ਸੰਨ ਅਠਾਹਠ ਵਿੱਚ ਭੂਆ ਜੀ ਦੇ ਵੱਡੇ ਪੁੱਤਰ ਦਾ ਵਿਆਹ ਸੀ। ਇਸ ਵਿਆਹ ਵਿੱਚ ਮੇਰੇ ਪਿਤਾ ਜੀ ਦੇ ਤੀਜੀ ਪੀੜ੍ਹੀ ਤੋਂ ਲੈ ਕੇ ਛੇਵੀਂ ਸੱਤਵੀਂ ਪੀੜੀ ਦੇ ਭਰਾ ਵੀ ਪਰਿਵਾਰਾਂ ਸਮੇਤ ਵਿਆਹ ਵਿੱਚ ਸ਼ਾਮਲ ਹੋਏ, ਪਾਕਿਸਤਾਨੋਂ ਆਉਣ ਤੋਂ ਬਾਅਦ ਭਾਵੇਂ ਸਾਰੇ ਖਿੱਲਰ ਗਏ ਸਨ, ਪਰ ਹਰੇਕ ਖੁਸ਼ੀ ਗਮੀ ਵਿੱਚ ਸਾਰੇ ਇਕੱਠੇ ਹੋ ਜਾਂਦੇ ਸਨ।
ਸਾਡੇ ਪਿੰਡੋਂ ਵੀ ਬਾਰਾਂ ਤੇਰਾਂ ਘਰਾਂ ਦੇ ਪਰਿਵਾਰ, ਬੱਚਿਆਂ ਸਮੇਤ ਬੱਸ ਭਰ ਕੇ ਗਏ। ਪਿੱਛੇ ਘਰਾਂ ਵਿੱਚ ਸਿਰਫ਼ ਦੋ ਤਿੰਨ ਬੰਦੇ ਤੇ ਇੱਕ ਘਰ ਦੀ ਸਵਾਰੀ, ਜੋ ਸਾਰਿਆਂ ਦੇ ਘਰਾਂ ਦੇ ਡੰਗਰਾਂ ਦੀ, ਦੁੱਧ ਦੀ ਦੇਖ ਭਾਲ ਲਈ, ਨੌਕਰਾਂ, ਛੇੜੂਆਂ ਦੀਆਂ ਰੋਟੀਆਂ ਪਕਾਉਣ ਲਈ ਇੱਕ ਲਾਗਣ ਛੱਡ ਕੇ ਗਏ।
ਭੂਆ ਦੇ ਪਿੰਡ ਨੂੰ ਅੱਗੇ ਬਸ ਨਹੀਂ ਸੀ ਜਾਂਦੀ, ਸੋ ਉਹਨਾਂ ਨੇੜੇ ਲੱਗਦੇ ਰੇਲਵੇ ਸਟੇਸ਼ਨ ਤੋਂ ਦੋ ਟਰੈਕਟਰ ਟਰਾਲੀਆਂ ਲੈ ਕੇ ਆਏ। ਨਾਨਕਾ ਮੇਲ ਜੁ ਸੀ। ਛੋਟੇ ਵੱਡੇ ਨਿਆਣੇ ਕੁਰਬਲ ਕੁਲਬਲ ਕਰਦੇ ਟਰਾਲੀਆਂ ਵਿੱਚ ਭਰ ਲਏ, ਲੋਹੇ ਦੇ ਟਰੰਕ, ਟਰੰਕੀਆਂ, ਨਿੱਕ ਸੁੱਕ, ਚਾਚੀਆਂ ਤਾਈਆਂ।ਲੰਮੇ ਲੰਮੇ ਘੁੰਡ ਕੱਢੇ ਹੋਏ।
ਭੂਆ ਦੇ ਘਰ ਪਹੁੰਚਣ ਤੇ ਉਹਨਾਂ ਦਾ ਵੀ ਬੜਾ ਵੱਡਾ ਕਬੀਲਾ। ਉਹਨਾਂ ਦੇ ਸ਼ਰੀਕੇ ਦੇ ਵੀ ਦਸ ਬਾਰਾਂ ਘਰ ਸਨ।ਸਭ ਨੇ ਆਪੋ ਆਪਣੀ ਘਰਾਂ ਵਿੱਚ ਮੰਜੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ