ਦਾਣਾ ਪਾਣੀ
ਸ਼ਿੰਦੇ ਉਠ ਜਾ……. ਦੇਖੀ ਸੂਰਜ ਸਿਰ ਤੇ ਆਇਆ ਹੋਇਆ ਤੇ ਇਹ ਉੱਠਦਾ ਹੀ ਨੀ. ਮਾਂ ਨੇ ਹੌਲੀ ਜਿਹੇ ਆ ਕੇ ਮੈਨੂੰ ਕਹਿਣਾ ਜਾ ਸੁੱਖੋ ਤੂੰ ਠਾਲ ਆਪਣੇ ਭਰਾ ਨੂੰ ਮੈਂ ਰੋਟੀ ਲੱਗਦੀ ਆ ਤੇ ਇਹ ਉੱਠ ਕੇ ਖੇਤ ਰੋਟੀ ਫੜਾ ਆਵੇ. ਮੈਂ ਆਵਾਜ਼ ਦੇਣੀ ਪਰ ਉਹਨੇ ਆਪਣਾ ਬੂਹਾ ਵੀ ਨਾ ਖੋਲਣਾ. ਭਰਾ ਤੇ ਭਰਜਾਈ ਨੂੰ ਕੰਮਰੇ ਵਿੱਚ ਰੋਟੀ ਮੇਰੀ ਮਾਂ ਹੀ ਫੜਾ ਆਉਂਦੀ ਸੀ ਨਾਲੇ ਕਹਿ ਦਿੰਦੀ ਇਹ ਤਾਂ ਏਦਾਂ ਹੀ ਕਰਦੇ. ਮੇਰੀ ਮਾਂ ਦਾ ਨਾ ਰਾਣੋ ਸੀ. ਰੰਗ ਰੂਪ ਪੱਖੋਂ ਰੱਜ ਕੇ ਸੋਹਣੀ, ਸ਼ਾਂਤ ਜਿਹਾ ਸੁਬਾਹ ਤੇ ਚਿਹਰੇ ਤੇ ਨੂਰ ਲਿਸ਼ਕਦਾ ਸੀ. ਜਦ ਕਦੇ ਘਰ ਮੇਰੇ ਵਿਆਹ ਦੀ ਗੱਲ ਤੁਰਦੀ ਤਾਂ ਮੇਰੇ ਬਾਪੂ ਨੇ ਆਖਣਾ ਕੋਈ ਮੇਰੀ ਧੀ ਦੇ ਨੱਕ ਵਾਰੇ ਗੱਲ ਨਾ ਕਰੇ. ਨੱਕ ਪੱਖੋਂ ਮੈਂ ਥੋੜੀ ਜਿਹੀ ਮਾਰ ਖਾਂਦੀ ਸੀ ਤੇ ਮੇਰੇ ਬਾਪੂ ਨੇ ਕਹਿਣਾ …. ਸੁੱਖੋ ਤੇਰੇ ਵਿਆਹ ਤੇ ਲੱਖ ਰੁਪਏ ਤਾਂ ਮੈਂ ਤੇਰੇ ਨੱਕ ਦੇ ..ਦੇ ਦਵਾਂਗਾ. ਉਹ ਜ਼ਮਾਨੇ ਵਿੱਚ ਲੱਖ ਰੁਪਏ ਵਿੱਚ ਤਾਂ ਵਿਆਹ ਹੋ ਜਾਇਆ ਕਰਦਾ ਸੀ. ਮੈਂ ਹੱਸ ਪੈਂਦੀ ਸੀ ਤੇ ਮਾਣ ਹੁੰਦਾ ਸੀ ਬਾਪੂ ਤੇ ਜੋ ਮੇਰਾ ਹੌਂਸਲਾ ਬਣਾਈ ਰੱਖਦਾ ਸੀ. ਰਾਣੀਆਂ ਵਾਂਗ ਰਹਿੰਦੀ ਸੀ ਮੈਂ ਆਪਣੇ ਘਰ. ਇੱਕ ਦਿਨ ਰਿਸ਼ਤਾ ਆਇਆ ਤੇ ਮੁੰਡਾ ਪ੍ਰਦੇਸੀ ਸੀ. ਸਾਰਾ ਕੁੱਝ ਦੇਖ ਵੇਖ ਕੇ ਮੇਰੇ ਬਾਪੂ ਤੇ ਤਾਏ ਚਾਚੇ ਦੀ ਸਹਿਮਤੀ ਨਾਲ ਮੇਰਾ ਰਿਸ਼ਤਾ ਪੱਕਾ ਹੋ ਗਿਆ. ਮਾਂ ਬਾਪ ਨੇ ਬਹੁਤ ਚਾਵਾਂ ਨਾਲ ਮੇਰਾ ਵਿਆਹ ਕਰਿਆ. ਖੇਤ ਵਿੱਚ ਵਿਆਹ ਵਾਲਾ ਟਿੰਟ ਲਾ ਕੇ ਸੰਗੀਤਕਾਰ ਲਵਾ ਕੇ ਮੇਰਾ ਮੰਗਣਾ ਕਰਿਆ ਤੇ ਮੈਰਿਜ ਪੈਲੇਸ ਵਿੱਚ ਮੇਰਾ ਵਿਆਹ ਕਰਿਆ. ਵਿਆਹ ਪਿੱਛੋਂ ਮੇਰਾ ਘਰਵਾਲਾ ਮੁੜ ਪ੍ਰਦੇਸ ਚਲਾ ਗਿਆ. ਜਦ ਮੇਰੀ ਪਹਿਲੀ ਵਾਰ ਫਾਈਲ ਲਾਈ ਸੀ ਤਾਂ ਉਹ ਰਿਜੈਕਟ ਹੋ ਗਈ. ਸੋਹਰੇ ਘਰ ਇਕੱਲੀ ਦਾ ਦਰਾਣੀ ਤੇ ਜਠਾਣੀ ਵਿੱਚ ਰਹਿਣਾ ਵੀ ਔਖਾ ਸੀ. ਮੈਂ ਮੁੜ ਆਪਣੇ ਪੇਕੇ ਘਰ ਆ ਗਈ. ਦੁਬਾਰਾ ਫਾਈਲ ਲਾਉਣੀ ਸੀ ਤਾਂ ਮੇਰੇ ਬਾਪੂ ਨੇ ਨਵਾਂ ਏਜੇਂਟ ਲੱਭ ਕੇ ਸਾਰਾ ਖਰਚਾ ਕਰਿਆ ਪਰ ਫੇਰ ਰਿਜੈਕਟ ਹੋ ਗਿਆ. ਕਹਿਣ ਨੂੰ ਤਾਂ ਮੇਰਾ ਪੇਕਾ ਘਰ ਸੀ ਪਰ ਭਰਜਾਈ ਦੇ ਬੋਲ ਤਾਂ ਸ਼ਰੀਕੇ ਨਾਲੋਂ ਵੀ ਮਾੜੇ. ਇੱਕ ਦਿਨ ਭਰੀ ਪੀਤੀ ਬੋਲਣ ਲੱਗੀ …. ਕਿੱਥੇ ਇਹਦਾ ਰਿਸ਼ਤਾ ਹੋ ਗਿਆ , ਨਾ ਇਹਦਾ ਬਣਦਾ ਤੇ ਨਾ ਇਹ ਜਾਂਦੀ ਆ…. ਸਾਡਾ ਤਾਂ ਘਰ ਖਾ ਗਈ. ਇਹ ਗੱਲ ਸੁਣ ਮੇਰੀ ਮਾਂ ਤੇ ਬਾਪੁ ਨੂੰ ਬੜਾ ਦੁੱਖ ਲੱਗਾ ਸੀ. ਮਾਂ ਨੇ ਤਾਂ ਕਹਿ ਦਿੱਤਾ ਸੀ, ਕੇ ਭਾਈ ਸਾਡੀ ਕਰੀ ਹੋਈ ਕਮਾਈ ਆ ਜੇਕਰ ਤੇਰੇ ਕੋਲੋਂ ਜਾਂ ਤੇਰੇ ਹਿਸੇ ਦੇ ਲਾਏ ਫੇਰ ਬੋਲੀ. ਭਾਭੀ ਦਾ ਬੂਹਾ ਫੇਰ ਬੰਦ ਤੇ ਵੀਰਾ ਵੀ ਨਾ ਬੋਲਿਆ. ਰਾਤ ਦੀ ਰੋਟੀ ਮਾਂ ਕਮਰੇ ਵਿੱਚ ਭਰਾ ਨੂੰ ਫੜਾ ਆਈ ਸੀ. ਮੈਂ ਮਾਂ ਨਾਲ ਪਈ ਸੋਚੀ ਜਾਵਾਂ ਮੈਂ ਵੀ ਤਾਂ ਇਸ ਘਰੇ ਪੱਚੀ ਸਾਲ ਕੰਮ ਕਰਿਆ ਉਹਦਾ ਕੋਈ ਮੁੱਲ ਨਹੀਂ ? ਵੀਰਾ ਤਾਂ ਕੁੱਝ ਕਹਿ ਹੀ ਸਕਦਾ ਸੀ. ਮਾਂ ਨੇ ਮੈਨੂੰ ਕਹਿਣਾ ਸੁੱਖੋ ਤੂੰ ਐਵੇ ਗੱਲ ਦਿਲ ਤੇ ਨਾ ਲਾਈ ਸਿਰਫ ਆਪਣੇ ਵੱਲ ਧਿਆਨ ਦੇਵੀਂ. ਹੁਣ ਮੇਰੀ ਗੋਦੀ ਇੱਕ ਕੁੜੀ ਸੀ. ਵਿਆਹ ਪਿੱਛੋਂ 3-4 ਸਾਲ ਲੰਗ ਗਏ ਸੀ. ਇੱਕ ਦਿਨ ਬਾਪੂ ਆ ਕੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ