“ਵੱਡਾ ਆਦਮੀ”
ਮੇਰੀ ਦੁਕਾਨ ਦੇ ਸਾਹਮਣੇ ਇਕ ਮੋਚੀ ਬੈਠ ਦਾ ਹੈ। ਇਕ ਦਿਨ ਉਸ ਦੇ ਕੋਲ ਇਕ ਆਦਮੀ ਆਇਆ। ਆਪਣੀ ਟੁੱਟੀ ਇਕ ਚੱਪਲ ਉਸਨੇ ਉਸ ਮੋਚੀ ਨੂੰ ਬਣਾਉਣ ਲਈ ਫੜਾਈ ਤੇ ਆਪ ਵੀ ਉਸਦੇ ਕੋਲ ਜਮੀਨ ਤੇ ਹੀ ਬੈਠ ਗਿਆ।
ਕੁਝ ਦੀ ਪਲਾਂ ਵਿੱਚ ਉਥੇ ਲੋਕ ਇਕੱਠੇ ਹੋਣ ਲਗ ਪਏ। ਸ਼ਹਿਰ ਦੇ ਵੱਡੇ ਦੁਕਾਨਦਾਰ ਉਸ ਦੇ ਕੋਲ ਖੜੇ ਸਨ। ਆਖਿਰ ਇਹ ਹੈ ਕੋਣ? ਇਹ ਜਾਣਨ ਲਈ ਮੈ ਉਸ ਭੀੜ ਦਾ ਹਿੱਸਾ ਬਣ ਗਿਆ।
ਵੱਡੇ ਦੁਕਾਨਦਾਰ ਉਸਨੂੰ ਆਪਣੇ ਨਾਲ ਚੱਲਣ ਲਈ ਬੇਨਤੀ ਕਰ ਰਹੇ ਸਨ ਤੇ ਕੁਝ ਕੁਰਸੀ ਉਪਰ ਬੈਠਣ ਲਈ ਕਹਿ ਰਹੇ ਸਨ।
ਪਰ ਉਹ ਆਦਮੀ ਉਥੋਂ ਉਠਣ ਦਾ ਨਾਮ ਨੀ ਲੈ ਰਿਹਾ ਸੀ। ਮੈ ਗੌਰ ਨਾਲ ਉਸ ਵਲ ਦੇਖਿਆ ਤਾ ਉਸ ਨੇ ਬੜੇ ਹੀ ਸਾਧਾਰਨ ਕਪੜੇ ਪਹਿਨੇ ਹੋਏ ਸਨ। ਦੇਖਣ ਵਿੱਚ ਉਹ ਕੋਈ ਅਮੀਰ ਜਾ ਕੋਈ ਵੱਡਾ ਆਦਮੀ ਬਿਲਕੁਲ ਵੀ ਨਹੀਂ ਲਗ ਰਿਹਾ ਸੀ।
ਉਸ ਨੇ ਬੇਨਤੀ ਕੀਤੀ ਤੇ ਸਾਰੇ ਹੌਲੀ-2 ਉਥੋਂ ਚਲੇ ਗਏ। ਮੇਰੀ ਇਕ ਸੇਠ ਨਾਲ ਵਧੀਆ ਦੋਸਤੀ ਸੀ ਮੈ ਉਸ ਤੋ ਪੁੱਛਿਆ “ਯਾਰ ਇਹ ਆਮ ਜਿਹਾ ਬੰਦਾ ਕੋਲ ਕੋਣ ਹੈ, ਜਿਸ ਨੂੰ ਦੇਖਣ ਲਈ ਪੂਰਾ ਸ਼ਹਿਰ ਕੱਠਾ ਹੋ ਗਿਆ ਸੀ”?
ਤਾ ਉਸ ਨੇ ਦੱਸਿਆ “ਤੈਨੂੰ ਨੀ ਪਤਾ ਇਹ ਬਹੁਤ ਵੱਡੀ ਕੰਪਨੀ ਦੇ ਮਾਲਕ ਨੇ ਪੈਸਾ , ਕੋਠੀਆਂ ਕਾਰਾ ਦੇ ਮਾਲਕ ਨੇ।
ਪਰ ਏਨਾ ਪੈਸਾ ਹੋਣ ਕਰਕੇ ਵੀ ਏਨਾ ਵਿੱਚ ਥੋੜਾ ਵੀ ਹੰਕਾਰ ਨਹੀ ਹੈ।
ਜਿੰਦਗੀ ਬਿਲਕੁਲ ਆਮ ਲੋਕਾ ਵਾਂਗੂੰ ਬਤੀਤ ਕਰਦੇ ਨੇ। ਦਰਅਸਲ ਮੈ ਉਹਨਾ ਬਾਰੇ ਏਨਾ ਨਹੀ ਜਾਣਦਾ ਸੀ।
ਉਸ ਦੀ ਗਲ ਸੁਣ ਕੇ ਮੈ ਸਿੱਧਾ ਉਹਨਾ ਦੇ ਕੋਲ ਗਿਆ ਜਹਨ ਵਿੱਚ ਇਕ ਸਵਾਲ ਪੈਦਾ ਹੋ ਗਿਆ ਸੀ ਜਿਸ ਦਾ ਜਵਾਬ ਮੈਨੂੰ ਸਿਰਫ ਉਹ ਆਦਮੀ ਹੀ ਦੇ ਸਕਦਾ ਸੀ।
ਹਿੰਮਤ ਜਿਹੀ ਕਰ ਮੈ ਉਸ ਦੇ ਕੋਲ ਗਿਆ ਤੇ ਇਕਦਮ ਬੋਲਿਆ “ਸਰ ਇਕ ਸਵਾਲ ਦਾ ਜਵਾਬ ਦੇਵੋਗੇ? ਮੋਚੀ ਤੋ ਚੱਪਲ ਫੜ ਪੈਰਾ ਵਿੱਚ ਪਾਉਂਦੇ ਹੋਏ ਉਹ ਬੋਲੇ “ਹਾਜੀ ਪੁੱਛੋ”?
ਮੈ ਆਪਣਾ ਸਵਾਲ ਬੋਲਿਆ “ਸਰ ਤੁਸੀ ਏਨੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ