ਨਿੱਕੇ ਹੁੰਦਿਆਂ ਕਿਧਰੇ ਰਗੜ ਲੱਗ ਜਾਣੀ ਤਾਂ ਤਾਈ ਨੇ ਸਰ੍ਹੋਂ ਦਾ ਤੇਲ ਲਾ ਕੇ ਫੂਕ ਮਾਰ ਦੇਣੀ। ਦਰਦ ਦਾ ਨਾਂ ਨਿਸ਼ਾਨ ਹੀ ਪਤਾ ਨਹੀਂ ਕਿੱਥੇ ਉੱਡ ਜਾਂਦਾ ਸੀ।
ਬਾਂਦਰ ਕੀਲਾ ਖੇਡਦੇ-ਖੇਡਦੇ ਕਿਧਰੇ ਤਿੱਕ ਉੱਤੇ ਜ਼ੋਰ ਨਾਲ ਚੱਪਲ ਵੱਜ ਜਾਣੀ ਤਾਂ ਹਾਂਢੀਆਂ ਨੇ ਆਪੇ ਹੀ ਸੇਕ ਦੇ ਕੇ ਠੀਕ ਕਰ ਦੇਣਾ। ਤਿੱਕ ਸੇਕਣਾ ਵੀ ਉਹਨਾਂ ਨੇ ਆਪ ਹੀ ਤੇ ਮਗਰੋਂ ਆਪ ਹੀ ਸੇਕ ਦੇ ਕੇ ਠੀਕ ਕਰ ਵੀ ਕਰ ਦੇਣਾ।
ਲੜਦਿਆਂ ਨੇ ਝੱਗਿਆਂ ਦੇ ਬਟਨ ਤੋੜ ਦੇਣੇ, ਕਾਲਰ ਖਿੱਚ-ਖਿੱਚ ਕੇ ਕੁੱਟਣਾ ਇੱਕ ਦੂਜੇ ਨੂੰ। ਬਾਬਿਆਂ ਦੀ ਸਹੁੰ ਖਾ ਕੇ ਆ ਜਾਣਾ ਬਈ ਜਾਹ ਅੱਜ ਤੋਂ ਤੇਰੇ ਨਾਲ ਕੱਚੀ ਆ। ਔਖੇ-ਸੌਖੇ ਵੇਲੇ ਦਿੱਤੀਆਂ ਖੱਟੀਆਂ ਮਿੱਠੀਆਂ ਟੌਫੀਆਂ ਵੀ ਸੁਣਾ ਦੇਣੀਆਂ। ਇਹ ਵੀ ਕਹਿ ਆਉਣਾ ਕਿ ਜਾਹ ਮੰਗੀਂ ਅੱਗੇ ਤੋਂ ਮੇਰੇ ਤੋਂ ਟੌਫੀਆਂ।
ਫੱਟੀ ਆਲੀ ਗਾਚਣੀ ਮੁੱਕ ਜਾਣੀ ਤਾਂ ਨਾਲ ਦੇ ਕੋਲੋਂ ਮੰਗ ਲੈਣੀ। ਬੀਬੀ ਨੇ ਸਕੂਲ ਵਾਸਤੇ ਜਿਹੜੀ ਨਿੱਕੀ ਜਿਹੀ ਪਰੌਂਠੀ ਅੰਬ ਦੇ ਅਚਾਰ ਨਾਲ ਸਟੀਲ ਦੀ ਡੱਬੀ ਵਿੱਚ ਪਾ ਕੇ ਦੇਣੀ, ਅੱਧੀ ਛੁੱਟੀ ਵੇਲੇ ਉਸਦੇ ਵੀ ਪਤਾ ਕਿੰਨੇ ਹਿੱਸੇ ਹੁੰਦੇ ਸੀ। ਸੋਨੂੰ, ਲੱਡੂ, ਜਸਵੀਰ, ਅਮਨਾ ਤੇ ਪਤਾ ਨਹੀਂ ਹੋਰ ਕਿੰਨੇ ਜਮਾਤੀਆਂ ਨੇ ਰਲ-ਮਿਲ ਖਾਣੀ।
ਆਪ ਵੀ ਬਿਨ੍ਹਾਂ ਪੁੱਛੇ ਅਗਲੇ ਦੇ ਝੋਲੇ ਵਿੱਚੋਂ ਰੋਟੀ ਕੱਢ ਕੇ ਖਾ ਜਾਣੀ। ਸ਼ਾਮਾਂ ਤੱਕ ਹੱਥ ਨਾ ਧੋਣੇ, ਹੱਥਾਂ ਵਿਚੋਂ ਸੌਣ ਵੇਲੇ ਵੀ ਉਹੀ ਅੰਬ ਦੇ ਅਚਾਰ ਅਤੇ ਘਿਉ ਦੀ ਮਹਿਕ ਆਈ ਜਾਣੀ।
ਗਲੀ ਗੁਆਂਢ ਦੀਆਂ ਕੁੜੀਆਂ ਨੇ ਨਿੱਕੇ ਵੀਰਾਂ ਵਾਂਗ ਸਾਂਭਣਾ, ਖੇਡਣਾ ਤੇ ਰੋਟੀ ਖਵਾਉਣੀ। ਮਾਣੀ, ਚੀਕੂ, ਅਮਰਜੀਤ, ਸਾਬੇ, ਨਿੱਕੀ ਤੇ ਪਤਾ ਨਹੀਂ ਹੋਰ ਕਿੰਨੀਆਂ ਕੁੜੀਆਂ ਆਪਣੀਆਂ ਹੀ ਸਕੀਆਂ ਭੈਣਾਂ ਵਾਂਗ ਜਾਪਣੀਆਂ।
ਕਿਧਰੇ ਛੁੱਟੀਆਂ ਵਿੱਚ ਛੋਟੀ ਜਾਂ ਵੱਡੀ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ