ਬੀਬੀ ਨੂੰ ਜਦ ਵੀ ਉਹ ਕਿਸੇ ਚੀਜ਼ ਦੀ ਫ਼ਰਮਾਇਸ਼ ਕਰਦਾ, ਬੀਬੀ ਨੇ ਆਪਣੀ ਸਫਿਆਨੀ ਜਿਹੀ ਚੁੰਨੀ ਦੇ ਲੜ ਦੀ ਗੰਢ ਖੋਲ੍ਹਣੀ ਤੇ ਉਹਨੂੰ ਪੰਜ ਦਸ ਰੁਪਏ ਦੇਣੇ। ਪਤਾ ਨਹੀਂ ਕਿੱਥੋਂ ਏਨੀ ਬਰਕਤ ਹੁੰਦੀ ਸੀ ਉਸ ਗੰਢ ਵਿੱਚ, ਕਦੀ ਵੀ ਪੈਸੇ ਨਾ ਮੁੱਕਣੇ। ਜਦ ਵੀ ਲੋੜ ਹੋਣੀ, ਉਸਨੇ ਉਹ ਸੱਬਰ ਕੱਤੀ ਜਿਹੀ ਗੰਢ ਖੋਲ੍ਹਣੀ ਤੇ ਪੈਸੇ ਕੱਢ ਕੇ ਉਸਦੇ ਹੱਥ ਉੱਤੇ ਰੱਖ ਦੇਣੇ।ਰੋਟੀ ਖਾਂਦੀ ਨੇ ਹੱਥਾਂ ਉੱਤੇ ਹੀ ਫੁਲਕਾ ਰੱਖ ਲੈਣਾ, ਰੱਬ ਦਾ ਨਾਮ ਲੈ ਕੇ ਫੁਲਕੇ ਨੂੰ ਮੱਥੇ ਲਾਉਣਾ, ਰੋਟੀ ਨੂੰ ਅਦਬ ਨਾਲ ਖਾਣਾ। ਰਿਜ਼ਕ ਨੂੰ ਪੂਰਾ ਮਾਣ ਸਤਿਕਾਰ ਦੇਣਾ। ਘਰ ਦਾ ਚੁੱਲ੍ਹਾ ਜਿਵੇਂ ਉਸਦੇ ਬਿਨ੍ਹਾਂ ਕਦੀ ਬਲਿਆ ਨਹੀਂ ਸੀ। ਚੌਂਕੇ ਵਿੱਚ ਪਏ ਹੋਏ ਭਾਂਡਿਆਂ ਨੂੰ ਉਸਨੇ ਰੇਤਾ ਨਾਲ ਮਾਂਜ ਕੇ ਸੁਆਰ ਕੇ ਰੱਖਣਾ।ਉਹ ਡੰਗਰਾਂ ਉੱਤੇ ਕਦੀ ਹੱਥ ਨਾ ਚੁੱਕਦੀ, ਕਹਿਣਾ ਇਹਨਾਂ ਬੇਜ਼ੁਬਾਨਾਂ ਨੂੰ ਵੀ ਰੱਬ ਨੇ ਭੇਜਿਆ ਧਰਤੀ ਉੱਤੇ। ਪਸ਼ੂਆਂ ਨੂੰ ਨਵਾਉਣਾ, ਧਾਰਾਂ ਚੋਣੀਆਂ। ਸਵਖਤੇ ਹੀ ਮਧਾਣੀ ਦੀ ਆਵਾਜ਼ ਕੰਨੀਂ ਪੈਂਦੀ ਸੀ। ਬੀਬੀ ਦੀ ਚਾਹ ਪੀਤੇ ਬਿਨ੍ਹਾਂ ਪਤਾ ਨਹੀਂ ਕਿਉਂ ਮੰਜਾ ਉੱਠਣ ਨਹੀਂ ਸੀ ਦਿੰਦਾ। ਕਿਤੇ ਦੋ ਰੋਟੀਆਂ ਵੱਧ ਖਾ ਕੇ ਮੰਜੇ ਉੱਤੇ ਲੰਮੇ ਪੈ ਜਾਣਾ ਤਾਂ ਬੀਬੀ ਨੇ ਪਿਆਰ ਨਾਲ ਝਿੜਕਣਾ… “ਆਹ ਰੋਟੀਆਂ ਖਾ ਕੇ ਰੁੱਖ ਵਾਂਗੂ ਮੰਜੇ ਉੱਤੇ ਨਾ ਡਿੱਗਿਆ ਕਰ।”ਬੀਬੀ ਰੱਬ ਦੇ ਨੇੜੇ, ਦੁਨੀਆ ਤੋਂ ਦੂਰ ਸੀ। ਉਸਦੀ ਜ਼ੁਬਾਨ ਦਾ ਬੋਲ ਸੱਚਾ ਸੁੱਚਾ ਸੀ। ਦੁਆਵਾਂ ਦਿੰਦੀ, ਫ਼ਿਕਰਮੰਦੀ ਕਰਦੀ। ਘਰ ਪਰਤਣ ਵੇਲੇ ਜੇ ਕਿਤੇ ਦੇਰ ਵੀ ਹੁੰਦੀ ਤਾਂ ਅੱਖਾਂ ਭਰਦੀ, ਆਖਦੀ ਪੁੱਤ ਘਰ ਆਉਣ ਵੇਲੇ ਕੁਵੇਲਾ ਕਰ ਦੇਵੇ ਤਾਂ ਇੰਝ ਲੱਗਦਾ ਜਿਵੇਂ ਦਿਲ ਕਿਸੇ ਕੰਡਿਆਲੀ ਝਾੜੀ ਉੱਤੋਂ ਦੀ ਖਿੱਚਿਆ ਜਾ ਰਿਹਾ ਹੋਵੇ।ਬੀਬੀ ਕੋਲੋਂ ਆਉਂਦੀ ਮਹਿਕ ਚੜ੍ਹਦੇ ਤਾਪ ਨੂੰ ਵੀ ਲਾਹ ਦਿੰਦੀ, ਕਿਤੇ ਘੁੱਟ ਜੱਫੀ ਪਾਉਂਦੀ ਤਾਂ ਇੰਝ ਲੱਗਦਾ ਸਾਰੇ ਦੁੱਖ ਕਿੱਧਰੇ ਉੱਡ ਗਏ ਨੇ, ਸਿਰ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ