ਆ ਬਾਈ ਅਮਨ! ਆਜਾ ਟੱਬਰ ਨਾਲ…ਵੋਟ ਪਾ ਕੇ ਆਈਏ ਤੇਰੇ ਜੁੰਡੀ ਦੇ ਯਾਰ ਨੂੰ…ਦੁਪਹਿਰ ਹੋ ਗਈ…,’’ਬਿਸ਼ਨੇ ਨੇ ਵੋਟ ਪਾਉਣ ਜਾਂਦੇ ਨੇ ਘਰ ਦੇ ਬਾਹਰ ਬੈਠੇ ਅਮਨ ਨੂੰ ਹਾਕ ਮਾਰ ਕੇ ਕਿਹਾ। ਅਮਨ ਦਾ ਕਾਲਜ ਸਮਿਆਂ ਵਿੱਚ ਨਾਲ ਪੜ੍ਹਦਾ ਦੋਸਤ ‘ਸਹਿਜਦੀਪ’ ਇਸ ਵਾਰ ਵਿਧਾਨਸਭਾ ਚੋਣਾਂ ਵਿੱਚ ਖੜ੍ਹਾ ਹੋਇਆ ਸੀ। ਭਾਵੇਂ ਦੋਵਾਂ ਦੇ ਪਿੰਡ ਵੱਖ-ਵੱਖ ਸਨ ਪਰ ਹਲਕਾ ਇੱਕੋ ਸੀ। ਅਮਨ ਬਿਸ਼ਨੇ ਦੀ ਮਾਰੀ ਅਵਾਜ਼ ਨੂੰ ਨਜ਼ਰਅੰਦਾਜ਼ ਕਰਕੇ ਕਿਸੇ ਗਹਿਰੀ ਸੋਚ ਵਿੱਚ ਡੁੱਬਾ ਘਰ ਦੇ ਬਾਹਰ ਮੰਜਾ ਡਾਹ ਕੇ ਬੈਠਾ ਸੀ।
ਅਮਨ ਯਾਦ ਕਰ ਰਿਹਾ ਸੀ ਕਿ ਜਦ ਉਸ ਨੂੰ ਪਤਾ ਲੱਗਾ ਸੀ ਕਿ ਇਸ ਵਾਰ ਸਹਿਜਦੀਪ ਚੋਣਾਂ ਵਿੱਚ ਖੜ੍ਹਾ ਹੋ ਰਿਹਾ ਹੈ, ਤਾਂ ਉਸ ਨੂੰ ਇਸ ਗੱਲ ਦਾ ਕਿੰਨਾਂ ਚਾਅ ਚੜ੍ਹਿਆ ਸੀ। ਉਸ ਦੀ ਖੁਸ਼ੀ ਦਾ ਕੋਈ ਠਿਕਾਣਾ ਨਹੀਂ ਰਿਹਾ ਸੀ। ਅਮਨ ਜਾਣਦਾ ਸੀ ਕਿ ਸਹਿਜਦੀਪ ਸ਼ੁਰੂ ਤੋਂ ਹੀ ਕਿੰਨੇ ਠਰ੍ਹਮੇ ਵਾਲਾ, ਚੰਗੇ ਸੁਭਾਅ ਅਤੇ ਈਮਾਨਦਾਰ ਕਿਰਦਾਰ ਦਾ ਮਾਲਕ ਸੀ, ਜਦਕਿ ਸਹਿਜਦੀਪ ਦੇ ਵਿਰੁੱਧ ਖੜ੍ਹਾ ਉਮੀਦਵਾਰ ਇੱਕ ਨੰਬਰ ਦਾ ਗੁੰਡਾ, ਅੱਯਾਸ਼ ਅਤੇ ਮਾੜੀ ਪ੍ਰਵਿਰਤੀ ਦਾ ਮਾਲਕ ਸੀ, ਜਿਸ ਤੇ ਨਸ਼ੇ ਦੀ ਸਪਲਾਈ, ਨਜਾਇਜ਼ ਰੇਤ ਮਾਫ਼ੀਆ, ਬਲਾਤਕਾਰ ਅਤੇ ਰਿਸ਼ਵਤਖੋਰੀ ਆਦਿ ਦੇ ਅਨੇਕਾਂ ਕੇਸ ਪਹਿਲਾਂ ਤੋਂ ਹੀ ਪੜਤਾਲ-ਅਧੀਨ ਸਨ।
ਸਹਿਜਦੀਪ, ਅਮਨ ਦੀ ਸਰਕਾਰੀ ਨੌਕਰੀ ਨੂੰ ਧਿਆਨ ਵਿੱਚ ਰੱਖਦਾ ਉਸ ਤੋਂ ਪਰਾਂ ਹੀ ਰਿਹਾ। ਸਹਿਜਦੀਪ ਨਹੀਂ ਸੀ ਚਾਹੁੰਦਾ ਕਿ ਉਸ ਦੀ ਵਜ੍ਹਾ ਨਾਲ ਉਸਦੇ ਦੋਸਤ ਅਮਨ ਨੂੰ ਭਵਿੱਖ ਵਿੱਚ ਨੌਕਰੀ ਕਰਨ ਵਿੱਚ ਕੋਈ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਵੇ। ਪਰ ਇੱਧਰ ਸਹਿਜਦੀਪ ਦੇ ਅਮਨ ਨੂੰ ਸਿਰਫ਼ ਫ਼ੋਨ ਕਰਕੇ ਵੋਟ ਪਾਉਣ ਲਈ ਕਹਿਣ, ਨਿਜੀ ਰੁਝੇਵਿਆਂ ਦਾ ਹਵਾਲਾ ਦੇ ਕੇ ਅਮਨ ਦੇ ਘਰ ਨਾ ਆ ਸਕਣ ਅਤੇ ਅਮਨ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ