ਮੈਨੂੰ ਯਾਦ ਆ ਬਾਪੂ ਤੇ ਦਾਦੇ ਹੁਣੀ ਵਿਹੜੇ ਚ ਖੜੇ ਸੀ ਤੇ ਮੈਨੂੰ ਇਕੱਲੀ ਨੂੰ ਕਮਰੇ ਚ ਟੀਵੀ ਲਗਾ ਕੇ ਦਿੱਤਾ ਹੋਇਆ ਸੀ ਤੇ ਮੰਮੀ ਨੂੰ ਚਾਰ ਪੰਜ ਔਰਤਾਂ ਕਮਰੇ ਚ ਲੈਕੇ ਬੈਠੀਆਂ ਸੀ।ਮੈਂ ਜਦੋਂ ਵੀ ਕਮਰੇ ਚ ਜਾਂਦੀ ਸੀ ਤਾਂ ਮੈਨੂੰ ਝਿੜਕਾ ਮਾਰ ਕੇ ਭਜਾ ਦਿੰਦੇ ਸੀ ਤੇ ਬਾਹਰ ਵੱਡੀ ਮੰਮੀ ਨੇ ਦੱਸਿਆ ਕਿ ਪੁੱਤ ਅੰਦਰ ਰੱਬ ਜੀ ਨੇ ਆਉਣਾ ਆ ਤੇ ਤੇਰੇ ਲਈ ਇੱਕ ਛੋਟਾ ਜਿਹਾ ਵੀਰ ਦੇ ਕੇ ਚਲਾ ਜਾਣਾ ਆ।
ਮੈਂ ਕਿਹਾ ਮੈਂ ਵੀ ਅੰਦਰ ਜਾਣਾ ਆ ਤੇ ਮੈਂ ਵੀ ਰੱਬ ਵੇਖਣਾ ਆ ਵੱਡੀ ਅੰਮੀ ਕਹਿੰਦੀ ਬੱਚਿਆਂ ਸਾਹਮਣੇ ਰੱਬ ਨਹੀਂ ਆਉਂਦਾ ਹੁੰਦਾ।
ਮੈਂ ਚਾਈਂ ਚਾਈਂ ਰੱਬ ਵੱਲੋਂ ਦਿੱਤੇ ਜਾਣ ਵਾਲੇ ਕਾਕੇ ਦਾ ਇੰਤਜ਼ਾਰ ਕਰਨ ਲੱਗ ਗਈ।ਪਤਾ ਨਹੀਂ ਕੀ ਹੋਇਆ ਅੰਦਰੋਂ ਚੀਕਾਂ ਦੀਆਂ ਅਵਾਜ਼ਾਂ ਆਉਣੀਆਂ ਸ਼ੁਰੂ ਹੋ ਗਈਆਂ।ਮੈਂ ਭੱਜ ਕੇ ਜਾ ਕੇ ਬਾਪੂ ਕੋਲ ਲੁਕ ਗਈ।ਇੱਕ ਆਂਟੀ ਆ ਕੇ ਕਹਿੰਦੀ ਕਿ ਭਾਜੀ ਤੁਹਾਡੇ ਘਰ ਪੁੱਤ ਨੇ ਜਨਮ ਲਿਆ ਆ ਪਰ ਤੁਹਾਡੇ ਘਰਦੀ ਬੇਹੋਸ਼ ਹੋਈ ਆ। ਜਿੰਨਾ ਜਲਦੀ ਹੋ ਸਕਦਾ ਸ਼ਹਿਰ ਡਾਕਟਰ ਕੋਲ ਲੈ ਜਾਵੋ।
ਬਾਪੂ ਜੀ ਜਲਦੀ ਚ ਮੁਹੱਲੇ ਵਾਲੇ ਡਾਕਟਰ ਨੂੰ ਬੁਲਾ ਲਿਆਏ ਤੇ ਓਹਨੇ ਅੰਮੀ ਨੂੰ ਗੁੱਟ ਕੋਲੋਂ ਫੜ ਕੇ ਬਾਪੂ ਜੀ ਵੱਲ ਵੇਖ ਕੇ ਸਿਰ ਮਾਰ ਦਿੱਤਾ।
ਓਸੇ ਵਕਤ ਘਰ ਚ ਰੋਣਾ ਸ਼ੁਰੂ ਹੋ ਗਿਆ।ਨਵੇਂ ਆਏ ਕਾਕੇ ਨੂੰ ਤਾਈ ਹੁਣਾ ਦੇ ਘਰ ਭੇਜ ਦਿੱਤਾ ਤੇ ਘਰ ਵਾਲਿਆਂ ਤੇ ਮੁਹੱਲੇ ਦੀਆਂ ਬੁੜੀਆਂ ਨੇ ਮੰਮੀ ਦੇ ਮੰਜੇ ਦੇ ਆਲੇ ਦੁਆਲੇ ਬਹਿ ਕੇ ਰੋਣਾ ਸ਼ੁਰੂ ਕਰ ਦਿੱਤਾ।
ਬਾਪੂ ਜੀ ਨੂੰ ਰੋਂਦਾ ਵੇਖ ਕੇ ਮੈਂ ਪੁੱਛਿਆ ਕਿ ਤੁਸੀਂ ਕਿਉਂ ਰੋ ਰਹੇ ਓ।ਓਹ ਕਹਿੰਦੇ ਪੁੱਤ ਤੇਰੀ ਮੰਮੀ ਆਪਾਂ ਨੂੰ ਛੱਡ ਕੇ ਰੱਬ ਕੋਲ ਚਲੇ ਗਈ ਆ।
ਵੱਡੀ ਮੰਮੀ ਨੇ ਆਖਿਆ ਕਿ ਰੱਬ ਜੀ ਨੇ ਵੀਰ ਦੇਣ ਆਉਣਾ ਤੇ ਬਾਪੂ ਜੀ ਕਹਿੰਦੇ ਮੰਮੀ ਰੱਬ ਕੋਲ ਚਲੇ ਗਈ।ਮੈਨੂੰ ਤਾਂ ਇਹ ਦੋਵਾਂ ਗੱਲਾਂ ਦੀ ਸਮਝ ਹੀ ਨਹੀਂ ਆ ਰਹੀ ਸੀ।
ਫੇਰ ਮੰਮੀ ਨੂੰ ਮੋਢਿਆਂ ਤੇ ਰੱਖ ਕੇ ਕਿਤੇ ਛੱਡ ਆਏ ਤੇ ਨਾ ਕੋਈ ਵਾਪਿਸ ਲੈਕੇ ਆਇਆ ਤੇ ਨਾ ਹੀ ਰੱਬ ਮੰਮੀ ਨੂੰ ਛੱਡਣ ਲਈ ਆਇਆ।
ਘਰ ਮੇਰੀ ਛੋਟੀ ਮਾਸੀ ਆਈ ਹੋਈ ਸੀ ਤੇ ਮੰਮੀ ਦੇ ਭੋਗ ਹੋਣ ਤੱਕ ਓਹ ਘਰ ਹੀ ਰਹੀ। ਮਾਸੀ ਤਾਂ ਪਹਿਲਾਂ ਹੀ ਮੇਰੀ ਫੇਵਰਟ ਸੀ ਤੇ ਛੋਟੇ ਵੀਰ ਨੇ ਵੀ ਮਾਸੀ ਨੂੰ ਹੀ ਆਪਣੀ ਮਾਂ ਸਮਝ ਲਿਆ ਸੀ।ਫੇਰ ਸਾਰਿਆਂ ਨੇ ਸਲਾਹ ਬਣਾਈ ਕਿ ਮਾਸੀ ਨੂੰ ਹੀ ਬੱਚਿਆਂ ਦੀ ਮਾਂ ਬਣਾ ਦਿੰਦੇ ਆ।
ਮਾਸੀ ਦਾ ਸਾਡੇ ਨਾਲ ਬਹੁਤ ਜਿਆਦਾ ਮੋਹ ਸੀ।ਪਤਾ ਨਹੀਂ ਆਪਣੀ ਭੈਣ ਦੇ ਘਰ ਕਰਕੇ ਜਾਂ ਸਾਡੇ ਮੋਹ ਕਰਕੇ ਮਾਸੀ ਵੀ ਘਰਦਿਆਂ ਦੀ ਗੱਲ ਨਾਲ ਰਾਜ਼ੀ ਹੋ ਗਈ ਤੇ ਮਾਸੀ ਨੇ ਵੀ ਸਾਡੇ ਘਰ ਚ ਹੀ ਰਹਿਣਾ ਸ਼ੁਰੂ ਕਰ ਦਿੱਤਾ।ਮੈਂ ਤਾਂ ਪਹਿਲਾਂ ਹੀ ਮਾਸੀ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ