(ਇਹ ਕਹਾਣੀ ਵੇਲਨਟਾਈਨ ਤੇ ਲਿਖੀ ਸੀ ਸ਼ਾਇਦ ਗਰੁੱਪ ਮੈਂਬਰਾਂ ਨੂੰ ਪਸੰਦ ਆਵੇ)
ਮੈਂ ਬੜੀ ਵਾਰ ਆਖਿਆ ਕਰਦੀ ਸੀ ਕਿ ਮੇਰੇ ਕੋਲੋਂ ਪੱਠਿਆਂ ਦੀ ਪੰਡ ਨਹੀਂ ਚੱਕੀ ਜਾਂਦੀ ਪੱਠੇ ਵੱਢਣ ਨੂੰ ਕੋਈ ਬੰਦਾ ਰੱਖ ਲਵੋ।ਇਹ ਅੱਗਿਓਂ ਇੱਕੋ ਗੱਲ ਆਖਿਆ ਕਰਦੇ ਸੀ ਕੋਈ ਨਾ ਤੂੰ ਪੱਲੀ ਲੈਕੇ ਚੱਲ ਮੈਂ ਪੱਠੇ ਵੱਢ ਵੀ ਲਉਂਗਾ ਤੇ ਚੱਕ ਕੇ ਵੀ ਲੈ ਆਵਾਂਗਾ।ਮੈਂ ਕਹਿਣਾ ਜਦ ਵੱਢਣੇ ਚਕਣੇ ਹੀ ਤੁਸੀਂ ਆ ਤਾਂ ਮੇਰੀ ਨਾਲ ਜਾਣ ਦੀ ਕਿ ਲੋੜ ਆ ਤਾਂ ਅੱਗਿਓਂ ਆਖਿਆ ਕਰਦੇ ਸੀ।ਦੋਵੇਂ ਜੀਅ ਗੱਲੋ ਗੱਲੀ ਪੱਠੇ ਵੱਢ ਲਿਆਉਂਦੇ ਆ ਤਾਂ ਟਾਈਮ ਦਾ ਪਤਾ ਨਹੀਂ ਚਲਦਾ।
ਘਰ ਆ ਕੇ ਵੀ ਮੈਨੂੰ ਕਹੀ ਜਾਣਾ ਧਾਰ ਕਢਲਾ ਧਾਰ ਕਢਲਾ ਜਦ ਧਾਰ ਕੱਢਣ ਦਾ ਵਕਤ ਆਉਣਾ ਤਾਂ ਮੈਥੋਂ ਪਹਿਲਾਂ ਮੱਝ ਥੱਲੇ ਬਾਲਟੀ ਲੈਕੇ ਬਹਿ ਜਾਇਆ ਕਰਦੇ ਸੀ।ਮੈਂ ਕਹਿਣਾ ਮੈਂ ਕਰ ਲੈਂਦੀ ਆ ਤਾਂ ਅੱਗਿਓਂ ਕਹਿਣਾ ਚੱਲ ਕੋਈ ਨਾ ਅੱਜ ਮੈਂ ਕਰ ਲੈਂਦਾ ਕੱਲ ਨੂੰ ਤੂੰ ਕਰ ਲਵੀਂ ਪਰ ਮੇਰੀ ਧਾਰ ਕੱਢਣ ਵਾਲੀ ਕੱਲ ਕਦੇ ਨਹੀਂ ਆਉਂਦੀ ਸੀ।
ਸਵੇਰੇ ਸ਼ਾਮ ਰੋਟੀ ਟੁੱਕ ਕਰਨ ਵੇਲੇ ਮੇਰੇ ਬਰਾਬਰ ਚੁੱਲ੍ਹੇ ਮੁੱਢ ਬੈਠ ਜਾਇਆ ਕਰਦੇ ਸੀ।ਮੈਂ ਆਖਣਾ ਅੰਦਰ ਚਲੇ ਜਾਵੋ ਕਿਉਂ ਧੂੰਏ ਚ ਬੈਠੇ ਕਾਲੇ ਹੋ ਰਹੇ ਓ ਤਾਂ ਆਖਣਾ ਕੋਈ ਗੱਲ ਨਹੀਂ ਤੂੰ ਵੀ ਤਾਂ ਧੂਏਂ ਚ ਹੀ ਬੈਠੀ ਆ ਸਗੋਂ ਤੂੰ ਰੋਟੀਆਂ ਲਾਹ ਤੇ ਮੈਂ ਬਾਲਣ ਪਾਉਂਦਾ ਆ ਜਲਦੀ ਕੰਮ ਨਿੱਬੜ ਜਾਵੇਗਾ।
ਜਦੋਂ ਕਾਕੇ ਨੂੰ ਸਕੂਲ ਲਗਾਇਆ ਤਾਂ ਮੈਂ ਓਹਨੂੰ ਤਿਆਰ ਕਰਕੇ ਸਾਇਕਲ ਦੇ ਡੰਡੇ ਤੇ ਬਿਠਾ ਦਿਆ ਕਰਦੀ ਸੀ ਤੇ ਕਾਕਾ ਵੀ ਚਾਈਂ ਚਾਈਂ ਸਾਇਕਲ ਤੇ ਬੈਠ ਜਾਇਆ ਕਰਦਾ ਸੀ।ਓਥੇ ਵੀ ਚਾਰ ਕ ਦਿਨ ਬਾਅਦ ਕਹਿਣਾ ਸ਼ੁਰੂ ਕਰ ਦਿੱਤਾ ਕਿ ਜੀ ਇਹ ਅੱਗੇ ਬੈਠਾ ਹਿੱਲਦਾ ਰਹਿੰਦਾ ਆ ਤੂੰ ਨਾਲ ਆਇਆ ਕਰ ਤੇ ਪਿੱਛੇ ਗੋਦੀ ਚੱਕ ਕੇ ਬੈਠ ਜਾਇਆ ਕਰ।ਫੇਰ ਅਸੀਂ ਦੋਵੇਂ ਜਣੇ ਸਕੂਲ ਛੱਡ ਕੇ ਆਉਣ ਲੱਗ ਗਏ।
ਕਾਕਾ ਨਰਸਰੀ ਤੋਂ ਪੰਜਵੀਂ ਤੱਕ ਪੁੱਜ ਗਿਆ ਤਾਂ ਵੀ ਦੋਵੇਂ ਜੀਅ ਜਾ ਕੇ ਮੋੜ ਤੇ ਬੱਸ ਤੱਕ ਚੜਾ ਕੇ ਆਇਆ ਕਰਦੇ ਸੀ।
ਛੋਟੇ ਦਿਉਰ ਦਾ ਵਿਆਹ ਕੀਤਾ ਤਾਂ ਦਰਾਣੀ ਪਹਿਲੇ ਕਰੂਏ ਦੇ ਵਰਤ ਰੱਖਣ ਦੀਆਂ ਤਿਆਰੀਆਂ ਕਰ ਰਹੀ ਸੀ।ਓਹਨੂੰ ਵੇਖ ਕੇ ਮੈਂ ਵੀ ਆਖ ਦਿੱਤਾ ਕਿ ਜੀ ਮੈਂ ਵੀ ਵਰਤ ਰੱਖਣਾ ਆ ਤਾਂ ਅੱਗਿਓਂ ਕਹਿੰਦੇ ਸੂਟ ਲੈਣ ਲਈ ਭੁੱਖੇ ਰਹਿ ਕੇ ਖੇਖਣ ਕਰਨ ਦੀ ਕੋਈ ਲੋੜ ਨਹੀਂ ਆ।
ਮੈਂ ਵੀ ਕੋਈ ਜਿਆਦਾ ਜ਼ੋਰ ਨਾ ਪਾਇਆ ਤੇ ਆਪਣੇ ਕੰਮੀ ਲੱਗੀ ਰਹੀ।ਵਰਤ ਤੋਂ ਇੱਕ ਦਿਨ ਪਹਿਲਾਂ ਜਾ ਕੇ ਮੇਰੇ ਲਈ ਸੂਟ ਖਰੀਦ ਲਿਆਂਦਾ ਤੇ ਨਾਲ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Manpreet Kaur
very nice ਬਹੁਤ ਬਹੁਤ ਜਿਆਦਾ ਸੁੰਦਰ ਆ ਜੀ ਕਹਾਣੀ nice 😊😊😊😊
Karansangha
ਬਹੁਤ ਸੋਹਣੀ ਜੀਵਨੀ ਲਿਖੀ ਤੁਸੀਂ । ਕਿਸੇ ਨੇ ਸੱਚ ਹੀ ਕਿਹਾ ਹੈ ਜੇ ਜ਼ਿੰਦਗੀ ਦਾ ਹਰ ਦਿਨ ਦਿਵਾਲੀ ਵਰਗਾ ਲੰਘੇ ਤਾਂ ਦਿਵਾਲੀ ਦੀ ਉਡੀਕ ਕਰਨਾ ਬੇਵਕੂਫ਼ੀ ਹੈ।