(ਸਮਰੱਥ)
ਬੜੇ ਦਿਨਾਂ ਤੋਂ ਵੋਟਾਂ ਵਾਲਿਆ ਦੇ ਸਪੀਕਰ ਚੱਲ ਰਹੇ ਸਨ। ਕਲਾਸ ਵਿੱਚ ਪੜ੍ਹਾਇਆ ਵੀ ਚੰਗੀ ਤਰ੍ਹਾ ਨਹੀਂ ਸੀ ਜਾਂਦਾ। ਜਦੋਂ ਸਮਝਾਉਣਾ ਹੁੰਦਾ ਕੋਈ ਨਾ ਕੋਈ ਆਵਾਜ ਆਈ ਜਾਂਦੀ ਸੀ।
ਪੰਜਾਬ ਵਾਸੀਉ! ਇਸ ਵਾਰ ਆਪਣੀ ਤੱਕੜੀ ਨੂੰ ਵੋਟ ਪਾਉ, ਅਜੇ ਉਸ ਜਾਂਦਾ ਹੀ ਸੀ ਕਿ ਫਿਰ ਕਮਲ ਦਾ ਫੁੱਲ ਆ ਜਾਂਦਾ, ਕਮਲ ਦੇ ਫੁੱਲ ਦੇ ਜਾਂਦਿਆ ਹੀ ਪੰਜੇ ਵਾਲੇ ਵੀਰ ਦਾ ਸਪੀਕਰ ਆ ਜਾਂਦਾ, ਫਿਰ ਆਵਾਜ਼ ਆਉਂਦੀ ਇਸ ਵਾਰ ਝਾੜੂ ਨੂੰ ਮੌਕਾ ਜਰੂਰ..ਜਰੂਰ ਦਿਉ।
ਦਿਲ ਕਰਦਾ ਕਿ ਜੇ ਕੋਈ ਰਾਹ ਵਿੱਚ ਮਿਲੇ ਤਾਂ ਇਹ ਜਰੂਰ ਕਹਾ, ਕਿ ਸਾਨੂੰ ਵੀ ਪੜ੍ਹਾਉਣ ਦਾ ਮੌਕਾ ਦਿਉ। ਬੜੀ ਮੁਸ਼ਕਲ ਨਾਲ ਸਕੂਲ ਖੁੱਲ੍ਹੇ ਹਨ। ਜੇਕਰ ਅਸੀਂ ਕੁਝ ਪੜ੍ਹਾਈ ਦਾ ਕੰਮ ਕਰਵਾ ਸਕੀਏ ਤਾਂ ਕਰਵਾਉਣ ਦਿਉ ਭਰਾਵੋਂ! ਪਿੱਛੇ ਪੇਪਰ ਦੌੜ-ਦੌੜ ਕੇ ਆ ਰਹੇ ਹਨ। ਬੱਚਿਆਂ ਦੀ ਪੜ੍ਹਾਈ ਦਾ ਬੁਰਾ ਹਾਲ ਹੈ। ਲਿਖਣਾ ਭੁੱਲ ਗਏ ਹਨ। ਚਾਰ ਦਿਨ ਮਿਹਨਤ ਕਰਵਾਉਣ ਦਿਉ।ਸਾਨੂੰ ਇਹਨਾਂ ਦੀ ਫ਼ਿਕਰ ਹੈ। ਇਹਨਾਂ ਨੂੰ ਕੁਝ ਕੁ ਗਿਆਨ ਦੇ ਚਾਰ ਅੱਖਰ ਤਾਂ ਸਿਖਾ ਲੈਣ ਦਿਉ।ਇਹਨਾਂ ਕਰੂੰਬਲਾਂ ਦਾ ਕੀ ਦੋਸ਼ ਹੈ। ਕੱਲ੍ਹ ਨੂੰ ਅਸੀਂ ਹੀ ਕਹਿਣਾ ਹੈ ਇਹਨਾਂ ਨੂੰ ਅਕਲ ਨਹੀਂ ਹੈ। “ਜੋ ਬੀਜਾਂਗੇ, ਉਹੀ ਵੱਢਾਗੇ ਭਰਾਵੋ।” ਮਜਬੂਰੀ ਵੱਸ ਜੇਕਰ ਅਸੀਂ ਗਿਆਨ ਦੇ ਸਾਗਰ ਵਿੱਚ ਇਹਨਾਂ ਨੂੰ ਤਾਰੀਆਂ ਨਹੀਂ ਲਗਵਾ ਸਕੇ, ਤਾਂ ਕਮ ਸੇ ਕਮ ਨਹਾਉਂਣਾ ਤਾਂ ਸਿੱਖਾ ਦਈਏ।
ਅੱਜ ਸਵੇਰੇ ਸਕੂਲ ਜਾਂਦਿਆਂ ਸੋਚਿਆ ਕਿ ਸ਼ੁਕਰ ਹੈ ਰੱਬਾ! ਅੱਜ ਰੌਲਾ ਨਹੀਂ ਪਵੇਗਾ। ਪੜ੍ਹਾਉਣ ਸਮੇਂ ਕੰਨ ਪਾੜਵੀਆ ਅਵਾਜ਼ਾ ਤੰਗ ਨਹੀਂ ਕਰਨਗੀਆਂ। ਪਹਿਲੇ ਦੋ ਪੀਰੀਅਡ ਬੜੇ ਵਧੀਆ ਲੰਘੇ। ਜਿਵੇਂ ਹੀ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ