ ਵੀ ਨਹੀਂ ਹੁੰਦਾ ਸੀ।ਤੇਰੇ ਪਿਓ ਸਿਰੋਂ ਪਾਣੀ ਵਾਰਨ ਵਾਲੀ ਰਸਮ ਵੀ ਮੈਂ ਆਪਣੇ ਹੱਥੀਂ ਪੂਰੀ ਕੀਤੀ ਸੀ।
ਪਰ ਤੇਰੇ ਪਿਓ ਨੇ ਕਦੇ ਵੀ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ