ਮੌਤ ਇੱਕ ਅੱਟਲ ਸਚਾਈ ਆ ਤੇ ਸਭ ਨੂੰ ਆਉਣੀ ਆ। ਪਰ ਸਮੇਂ ਤੋਂ ਪਹਿਲਾਂ ਤੁਰ ਜਾਣ ਦੀ ਖ਼ਬਰ ਨੂੰ ਸੱਚ ਮੰਨਣਾ ਹੀ ਮੁਸ਼ਕਿਲ ਹੋ ਜਾਂਦਾ।
ਦੀਪ ਸਿੱਧੂ ਬਾਈ ਕੋਈ ਆਮ ਖਾਸ ਬੰਦਾ ਨਹੀਂ ਸੀ।ਓਹ ਤਾਂ ਇੱਕ ਯੋਧਾ ਸੀ।ਯੋਧੇ ਕਦੇ ਮਰਿਆ ਨਹੀਂ ਕਰਦੇ ਓਹ ਤਾਂ ਰਹਿੰਦੀ ਦੁਨੀਆਂ ਤੱਕ ਅਮਰ ਰਹਿੰਦੇ ਆ।
ਕਿਸਾਨ ਅੰਦੋਲਨ ਦੀ ਛਾਂ ਹੇਠ ਬਹੁਤ ਲੋਕਾਂ ਨੇ ਆਪਣਾ ਨਾਮ ਬਣਾ ਲਿਆ ਪਰ ਦੀਪ ਬਾਈ ਓਹ ਬੰਦਾ ਸੀ ਜਿਹਦੀ ਪਹਿਲਾਂ ਹੀ ਬੰਬੇ ਚ ਤੂਤੀ ਬੋਲਦੀ ਸੀ।ਬਾਈ ਨੇ ਆਪਣੇ ਕੈਰੀਅਰ ਦੀ ਬਿਨਾ ਪ੍ਰਵਾਹ ਕੀਤੇ ਆਪਣੀ ਸੋਚ ਤੇ ਪਹਿਰਾ ਦਿੱਤਾ ਤੇ ਆਪਣੇ ਬੇਬਾਕ ਬੋਲਾਂ ਤੇ ਡਟਿਆ ਰਿਹਾ।
ਐਕਸੀਡੈਂਟ ਹੋਇਆ ਜਾਂ ਕਤਲ ਇਹ ਤਾਂ ਬਾਅਦ ਚ ਸਾਬਿਤ ਹੋਏਗਾ ਪਰ ਦੁਨੀਆਦਾਰੀ ਨੇ ਤਾਂ ਓਹਨੂੰ ਗਦਾਰ ਦਾ ਸਰਟੀਫਿਕੇਟ ਦੇ ਕੇ ਬਹੁਤ ਦੇਰ ਪਹਿਲਾਂ ਹੀ ਮਾਰ ਦਿੱਤਾ ਸੀ।ਓਹ ਤਾਂ ਬਾਈ ਦੀ ਦਲੇਰੀ ਸੀ ਕਿ ਇੰਨਾ ਕੁਝ ਹਿੱਕ ਤੇ ਸਹਿਣ ਕਰ ਗਿਆ।ਬਾਈ ਦੀ ਜਗ੍ਹਾ ਕੋਈ ਹੋਰ ਹੁੰਦਾ ਤਾਂ ਕਦੋਂ ਦਾ ਗਲ ਚ ਰੱਸਾ ਪਾ ਲੈਂਦਾ।
ਯਾਦ ਹੋਣਾ ਕਿਵੇਂ ਓਹ ਲੁਕਿਆ ਫਿਰਦਾ ਸੀ।ਕਿਵੇਂ ਓਹਦੇ ਪਿੱਛੇ ਸਾਰੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ