ਛੇਵੀਂ ਜਮਾਤ ਦੀ ਗੱਲ ਹੈ 1972 ਦੀ ਦਿਸੰਬਰ ਦਾ ਮਹੀਨਾ। ਸਾਡੀ ਸਾਰੀ ਜਮਾਤ ਨੂੰ ਪਸੀਨਾ ਆ ਰਿਹਾ ਸੀ। ਕਿਉਂਕਿ ਮਾਸਟਰ ਜ਼ੋਰਾ ਸਿੰਘ ਨੇ ਕੱਲ੍ਹ ਸਾਰੀਆਂ ਫਾਰਮਾਂ ਯਾਦ ਕਰਨ ਦਾ ਕਿਹਾ ਸੀ। ਠੀਕ ਨੋ ਵਜੇ ਦੋਨੇ ਭਰਾ ਮਾਸਟਰ ਜ਼ੋਰਾ ਸਿੰਘ ਤੇ ਗੁਰਲਾਭ ਸਿੰਘ ਭੀਟੀਵਾਲਾ ਲੋਈਂ ਦੀਆਂ ਬੁੱਕਲਾਂ ਮਾਰੀ ਦੁਗ ਦੁਗ ਕਰਦੇ ਆਪਣੇ ਬੁਲੇਟ ਮੋਟਰ ਸਾਈਕਲ ਤੇ ਸਕੂਲ ਪਹੁੰਚੇ। ਪਹਿਲੇ ਪੀਰੀਅਡ ਵਿੱਚ ਹੀ ਮਾਸਟਰ ਜ਼ੋਰਾ ਸਿੰਘ ਨੇ ਜਮਾਤ ਵਿੱਚ ਕਦਮ ਰੱਖਿਆ। ਕਲਾਸ ਸਟੈਂਡ ਜੈ ਹਿੰਦ ਤੋਂ ਬਾਦ ਮਾਸਟਰ ਜੀ ਨੇ ਸਾਰੀ ਜਮਾਤ ਤੇ ਟੇਡੀ ਨਜ਼ਰ ਮਾਰੀ ਤੇ ਗੈਰ ਹਜ਼ਾਰਾਂ ਬਾਰੇ ਸੋਚਿਆ ਤੇ ਹਾਜ਼ਿਰ ਵਿਦਿਆਰਥੀਆਂ ਵੱਲ ਵੇਖਿਆ। ਸ਼ਰਦੀ ਵੀ ਪੂਰੇ ਜ਼ੋਰ ਦੀ ਪੈ ਰਹੀ ਸੀ।
ਮਾਸਟਰ ਜੀ ਨੇ ਫਾਰਮਾਂ ਸੁਣਨੀਆਂ ਸ਼ੁਰੂ ਕੀਤੀਆਂ।
ਹੈਲਪ ਹੈਲਪਡ ਹੇਲਪਡ,
ਲੁੱਕ ਲੁੱਕਡ ਲੁੱਕਡ,
ਲਵ ਲਵਡ ਲਵਡ,
ਕੁੱਕ ਕੁੱਕਡ ਕੁੱਕਡ
ਮੂਵ ਮੁਵਡ ਮੂਵਡ
ਕੰਮ ਸੌਖਾ ਹੀ ਸੀ । ਬਸ ਈ ਡੀ ਹੀ ਲਗਾਉਣਾ ਸੀ। ਪਿੱਛੇ ed ਲਗਾ ਦਿਓ। ਬਹੁਤੇ ਮੁੰਡੇ ਦੋ ਦੋ ਫਾਰਮਾਂ ਸੁਣਾ ਕੇ ਬੈਠ ਗਏ।
ਪਰ ਸਾਰਿਆਂ ਪਿਛੇ ed ਨਹੀਂ ਲਗਦਾ ਸੀ।ਹੁਣ ਵਾਰੀ ਮੇਰੀ ਤੇ ਤਾਏ ਗੁਰਬਚਨੇ ਕੇ ਗੁਰਮੀਤ ਦੀ ਸੀ।
ਗੱਲ
ਸੀ ਸਾ ਸੀਨ
ਗੋ ਵੈਂਟ ਗੌਣ,
ਈਟ ਐਟ ਇਟਨ ਤੇ ਆ ਕੇ ਅਟਕ ਗਈ।
ਅਸੀਂ ਈ ਡੀ ਲਾਉਂਦੇ ਮਾਸਟਰ ਜ਼ੋਰਾ ਸਿੰਘ ਦਾ ਥੱਪੜ ਠਾ ਜਣੇ ਵੱਜਦਾ।
ਬਸ ਅਸੀਂ ਦੋਨੇ ਫਸ ਗਏ। ਈ ਡੀ ਆਲੀਆਂ ਫਾਰਮਾਂ ਖਤਮ ਤੇ ਦੂਜੀਆਂ ਸਾਡੇ ਯਾਦ ਨਹੀਂ ਸੀ।
ਮਾਸਟਰ ਜੀ ਨੇ ਸਾਡੇ ਦੋਨਾਂ ਤੇ ਆਪਣੇ ਹੱਥ ਸੇਕੇ।
ਅਗਲਾ ਪੀਰੀਅਡ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ