ਅਮੀਰ ਰਿਸ਼ਤੇਦਾਰਾਂ ਵਿੱਚ ਵਿਆਹ ਜਾਣ ਵੇਲੇ ਮੇਰੀ ਮਾਰੂਤੀ ਕਾਰ ਤੋ ਬਿਨਾ ਸਭ ਕੋਲ ਵੱਡੀਆਂ-2 ਕਾਰਾਂ ਸਨ। ਜਿਨਾਂ ਕੋਲ ਪਹਿਲਾਂ ਛੋਟੀਆਂ ਕਾਰਾਂ ਸਨ, ਉਨ੍ਹਾਂ ਨੇ ਵੀ ਬਦਲ ਕੇ ਵੱਡੀਆਂ ਗੱਡੀਆਂ ਲੈ ਲਈਆਂ ਸਨ। ਮੈਨੂੰ ਆਪਣੀ ਕਾਰ ‘ਚੌ ਉਤਰਨ ਵੇਲੇ ਥੋੜੀ ਸ਼ਰਮ ਜਿਹੀ ਆਈ। ਮੇਰੇ ਨਾਲ ਹੀ ਇੱਕ ਬੀ. ਐਮ. ਡਬਲਿਊ. ਕਾਰ ਵਿੱਚੋਂ ਬੜੀ ਸੋਹਣੀ ਜੋੜੀ ਉੱਤਰੀ। ਉਨ੍ਹਾਂ ਕੋਲ ਦੋ ਬੜੇ ਪਿਆਰੇ-2 ਬੱਚੇ ਸਨ। ਸੋਹਣਾ ਸੂਟ, ਡਾਇਮੰਡ ਦੇ ਗਹਿਣਿਆਂ ਨਾਲ ਲੱਦੀ ਉਸ ਕੁੜੀ ਦੀ ਟੌਹਰ ਦੇਖ ਕੇ ਕਹਿਣ ਨੂੰ ਜੀਅ ਕਰਦਾ ਸੀ ਕਿ “ ਜ਼ਿੰਦਗੀ ਤਾਂ ਯਾਰਾ ਤੇਰੀ ਐ, ਅਸੀ ਤਾਂ ਬੱਸ ਐਵੇਂ ਈ ਥਾਂ ਘੇਰੀ ਐ।”ਪਰ ਉਹ ਕੁੜੀ ਮੈਨੂੰ ਕਾਫ਼ੀ ਮਾਯੂਸ ਜਿਹੀ ਲੱਗ ਰਹੀ ਸੀ। ਵਿਆਹ ਵਿੱਚ ਔਰਤਾਂ ਉਸ ਵਾਰੇ ਗੱਲਾਂ ਕਰ ਰਹੀਆਂ ਸੀ,” ਹੋਰ ਤਾਂ ਕਿਸੇ ਚੀਜ ਦਾ ਕੋਈ ਘਾਟਾ ਨਹੀ , ਰੱਬ ਨੇ ਕਿਸਮਤ ਨਹੀ ਚੰਗੀ ਲਿਖੀ।” ਮੈ ਜਾਣਨਾ ਚਾਹੁੰਦੀ ਸੀ ਕਿ ਆਖਿਰ ਇਸ ਸੋਹਣੀ ਕੁੜੀ ਨੂੰ ਕੀ ਤਕਲੀਫ਼ ਹੈ? ਕਦੀ ਸੋਚਦੀ ਕਿ ਸਹੁਰੇ ਚੰਗੇ ਨਹੀ ਹੋਣੇ। ਪਰ ਘਰ ਵਾਲਾ ਵੀ ਅੱਗੇ- ਪਿੱਛੇ ਫਿਰ ਰਿਹਾ ਸੀ। ਦੋ ਬੱਚੇ ਵੀ ਸਨ। ਪੈਸੇ ਪੱਖੋ ਵੀ ਕੋਈ ਕਮੀ ਨਜ਼ਰ ਨਹੀ ਆਈ ।ਆਖ਼ਰ ਮੈ ਉਸ ਦੇ ਨਾਲ ਵਾਲੀਆਂ ਔਰਤਾਂ ਨੂੰ ਉਸਦੇ ਦੁੱਖ ਵਾਰੇ ਪੁੱਛ ਹੀ ਲਿਆ।ਉਨ੍ਹਾਂ ਕਿਹਾ,” ਹੋਰ ਤਾਂ ਵਥੇਰਾ ਰੰਗ ਲੱਗਾ ਹੋਇਆ ਜੀ, ਪਰ ਰੱਬ ਨੇ ਜੁਆਕ ਨਹੀ ਦਿੱਤਾ।” ਤਾਂ ਕੀ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ