ਇਕ politician ਤੋਂ ਵੱਡਾ ਨਾਸਤਿਕ ਕੋਈ ਵੀ ਨਹੀਂ ਹੁੰਦਾ।
ਇਕ ਲੀਡਰ ਇਹ ਗੱਲ ਭਲੀਂ ਭਾਂਤੀ ਜਾਣਦਾ ਹੁੰਦਾ ਹੈ ਕਿ ਰੱਬ ਨਾਮ ਦੀ ਕੋਈ ਸ਼ੈਅ ਹੁੰਦੀ ਹੀ ਨਹੀਂ!! ਇਹ ਸਭ ਲੋਕਾਂ ਦਾ ਬਣਿਆ ਬਣਾਇਆ ਖੇਲ ਹੈ।
ਆਪਣੀ ਕੁਰਸੀ ਖੜੀ ਰੱਖਣ ਲਈ ਇਕ ਲੀਡਰ ਪਤਾ ਨਹੀਂ ਆਪਣੀ ਪੂਰੀ ਜਿੰਦਗੀ ਵਿੱਚ ਕਿੰਨੇ ਨਿਰਦੋਸ਼ ਲੋਕਾਂ ਦੀਆਂ ਲਾਸ਼ਾਂ ਦਾ ਸਹਾਰਾ ਲੈਂਦਾ ਹੈ। ਕਿੰਨਾ ਦੰਗੇ ਕਰਵਾਂਓਦਾ ਹੈ!! ਮਹਿੰਗਾਈ ਵਧਾ ਕੇ ਆਮ ਲੋਕਾਂ ਦੇ ਬੱਚਿਆਂ ਦੇ ਮੂੰਹ ਦੇ ਨਿਵਾਲੇ ਖੋਹਦਾ ਹੈ!! ਆਪਣੇ ਦੇਸ਼ ਦੇ ਸੈਨਿਕਾਂ ਨੂੰ ਜਦੋਂ ਚਾਹੇ ਮਰਵਾ ਸਕਦਾ ਹੈ!
ਕਿੰਨੇ ਘਰ ਬਰਬਾਦ ਹੋ ਜਾਂਦੇ ਹਨ ਤਾਂ ਜੋ ਇਕ ਕੁਰਸੀ ਬਚੀ ਰਹਿ ਸਕੇ!! ਆਮ ਲੋਕਾਂ ਦੇ ਦਿਲ ਵਿੱਚ ਨਫਰਤ ਬੋਈ ਜਾਂਦੀ ਹੈ।
ਫੇਰ ਇਕ ਲੀਡਰ ਨੂੰ ਦੇਖ ਹਜ਼ਾਰਾਂ ਹੋਰ ਖੜੇ ਹੋ ਜਾਂਦੇ ਹਨ। ਕਿਸੇ ਨੂੰ ਦੇਸ਼ ਦੀ ਫਿਕਰ ਨਹੀਂ ਹੁੰਦੀ। ਕਿਸੇ ਨੂੰ ਸਮਾਜ ਦੀ ਫਿਕਰ ਨਹੀਂ ਹੁੰਦੀ। ਹਰ ਕੋਈ ਬੱਸ ਆਪਣਾ ਧੰਦਾ ਚਮਕਾਓਣਾ ਚਾਹੁੰਦਾ ਹੈ।
ਉੱਚੇ ਪੁਲ ਤੋਂ ਉਤਰਦੀ ਇਕ ਤੇਜ਼ ਬੱਸ ਦੀ ਬਰੇਕ ਫੇਲ ਹੋ ਜਾਵੇ ਤਾਂ ਉਸਦੇ ਚੱਕੇ ਥੱਲੇ ਸਿਰ ਆਮ ਆਦਮੀ ਦਾ ਪੀਸਿਆ ਜਾਂਦਾ ਹੈ! ਕਿਸੇ ਲੀਡਰ ਦਾ ਨਹੀਂ!!
ਕਿਓਂਕਿ ਰੱਬ ਆਮ ਆਦਮੀ ਦਾ ਹੁੰਦਾ ਹੈ। ਅੱਲਾਹ ਆਮ ਆਦਮੀ ਦਾ ਹੁੰਦਾ ਹੈ ਕਿਸੇ ਲੀਡਰ ਦਾ ਨਹੀਂ!!
ਮੰਦਿਰਾਂ, ਗੁਰੂਦੁਆਰਿਆਂ ਵਿੱਚ ਜੇਕਰ ਸਵੇਰੇ ਪੂਜਾ ਪਾਠ ਨਾ ਸ਼ੁਰੂ ਹੋਇਆ, ਮਸਜਿਦਾਂ ਵਿੱਚ ਆਜ਼ਾਨ ਨਾ ਪੜੀ ਗਈ ਤਾਂ ਲੋਕ ਹਿਸਾਬ-ਕਿਤਾਬ ਰੱਖਣ ਲੱਗਣਗੇ।
ਜੇਕਰ ਕੌਮ ਸਿੱਖ ਜਾਂ ਹਿੰਦੂਆਂ ਜਾਂ ਮੁਸਲਮਾਨਾਂ ਦੀ ਨਾ ਰਹਿ ਕੇ ਇਕ “ਇਨਸਾਨੀਅਤ” ਦੀ ਬਣ ਗਈ ਤਾਂ ਇੰਨਾ ਮਹਿਲਾਂ ਦੇ ਰਾਜਿਆਂ ਨੂੰ ਕੰਮ ਕਰਨਾ ਪੈ ਜਾਣਾ ਹੈ। ਇੰਨਾ ਦੀ ਐਸ਼-ਪ੍ਰਸਤੀ ਹੀ ਇਸ ਕਰਕੇ ਹੈ ਕਿਓਂਕਿ ਇੰਨ ਲੀਡਰਾਂ ਦੀ ਜਨਤਾਂ ਮੂਰਖ ਹੈ। ਜੋ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ