10- 12 ਸਾਲ ਪਹਿਲਾਂ ਦੀ ਗੱਲ ਆ। ਬੱਸ ਵਿੱਚ ਇੱਕ ਮੁੰਡਾ ਵੇਖਦੀ ਸਾਂ ਕੰਨਾਂ ਚ ਟੂਟੀਆਂ ਲਾਈ ਗਾਣੇ ਸੁਣਦਾ ਤੇ ਆਵਾਜ਼ ਐਨੀ ਉੱਚੀ ਹੁੰਦੀ ਕਿ ਮੇਰੇ ਵਰਗੇ ਕਈਆਂ ਨੂੰ ਚੰਗੀ ਨ ਲਗਦੀ। ਇਕ ਦਿਨ ਕੁਦਰਤੀ ਮੇਰੇ ਨਾਲ ਆ ਬੈਠਾ। ਮੈਂ ਉਹਨੂੰ ਇਸ਼ਾਰੇ ਨਾਲ ਆਵਾਜ਼ ਹੌਲੀ ਕਰਨ ਲਈ ਕਿਹਾ।
“ਅੰਟੀ ਤੁਹਾਨੂੰ ਸੁਣਦੀ ਆ?”
“ਮੈਨੂੰ ਈ ਨਹੀਂ, ਸਾਰੀ ਬੱਸ ਨੂੰ ਸੁਣਦੀ ਆ”
“ਹੌਲੀ ਕਰ ਲੈਂਨਾ”
ਕਹਿ ਉਹਨੇ ਟੂਟੀਆਂ ਕੰਨਾਂ ਚੋਂ ਲਾਹ ਜੇਬ ਚ ਪਾ ਲਈਆਂ।
ਫਿਰ ਮੇਰਾ ਦਲੀਲਾਂ ਨਾਲ ਦਿੱਤਾ ਭਾਸ਼ਣ ਆਪਣੇ ਸਟਾਪ ਤੱਕ ਸੁਣਦਾ ਰਿਹਾ। ਮੈਂ ਪੁੱਛਿਆ।
” ਦਿਨ ਚ ਕਿੰਨਾ ਚਿਰ ਸੁਣਦੇ ਓ?”
” ਤੁਰੇ ਫਿਰਦੇ ਸਾਰਾ ਦਿਨ ਸੁਣੀ ਜਾਈਦਾ।ਕਿਉਂਕਿ
ਚੰਗਾ ਲਗਦਾ ਮਿਊਜ਼ਿਕ ਸੁਣਣਾ”
“ਤੈਨੂੰ ਪਤਾ! ਆਪਣਾ ਦਿਮਾਗ ਹੀ ਸਾਰੇ ਸਰੀਰ ਦੇ ਅੰਗਾਂ ਨੂੰ ਵਕਤ ਨਾਲ ਸਿਗਨਲ ਦੇ ਕੇ ਕੰਟਰੋਲ ਕਰਦਾ। ਇਕੋ ਵੇਲੇ ਐਨਾ ਕੰਮ ਦੇਕੇ ਆਪਾਂ ਉਹਨੂੰ ਥਕਾ ਦਿੰਦੇ ਆਂ ਤੇ ਉਮਰੋਂ ਪਹਿਲਾਂ ਈ ਉਹ ਆਪ ਬਿਮਾਰ ਹੋ ਜਾਂਦਾ ਤੇਂ ਭੁੱਲਣ ਲੱਗ ਜਾਂਦਾ”
“ਉਹ ਕਿਵੇਂ?”
” ਪਰਸੋਂ ਮੈਂ ਸੁਣਿਆ ਤੈਨੂੰ ਕਹਿੰਦੇ ਨੂੰ “ਉਹ ਛਿਟ! ਸਟਾਪ ਪਿਛਾਂਹ ਲੰਘ ਗਿਆ”
“ਕਿੳਂਕਿ ਤੂੰ ਇੰਟਰਨੈੱਟ ਚ ਬਿਜੀ ਸੀ।ਵਿਚਾਰਾ ਦਿਮਾਗ ਕੀ ਕਰੇ।ਗਾਣੇ ਸੁਣਾਵੇ, ਇੰਟਰਨੈੱਟ ਚਲਾਵੇ ਜਾਂ ਸਟਾਪ ਦੀ ਜਾਣਕਾਰੀ ਦੇਵੇ”
...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ