ਕੌੜਾ ਘੁੱਟ
ਜੇ ਕੋਈ ਪੁੱਛੇ ਕਿ ਅੱਜ ਕੀ ਨਹੀਂ ਵਿੱਕਦਾ, ਤਾਂ ਕਹਿਣਾ ਪਵੇਗਾ ਕਿ ਅੱਜ ਕੀ ਹੈ ਜੋ ਨਹੀਂ ਖਰੀਦਿਆ ਜਾ ਸਕਦਾ।
ਰਿਸ਼ਤਿਆਂ ਦੀ ਕੀਮਤ ਪੈਸੇ ਨਾਲ ਤੈਅ ਹੁੰਦੀ ਹੈ। ਨੇਕੀ, ਈਮਾਨਦਾਰੀ, ਸਿਆਣਪ ਤੇ ਸਹਿਣਸ਼ੀਲਤਾਂ ਵਰਗੇ ਗੁਣ ਅੱਜ ਕੂੜੇ ਦੇ ਢੇਰ ‘ਤੇ ਸੁੱਟ ਦਿਤੇ ਗਏ ਹਨ। ਬਸ ਇਕ ਚੀਜ਼ ਹੈ ਜਿਹੜੀ ਜਾਨ ਤੋਂ ਵੱਧ ਸੰਭਾਲ -ਸੰਭਾਲ ਰੱਖ ਰਿਹਾ ਹੈ ਬੰਦਾ। ਉਹ ਹੈ ਪੈਸਾ ।
ਪੈਸਿਆਂ ਖੁਣੋਂ ਲਾਚਾਰ ਬੰਦੇ ਹਸਪਤਾਲਾਂ ਦੀਆਂ ਸਰਦਲਾਂ ‘ਤੇ ਦੰਮ ਤੋੜ ਜਾਂਦੇ ਹਨ। ਮਾਇਆਧਾਰੀ, ਅੰਨ੍ਹੇ-ਬੋਲਿਆਂ ਲਈ ਡਾਕਟਰਾਂ ਦੇ ਪੈਨਲ ਹਾਜ਼ਰ ਹੋ ਜਾਂਦੇ ਹਨ। ਅੱਜ ਦੇ ਸਮੇਂ ਸਮਾਜ ਤੇ ਧਰਮ ਦਾ ਇਕੋ -ਇਕ ਪੈਮਾਨਾ ਬਣ ਗਿਐ, ਕੇਵਲ ਪੈਸਾ।
ਧੀ ਦਾ ਰਿਸ਼ਤਾ ਕਰਨ ਵਾਲੇ ਵੀ ਸਭ ਤੋਂ ਪਹਿਲਾਂ ਵੇਖਦੇ ਨੇ ਕਿ ਮੁੰਡਾ ਕਮਾਂਦਾ ਕਿੰਨਾ ਹੈ। ਹਾਲਾਤਾਂ ਨਾਲ ਜੂਝਣ ਦੀ ਤਾਕਤ, ਨੇਕੀ ,ਪਰਉਪਕਾਰੀ ਸੁਭਾਅ ਜਾਂ ਧੀ ਨੂੰ ਸੁਖੀ ਰੱਖੇਗਾ ਜਾਂ ਨਹੀਂ, ਵਾਲੇ ਗੁਣ ਸਭ ਤੋਂ ਹੇਠਾਂ ਰਹਿ ਜਾਂਦੇ ਹਨ। ਹੈ ਨਾ ਕਮਾਲ ਪੈਸਾ— ।
ਬਾਪ ਦੀ ਮੌਤ ਪਿਛੋਂ ਇਕ ਨਿੱਕਾ ਬੱਚਾ ਕੰਮ ਭਾਲਦੈ,...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ