ਓਹ ਮੇਰੇ ਤੋਂ ਪੂਰੇ ਸਾਢੇ ਤਿੰਨ ਵਰਿਆਂ ਪਿਛੋਂ ਮਾਂ ਦੇ ਘਰ ਆਇਆ …..ਮੈਂ ਓੁਦੋੰ ਤੱਕ ਹੋਸ਼ ਸੰਭਲ ਲਈ ਸੀ …..ਮਾਂ ਦੱਸਦੀ ਹੈ..ਓਹਦੇ ਆਓੁਣ ਦਾ ਮੇੈਨੂੰ ਬੜਾ ਚਾ ਅ ਸੀ …….ਮੈਂ ਸਕੂਲ ਜਾਂਦੀ ਤਾਂ ਜਿੱਦ ਕਰਦੀ ..ਇਹਨੂੰ ਵੀ ਲੈ ਕੇ ਜਾਣਾ ਨਾਲ….ਸਕੂਲ ਤੋਂ ਪਰਤਦੀ ਤਾਂ ਸਾਰਾ ਪੜਿਆ ਓਹਨੂੰ ਆ ਪੜਾਓੁਂਦੀ….. ਓੁਹਦੇ ਵਾਲ ਵਾਹੁੰਦੀ…..ਓੁਹਦੇ ਕੱਪੜੇ ਸਵਾਰਦੀ…ਜਿਵੇਂ ਓਹ ਮੇਰੇ ਲਈ ਕੋਈ ਖਿਡੌਣਾ ਸੀ …..ਕਹਿੰਦੇ ਨੇ ਅੌਰਤ ਅੰਦਰ ਹਮੇਸ਼ਾ ਇੱਕ ਮਾਂ ..ਹੁੰਦੀ ਹੈ….ਮੈਨੂੰ ਪਤਾ ਈ ਨਹੀਂ ਲੱਗਾ ਕਦੋਂ ਓੁਹਦੀ ਮਾਂ ਬਣ ਬੈਠੀ……..ਵੱਡਾ ਹੋਇਆ ….ਓੁਹ ਸਕੂਲ ਗਿਆ ….ਕਾਲਜ ਗਿਆ ….ਮੈਂ ਓੁਹਦੇ ਨਾਲ ਜੁੜੀ ਹਰੇਕ ਗੱਲ ਚ ਸ਼ਾਮਿਲ ਰਹੀ …ਦੋ ਮਾਵਾਂ ਦੀ ਨਿਗਰਾਨੀ ਚ ਪਲਿਆ ਓਹ ..ਬੜਾ ਬੀਬਾ , ਜੁੰਮੇਵਾਰ ਤੇ ਸਲੀਕੇ ਵਾਲਾ ਬਣ ਗਿਆ… ਜਦੋਂ ਮੇਰਾ ਵਿਆਹ ਧਰਿਆ ….ਓਹ ਵੀ ਡੈਡੀ ਨਾਲ ਸਾਰੇ ਕੰਮ ਕਾਜ ਭੱਜ -ਭੱਜ ਕਰਾਓੁਦਾ ਫਿਰਦਾ ਰਿਹਾ …ਬੜਾ ਚਾ ਅ ਸੀ ..ਓਹਨੂੰ..।ਜਰਾ ਨਾ ਅੱਕਿਆ..ਨਾਂ ਥੱਕਿਆ।……ਰਚੇ ਵਿਆਹ ਚ ਅਸੀਂ ਮਾਵਾਂ -ਧੀਆਂ ਨੇ ਕਈ ਵਾਰ ਹੰਝੂ ਕੇਰੇ…ਪਰ ਓਹ ਸਾਡੇ ਇਹਨਾਂ ਓੁਤਰਾਵਾਂ-ਚੜਾਂਵਾਂ ਤੋਂ ਪਰਾਂ ਹੀ ਰਿਹਾ ।ਜਦੋਂ ਮੇਰੀ ਡੋਲੀ ਤੋਰਨ ਦਾ ਵੇਲਾ ਆਇਆ …ਮੈਂ ਡੁੱਲ- ਡੁੱਲ ਰੋਈ….ਮਾਂ …ਵੀ …ਡੈਡੀ ਵੀ …ਪਰ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ