ਦਸੰਬਰ 2003 ਵਿੱਚ Joyce Vincent ਦੀ ਆਪਣੇ ਆਪਰਟਮੈਂਟ ਵਿੱਚ ਟੀਵੀ ਦੇਖਦੇ ਹੋਏ ਮੌਤ ਹੋ ਜਾਂਦੀ ਹੈ, ਮੌਤ ਦਾ ਕਾਰਨ ਅਸਥਮਾ ਅਟੈਕ ਦੱਸਿਆ ਜਾਂਦਾ ਹੈ। ਸਾਰੇ ਬਿਲ ਉਸਦੇ ਖਾਤੇ ਤੋਂ ਆਟੋਮੈਟਿਕ ਕੱਟਦੇ ਰਹੇ। ਦਿਨ ਲੰਘਦੇ ਗਏ, ਤੇ ਕਿਸੇ ਨੇ ਧਿਆਨ ਵੀ ਨਾ ਦਿੱਤਾ ਕਿ Joyce Vincent ਕਿਤੇ ਦਿਖਾਈ ਕਿਉਂ ਨਹੀਂ ਦਿੰਦੀ।
ਦਿਨ ਹਫ਼ਤਿਆਂ ਚ ਬਦਲ ਗਏ, ਤੇ ਹਫ਼ਤੇ ਮਹੀਨਿਆਂ ਚ। ਅਪਾਰਟਮੈਂਟ ਦੇ ਬਾਹਰਲੇ ਪਾਸੇ ਵੱਡਾ ਸਾਰਾ ਕੂੜਾਦਾਨ ਪਿਆ ਹੋਣ ਕਰਕੇ, ਕਿਸੇ ਨੇ ਵੀ ਉਸਦੇ ਅਪਾਰਟਮੈਂਟ ਦੇ ਅੰਦਰੋਂ ਆਉਂਦੀ ਸੜਾਂਦ ਤੇ ਧਿਆਨ ਨਾ ਦਿੱਤਾ। ਫੇਰ ਅਖੀਰ ਉਸਦਾ ਬੈਂਕ ਖਾਤਾ ਖਾਲੀ ਹੋ ਗਿਆ। ਉਸਦੇ ਮਕਾਨ ਮਾਲਕ ਨੇ ਕਈ ਲੀਗਲ ਨੋਟਿਸ ਭੇਜੇ ਬਕਾਇਆ ਕਰਾਇਆ ਭਰਨ ਲਈ। ਉਹ ਨੋਟਿਸ ਵੀ ਮੇਲ ਬਕਸ ਵਿੱਚ ਆਉਂਦੇ ਰਹੇ। ਜਦੋਂ ਹੋਰ ਛੇ ਮਹੀਨੇ ਤੱਕ ਮਕਾਨ ਮਾਲਕ ਨੂੰ ਕੋਈ ਵੀ ਜਵਾਬ ਨਾ ਮਿਲਿਆ ਤਾਂ ਉਸਨੇ ਕੋਰਟ ਰਾਹੀਂ ਔਰਡਰ ਪਾਸ ਕਰਵਾਇਆ, ਤਾਂ ਜੋ ਉਹ Joyce Vincent ਨੂੰ ਉੱਥੋਂ ਹਟਾ ਸਕੇ।
ਅਖੀਰ ਉਸਦੇ ਅਪਾਰਟਮੈਂਟ ਨੂੰ ਜ਼ਬਰਨ ਖੋਲਿਆ ਗਿਆ ਤੇ ਉਦੋਂ ਪਤਾ ਲੱਗਿਆ ਕਿ ਉਹ ਮਰ ਚੁੱਕੀ ਹੈ। ਜਨਵਰੀ 2006 ਵਿੱਚ ਉਸਨੂੰ ਮਰੇ ਹੋਏ ਦੋ ਸਾਲ ਹੋ ਚੁੱਕੇ ਸਨ।
ਇਹਨਾਂ ਦੋ ਸਾਲਾਂ ਦੌਰਾਨ ਉਸਦਾ ਕੋਈ ਰਿਸ਼ਤੇਦਾਰ, ਨਾ ਕੋਈ ਦੋਸਤ ਤੇ ਨਾ ਕੋਈ ਸਕਾ ਸੰਬੰਧੀ ਉਸਦਾ ਪਤਾ ਲੈਣ ਆਇਆ। ਕਿਸੇ ਨੇ ਵੀ ਇਹ ਜਾਨਣ ਦੀ ਕੋਸ਼ਿਸ਼ ਨਾ ਕੀਤੀ ਕਿ ਆਖਰ ਉਹ ਕਿੱਥੇ ਚਲੇ ਗਈ। ਇੱਥੋਂ ਤੱਕ ਕਿ ਆਸ ਪਾਸ ਰਹਿਣ ਵਾਲਾ ਕੋਈ ਗਵਾਂਢੀ ਵੀ ਇਹ ਦੇਖਣ ਨਾ ਆਇਆ ਕਿ ਆਖਰ ਇਸ ਘਰ ਦਾ ਬੂਹਾ ਹਮੇਸ਼ਾ ਬੰਦ ਕਿਉਂ ਰਹਿੰਦਾ ਹੈ। ਨਾ ਕਦੇ ਕੋਈ ਬਾਹਰ ਆਉਂਦਾ ਦਿਖਾਈ ਦਿੰਦਾ ਹੈ ਤੇ ਨਾ ਕੋਈ ਬਾਹਰੋਂ ਅੰਦਰ ਜਾਂਦਾ। ਹੈਰਾਨੀ ਦੀ ਗੱਲ ਇਹ ਹੈ ਕਿ ਸ਼ਾਇਦ ਉਸਨੂੰ ਕਦੇ ਕਿਸੇ ਨੇ ਫੋਨ ਵੀ ਨਹੀਂ ਕੀਤਾ, ਕਿਉਂਕਿ ਜੇਕਰ ਫੋਨ ਕੀਤਾ ਹੁੰਦਾ ਤਾਂ ਕਦੇ ਤਾਂ ਇਹ ਜਾਨਣ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ