ਦੀਪ ਸਿੱਧੂ ਦੀ ਸੜਕ ਹਾਦਸੇ ਵਿੱਚ ਮੌਤ । ਇਹ ਰੱਬੀ ਵਰਤਾਰਾ ਘੱਟ ਸਾਜਿਸ਼ ਜ਼ਿਆਦਾ ਜਾਪਦੀ ਹੈ । ਲੀਡਰ ਕੁਰਸੀ ਲਈ ਕੀ ਕੀ ਕਰਦੇ ਆ ।
ਭਾਰਤ ਕਹਿਣ ਨੂੰ ਤਾਂ ਇਕ ਲੋਕਤੰਤਰ ਆ ਪਰ ਲੀਡਰ ਆਪਣੀ ਕੁਰਸੀ ਬਚਾਉਣ ਦੇ ਲਾਲਚ ਵਿਚ ਕਈ ਵਾਰ ਤਾਨਾਸ਼ਾਹਾ ਦੇ ਧੱਕੇ ਚੜਿਆ । ਸ਼ਾਸ਼ਤਰੀ ਦੀ ਮੌਤ , ਐਮਰਜੈਂਸੀ 1975-77, ਓਪਰੇਸ਼ਨ ਬਲੂਸਟਾਰ 1984 । ਸ਼ਾਸ਼ਤਰੀ ਜੀ ਦੀ ਮੋਤ ਨਾਲ ਇੰਦਰਾ ਗਾਂਧੀ ਨੂੰ ਕੁਰਸੀ ਮਿਲੀ । ਓਪਰੇਸ਼ਨ ਬਲੂਸਟਾਰ 1984 ਇੰਦਰਾ ਗਾਂਧੀ ਦਾ ਅੰਤ ।
ਪਰ ਅੱਜ ਗੱਲ ਕਰਦੇ ਆ ਸਿਰਫ ਐਮਰਜੈਂਸੀ 1975-77।
ਐਮਰਜੈਂਸੀ ਕੀ ਹੁੰਦੀ ਹੈ ?? ਐਮਰਜੈਂਸੀ ਕਿੰਨੇ ਪ੍ਰਕਾਰ ਦੀ ਹੁੰਦੀ ਹੈ ?? ਭਾਰਤ ਵਿਚ ਕਦੋਂ ਕਦੋਂ ਐਮਰਜੈਂਸੀ ਲਗਾਈ ਗਈ ?? ਉਸਦੇ ਭਾਰਤ ਉੱਪਰ ਕੀ ਕੀ ਅਸਰ ਹੋਏ ??
ਐਮਰਜੈਂਸੀ ਦਾ ਮਤਲਬ ਹੁੰਦਾ ਆਪਾਤਕਾਲੀਨ ਸਥਿਤੀ । ਜਦੋਂ ਮੰਨ ਲਓ ਸਾਡੇ ਘਰ ਅੱਗ ਲੱਗ ਜਾਵੇ ਤਾਂ ਉਹਦੇ ਤੋ ਸਾਨੂੰ ਖਤਰਾ ਹੈ ਇਸ ਕਰਕੇ ਉਹ ਸਾਡੇ ਲਈ ਐਮਰਜੈਂਸੀ ਹੁੰਦੀ ਆ । ਭਾਰਤ ਵਿਚ ਐਮਰਜੈਂਸੀ ਤਿੰਨ ਪ੍ਰਕਾਰ ਦੀ ਹੁੰਦੀ ਹੈ ।
ਨੈਸ਼ਨਲ ਐਮਰਜੈਂਸੀ , ਪ੍ਰੈਜ਼ੀਡੈਂਟ ਰੂਲ ਜਾਣੀ ਸਟੇਟ ਐਮਰਜੈਂਸੀ , ਫਾਈਨਾਂਸ਼ੀਅਲ ਐਮਰਜੈਂਸੀ ।
ਨੈਸ਼ਨਲ ਐਮਰਜੈਂਸੀ ਵਿਚ ਰਾਸ਼ਟਰਪਤੀ , ਕੈਬਿਨੇਟ ਅਤੇ ਪ੍ਰਧਾਨ ਮੰਤਰੀ ਦੀ ਮਨਜੂਰੀ ਨਾਲ ਐਮਰਜੈਂਸੀ ਲਗਾਉਂਦਾ । ਹੁਣ ਤਕ ਤਿੰਨ ਵਾਰ 1962-68 ਭਾਰਤ ਚੀਨ ਯੁੱਧ ਤੋ ਬਾਦ ਭਾਰਤ ਦੀ ਹਾਲਤ ਖਰਾਬ ਹੋਣ ਕਰਕੇ ਐਮਰਜੈਂਸੀ ਲਗਾਈ ਗਈ ਸੀ ਫੇਰ 1971 ਵਿਚ ਭਾਰਤ ਪਾਕਿਸਤਾਨ ਜੰਗ ਸਮੇ ਤੇ ਫੇਰ 1975 ਵਿਚ ਇੰਦਰਾ ਗਾਂਧੀ ਨੇ ਆਪਣੀ ਕੁਰਸੀ ਬਚਾਉਣ ਲਈ 2 ਸਾਲ ਐਮਰਜੈਂਸੀ ਲਗਾਈ । ਇਸ ਐਮਰਜੈਂਸੀ ਵਿਚ ਨਾਗਰਿਕਾਂ ਦੇ ਮੌਲਿਕ ਅਧਿਕਾਰਾ ਨੂੰ ਰੱਦ ਕਰਕੇ , ਸਟੇਟ ਦੀਆ ਸਰਕਾਰ ਨੂੰ ਭੰਗ ਕਰਕੇ ਸੈਂਟਰਲ ਸਰਕਾਰ ਸਭ ਕੁਝ ਆਪਣੇ ਹੱਥ ਲੈ ਲੈਂਦੀ ਹੈ । ਲੋਕ ਸਭਾ ਅਤੇ ਰਾਜ ਸਭਾ ਦਾ ਕਾਰਜਕਾਲ ਵੀ ਵਧਾ ਦਿੱਤਾ ਜਾਂਦਾ ਹੈ ।
ਸਟੇਟ ਐਮਰਜੈਂਸੀ ਪੰਜਾਬ ਵਿੱਚ ਕਈ ਵਾਰ ਲੱਗ ਚੁੱਕੀ ਹੈ । 1984 ਤੋ 1999 ਤੱਕ । ਫਾਈਨਾਂਸ਼ੀਅਲ ਐਮਰਜੈਂਸੀ ਓਦੋ ਲਗਦੀ ਹੈ ਜਦੋਂ ਦੇਸ਼ ਦੀ ਇਕਾਨਮੀ ਬਿਲਕੁੱਲ ਡਿੱਗ ਪੈਂਦੀ ਹੈ ।
26 ਜੂਨ 1975 ਨੈਸ਼ਨਲ ਐਮਰਜੈਂਸੀ ਰਾਸ਼ਟਰਪਤੀ ਫ਼ਾਰੁਖ਼ ਅਲੀ ਅਹਿਮਦ ਨੇ ਨੈਸ਼ਨਲ ਐਮਰਜੈਂਸੀ ਨੂੰ ਲਾਗੂ ਕੀਤਾ । ਇਹ ਐਮਰਜੈਂਸੀ ਸਿਰਫ ਤੇ ਸਿਰਫ ਇੰਦਰਾ ਗਾਂਧੀ ਨੇ ਆਪਣੇ ਹਿੱਤਾਂ ਵਾਸਤੇ ਲਗਾਈ ਸੀ । ਕਿਸੇ ਵੀ ਦੇਸ਼ ਦੀਆ ਅਦਾਲਤਾਂ ਹਮੇਸ਼ਾ ਸਰਕਾਰ ਨਾਲੋ ਉੱਤੇ ਹੁੰਦੀਆ ਹਨ । ਉਹਨਾ ਦਾ ਫੈਸਲਾ ਸਰਕਾਰ ਨੂੰ ਸਿਰ ਮੱਥੇ ਮੰਨਣਾ ਪੈਂਦਾ ਹੈ ਪਰ ਅੱਜ ਕੱਲ ਤਾਂ ਸਰਕਾਰ ਬਣਦੇ ਹੀ ਅਦਾਲਤਾਂ , ਕਮਿਸ਼ਨਾ ਵਿਚ ਆਪਣੇ ਹੀ ਬੰਦੇ ਸੈੱਟ ਕਰਦੀ ਹੈ । ਇਹਦੀ ਸੁਰੂਆਤ ਵੀ ਇੰਦਰਾ ਗਾਂਧੀ ਨੇ ਕੀਤੀ ਸੀ । 1971 ਦੀਆ ਆਮ ਲੋਕ ਸਭਾ ਚੋਣਾਂ ਵਿੱਚ ਰਾਜ ਨਰਾਇਣ ਨੇ ਇੰਦਰਾ ਗਾਂਧੀ ਖਿਲਾਫ ਚੋਣ ਲੜੀ । ਇੰਦਰਾ ਗਾਂਧੀ ਜਿੱਤ ਗਈ ਪਰ ਰਾਜ ਨਰਾਇਣ ਨੇ ਕੇਸ ਕੀਤਾ ਵੀ ਇੰਦਰਾ ਨੇ ਸਰਕਾਰੀ ਸੰਪਤੀ ਅਤੇ ਸਰਕਾਰੀ ਬੰਦਿਆ ਦਾ ਪ੍ਰਯੋਗ ਕਰਕੇ ਇਲੈਕਸ਼ਨ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ