ਭਾਰਤ ਦੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਅੱਜ ਤੋਂ ਤਿੰਨ ਦਿਨ ਲਈ ਫਿਲੀਪੀਂਸ ਦੌਰੇ ਲਈ ਰਵਾਨਾ ਹੋਣਗੇ । ਵਿਦੇਸ਼ ਮੰਤਰਾਲੇ ਨੇ ਆਪਣੇ ਬਿਆਨ ਵਿੱਚ ਕਿਹਾ ਹੈ ਕਿ, ਐਸ ਜੈਸ਼ੰਕਰ ਦੋਵਾਂ ਦੇਸ਼ਾਂ ਵਿਚਕਾਰ ਦੋ-ਪੱਖੀ ਸਬੰਧ ਮਜ਼ਬੂਤ ਕਰਨ ਦੇ ਉਦੇਸ਼ ਨਾਲ ਐਤਵਾਰ ਨੂੰ ਫਿਲੀਪੀਂਸ ਦੀ ਤਿੰਨ ਦਿਨੀ ਯਾਤਰਾ ‘ਤੇ ਹਨ। ਇਸ ਯਾਤਰਾ ਦੇ ਦੌਰਾਨ ਵਿਦੇਸ਼ ਮੰਤਰੀ ਦੋਹਾਂ ਦੇਸ਼ਾਂ ਦੇ ਖੇਤਰੀ ਅਤੇ ਇੰਟਰਨੈਸ਼ਨਲ ਮੁੱਦਿਆਂ ਤੇ ਚਰਚਾ ਕਰਨਗੇ।
ਦਰਅਸਲ, ਵਿਦੇਸ਼ ਮੰਤਰੀ ਐਸ ਜੈਸ਼ੰਕਰ ਦੀ ਇਹ ਯਾਤਰਾ ਉਸੇ ਸਮੇਂ ਹੋ ਰਹੀ ਹੈ, ਜਦੋਂ ਭਾਰਤ ਨੇ ਫਿਲੀਪੀਂਸ ਨੂੰ 290 ਕਿਲੋਮੀਟਰ ਦੀ ਮਾਰਕ ਸਮਰੱਥਾ ਵਾਲੀ ਬ੍ਰਾਹਮੋਸ ਸੁਪਰਸੌਨਿਕ ਕ੍ਰੂਲਜ਼ ਮਿਸਾਇਲਾਂ ਦੀ ਸਪਲਾਈ ਲਈ 375 ਮਿਲੀਅਨ ਅਮਰੀਕੀ ਡਾਲਰ ਦੇ ਸੌਦੇ ਤੇ ਦਸਤਖਤ ਕੀਤੇ ਹਨ। ਵਿਦੇਸ਼ ਮੰਤਰੀ ਜੈਸ਼ੰਕਰ ਦੀ ਫਿਲੀਪੀਂਸ ਦੀ ਇਹ ਪਹਿਲੀ ਯਾਤਰਾ ਹੈ। ਉਂਝ ਉਹ ਦੋ-ਪੱਖੀ ਸਬੰਧਾਂ ਵਿੱਚ ਵਿਕਾਸ ਦੀ ਸਮੀਖਿਆ...
ਲਈ ਫਿਲੀਪੀਂਸ ਦੇ ਵਿਦੇਸ਼ੀ ਮਾਮਲੇ ਅਤੇ ਲੋਕਸਿਨ ਜੂਨੀਅਰ ਦੇ ਨਾਲ ਗੱਲਬਾਤ ਕਰਨਗੇ ।
ਆਪਣੇ ਦੌਰੇ ਦੌਰਾਨ ਵਿਦੇਸ਼ ਮੰਤਰੀ ਮਨੀਲਾ ਵਿੱਚ ਭਾਰਤੀ ਭਾਈਚਾਰੇ ਨੂੰ ਮਿਲਣ ਤੋਂ ਇਲਾਵਾ ਫਿਲੀਪੀਨਜ਼ ਵਿੱਚ ਸਿਆਸੀ ਲੀਡਰਸ਼ਿਪ ਨਾਲ ਮੀਟਿੰਗਾਂ ਕਰਨਗੇ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਦੌਰੇ ਦੌਰਾਨ ਆਪਸੀ ਹਿੱਤਾਂ ਦੇ ਖੇਤਰੀ ਅਤੇ ਅੰਤਰਰਾਸ਼ਟਰੀ ਮੁੱਦਿਆਂ ‘ਤੇ ਵੀ ਚਰਚਾ ਕੀਤੀ ਜਾਵੇਗੀ। ਮੰਤਰਾਲੇ ਨੇ ਕਿਹਾ ਕਿ ਇਸ ਦੌਰੇ ਤੋਂ ਭਾਰਤ-ਪ੍ਰਸ਼ਾਂਤ, ਆਸਟ੍ਰੇਲੀਆ ਅਤੇ ਫਿਲੀਪੀਨਜ਼ ਵਿੱਚ ਸਾਡੇ ਪ੍ਰਮੁੱਖ ਭਾਈਵਾਲਾਂ ਨਾਲ ਦੁਵੱਲੇ ਸਬੰਧਾਂ ਨੂੰ ਹੋਰ ਹੁਲਾਰਾ ਮਿਲਣ ਦੀ ਉਮੀਦ ਹੈ। ਫਿਲੀਪੀਨਜ਼ ਆਸੀਆਨ, ਦੱਖਣ-ਪੂਰਬੀ ਏਸ਼ੀਆਈ ਰਾਸ਼ਟਰਾਂ ਦੀ ਐਸੋਸੀਏਸ਼ਨ ਦਾ ਇੱਕ ਪ੍ਰਮੁੱਖ ਮੈਂਬਰ ਵੀ ਹੈ।
Access our app on your mobile device for a better experience!