ਪੇਪਰ ਦੇ ਕੇ ਆਈ ਸੀ ਉਹ, ਪੇਪਰ ਵੀ ਬਹੁਤ ਵਧੀਆ ਹੋਇਆ ਸੀ, ਅੱਗਲਾ ਪੇਪਰ ਇੰਗਲਿਸ਼ ਦਾ ਸੀ, ਅਜੇ ਦੋ ਦਿਨ ਪਏ ਸੀ, ਇਹ ਵੀ ਨਹੀ ਕਿ ਉਹ ਨਾਲਾਇਕ ਸੀ, ਹੁਸ਼ਿਆਰ ਸੀ । ਪਤਾ ਨਹੀ ਕੀ ਹੋ ਗਿਆ ਉਸਦਾ ਪੜਨ ਨੂੰ ਦਿਲ ਨਾ ਕਰੇ । ਕੋਈ ਕੰਮ ਨਾ ਕਰਨ ਨੂੰ ਦਿਲ ਨਾ ਕਰੇ, ਉਸਦਾ ਮਨ ਉਦਾਸ ਹੋ ਗਿਆ ਸੀ। ਰਾਤ ਉਸ ਰੋਟੀ ਵੀ ਨਾਂ ਖਾਦੀ ,ਸਵੇਰ ਨਾਸ਼ਤਾ ਵੀ ਨਾਂ ਕੀਤਾ, ਉਸਦੀ ਮਾਂ ਨੂੰ ਫਿਕਰ ਹੋ ਗਿਆ ।ਉਸਦੇ ਘਰਵਾਲੇ ਨੂੰ ਮਰੇ ਵੀ ਕਿੰਨੇ ਸਾਲ ਹੋ ਗਏ ਸੀ, ਕੱਲੀ ਉਸਨੂੰ ਸਮਝ ਨਾ ਆਵੇ ਧੀ ਨੂੰ ਕਿਥੇ ਲੈ ਜਾਏ ।ਉਸਨੇ ਧੀ ਤੋ ਪੁੱਛਿਆ , ਧੀ ਰੋਣ ਲੱਗ ਪਈ ਜ਼ਾਰੋ ਜਾਰ ….ਮਾਂ ਹੋਰ ਪ੍ਰੇਸ਼ਾਨ ਹੋ ਗਈ।ਜਦ ਕੋਈ ਸਮਝ ਨਾਂ ਆਈ ਤੇ ਮਾਂ ਨੇ ਉਸਦੀ ਮੈਡਮ ਨੂੰ ਫੋਨ ਕਰ ਤਾ । ਉਸਦਾ ਆਪਣੀ ਮੈਡਮ ਨਾਲ ਬੜਾ ਤੇਹ ਸੀ, ਮੈਡਮ ਨੇ ਫੋਨ ਤੇ ਪੁੱਛਿਆ ਕਿ ਮੇਰੀ ਧੀ ਰਾਣੀ ਨੂੰ ਕੀ ਹੋ ਗਿਆ। ਰੋਂਦੀ ਹੋਈ ਕਹਿੰਦੀ ਪਤਾ ਨਹੀ ਕੀ ਹੋ ਗਿਆ ਇਵੇਂ ਲੱਗਦਾ ਹੈ ਮੇਰਾ ਦਿਮਾਗ ਬਲੈਂਕ ਹੋ ਗਿਆ, ਕੁੱਝ ਸਮਝ ਨਹੀ ਆ ਰਿਹਾ … ਮੈਂ ਫੇਲ ਹੋ ਜਾਣਾ ।ਮੈਡਮ ਨੇ ਉਸਨੂੰ ਸੁਣ ਕੇ ਕਿਹਾ, ਇੱਕ ਕੰਮ ਕਰੇਗੀ ,ਕਹਿੰਦੀ ਹਾਂ । ਮੈਡਮ ਕਹਿੰਦੀ ਟਾਇਮ ਥੋੜਾ ਹੈ ਤੂੰ ਇੱਕ ਗਿਲਾਸ ਪਾਣੀ ਦਾ ਲੈ ਕੇ ਆਪਣੇ ਕੋਲ ਰੱਖ ਤੇ ਕੋਈ ਵੀ ਪਾਠ ਕਰ, ਚਾਹੇ ਜਪੁਜੀ ਸਾਹਿਬ ਦਾ, ਚਾਹੇ ਚੋਪਈ ਸਾਹਿਬ ਦਾ, ਚਾਹੇ ਦੱਸ ਵਾਰ ਮੂਲ ਮੰਤਰ ਦਾ ਪਾਠ ਹੀ ਕਰ ਲੈ, ਫਿਰ ਉਸ ਜਲ ਦੇ ਦੋ ਘੁੱਟ ਆਪ ਪੀ ਲੈ ਤੇ ਬਾਕੀ ਆਪਣੇਂ ਘਰ ਚ ਛਿੜਕ ਦੇਈ । ਕਹਿੰਦੀ ਮੈਂ ਸੁਖਮਣੀ ਸਾਹਿਬ ਦਾ ਪਾਠ ਕਰਦੀ ਹੁੰਦੀ ਹਾਂ, ਉਹ ਕਰ ਲਵਾਂ …ਮੈਡਮ ਕਹਿੰਦੀ ਇਸਤੋ ਵਧੀਆਂ ਹੋਰ ਕੀ ਹੋ ਸਕਦਾ ਹੈ?
ਉਸਨੇ ਪਾਣੀ ਦਾ ਗਲਾਸ ਕੋਲ ਰੱਖਿਆ, ਪਾਠ ਕੀਤਾ, ਉਸਨੇ ਦੋ ਘੁੱਟ ਜਲ ਦਾ ਪੀਤਾ ਤੇ ਬਾਕੀ ਸਾਰੇ ਘਰ ਚ ਤਰੋਕ ਦਿਤਾ । ਉਸ ਇੱਕ ਘੁੱਟ ਆਪਣੀ ਮਾਂ ਨੂੰ ਵੀ ਦਿਤਾ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ