ਹੋਣਾ ਕੋਈ 1980-82ਦੇ ਨੇੜੇ ਤੇੜੇ ਦਾ ਸਾਲ , ਦਫ਼ਤਰ ਵਿੱਚ ਅਸੀਂ ਚਾਰ ਪੰਜ ਮੈਡਮਾਂ ਵਿਆਹੀਆਂ ਹੋਈਆਂ ਸੀ ਤੇ ਬਾਕੀ ਸਾਰੀਆਂ ਕੁਆਰੀਆਂ। ਦੁਪਹਿਰੇ ਲੰਚ ਟਾਇਮ ਸੱਭ ਇਕੱਠੀਆਂ ਖਾਣਾ ਖਾਂਦੀਆਂ, ਖੂਬ ਸ਼ੁਗਲ ਚੱਲਦਾ। ਇੱਕ ਮੈਡਮ ਮੇਰਠ ਦੀ ਹਿੰਦੀ ਤੇ ਪੰਜਾਬੀ ਰਲੀ ਮਿਲੀ ਬੋਲਦੀ ਤਾਂ ਉਸ ਦੀਆਂ ਲੱਪ ਲੱਪ ਸੁਰਮੇਂ ਨਾਲ ਭਰੀਆਂ ਅੱਖਾਂ ਸਾਰਿਆਂ ਨੂੰ ਹਸਾ ਹਸਾ ਕੇ ਵੱਖੀਆਂ ਦੋਹਰੀਆਂ ਕਰ ਦਿੰਦੀਆਂ। ਇੱਕ ਦਿਨ ਖਾਣਾ ਖਾਦੇ ਬਿਨਾਂ ਬੈਠੇ ਬੈਠੇ ਰੋਈ ਜਾਏ ਤੇ ਬੋਲੀ ਜਾਏ—ਅਪਣੇ ਆਪ ਨੂੰ ਸਮੱਝਦਾ ਕੀ ਆ,ਜੇ ਵੱਟ ਨਾ ਕਢਾੱਅ ਤੇ ਤਾਂ ਮੈਂ ਵੀ ਅਪਣੇ ਪਿਉ ਦੀ ਨਹੀਂ ,ਓਥੋਂ ਮੇਰਠ ਤੋਂ ਤਰੀਕਾ ਭੁਗਤਾਉਂ ।ਅਸੀਂ ਸਾਰੀਆਂ ਹੈਰਾਨ , ਬਈ ਇਹ ਕੀ ਹੋ ਗਿਆ ,ਕਿਤੇ ਕੋਈ ਸਟਾਫ਼ ਨਾਲ ਜਾਂ ਅਫ਼ਸਰ ਨਾਲ ਪੰਗਾ ਤੇ ਨਹੀਂ ਹੋ ਗਿਆ।ਬੜੀ ਮੁਸ਼ਕਿਲ ਨਾਲ ਚੁੱਪ ਕਰਾਇਆ ਤੇ ਮਨਾਅ ਕੇ ਰੋਟੀ ਖੁਆਈ।ਫਿਰ ਪੁੱਛਿਆ ਤਾਂ ਪਤਾ ਲੱਗਿਆ ਕਿ ਦਫ਼ਤਰ ਵਿੱਚ ਇੱਕ ਸਟਾਫ਼ ਮੈਂਬਰ ਦੇ ਘਰ ਵਿਆਹ ਸੀ ਉਸਨੇ ਵਿਆਹ ਦਾ ਕਾਰਡ ਉਸਨੂੰ ਦਿੱਤਾ (ਉਸ ਨਾਲ ਜਿਆਦਾ ਬਣਦੀ ਸੀ )ਪਰ ਉੱਪਰ ਨਾਂਅ ਸਿਰਫ਼ ਉਸਦਾ ਲਿਖ ਦਿੱਤਾ, ਉਸਦੇ ਪਤੀ ਦਾ ਨਹੀਂ ਲਿਖਿਆ।
ਘਰ ਵਿੱਚ ਪੈ ਗਿਆ ਕਲੇਸ਼ ਤੇ ਵੱਧਦਾ ਵੱਧਦਾ ਦੋ ਤਿੰਨਾ ਦਿਨਾਂ ਵਿੱਚ ਤੂੰ ਤੂੰ ਮੈਂ ਮੈਂ ਤੇ ਆ ਗਿਆ।ਰੋਣਾ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ