ਗੁਰਲੀਨ ... ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
ਇਹ ਕਹਾਣੀ ਹੈ ਗੁਰਲੀਨ ਤੋਂ ਗੋਰੀ ਬਣਨ ਦੀ…
ਪਰ ਬਣੀ ਕਿਵੇਂ ਤੇ ਇਸ ਲਈ ਜ਼ਿੰਮੇਵਾਰ ਕੌਣ ??
ਇਹ ਫੈਸਲਾ ਤੁਹਾਡੇ ਤੇ ਛੱਡਦਾ…
ਗੁਰਲੀਨ ਸ. ਅਜੀਤ ਸਿੰਘ ਦੀ ਲਾਡਲੀ ਸੋਹਣੀ ਸੁਨੱਖੀ ਇਕਲੌਤੀ ਧੀ, ਉੱਚਾ ਲੰਮਾ ਕੱਦ ਰੰਗ ਸਾਫ਼..
ਗ੍ਰੈਜੁਏਟ ਤੇ ਬੀ. ਐਡ ਕੀਤੀ ਲੁਧਿਆਣੇ ਦੇ ਚੰਗੇ ਸਕੂਲ ਵਿਚ ਟੀਚਰ ਤੇ ਸੁਭਾਅ ਦੀ ਕੋਮਲ ਤੇ ਖਿਆਲਾਂ ਤੋਂ ਧਾਰਮਿਕ.. ਰੋਜ਼ ਸਵੇਰੇ ਉਠ ਜੁਪਜੀ ਸਾਹਿਬ ਦਾ ਪਾਠ ਪਹਿਲਾਂ ਕਰਨਾ ਤੇ ਪਾਣੀ ਬਾਦ ਚੋਂ ਪੀਣਾ… ਸਕੂਲ ਜਾਂਦਿਆਂ ਪਹਿਲਾਂ ਗੁਰੂਘਰ ਨਮਸਕਾਰ ਕਰਦੇ ਜਾਣਾ…
ਸਾਰਾ ਦਿਨ ਸਕੂਲ ਵਿਚ ਬੱਚਿਆਂ ਨਾਲ ਸਮਾਂ ਬਿਤਾ, ਸ਼ਾਮ ਘਰ ਆਣਾ ਤੇ ਘਰ ਦਾ ਕੰਮ ਵੀ ਸਾਂਭਣਾ… ਭਾਵੇਂ ਘਰ ਨੌਕਰਾਣੀ ਵਗੈਰਾ ਸਭ ਸੀ… ਪਰ ਰਸੋਈ ਵਿਚ ਹੱਥ ਚਲਾਏ ਬਿਨਾ ਉਸਨੂੰ ਸਬਰ ਨਹੀ ਸੀ ਆਉੰਦਾ.. ਉਂਜ ਵੀ ਖਾਣਾ ਵੀ ਚੰਗਾ ਬਣਾਉੰਦੀ ਤੇ ਅਜੀਤ ਨੂੰ ਕਿਸੇ ਹੋਰ ਦੇ ਹੱਥ ਦਾ ਖਾਣਾ ਪੰਸਦ ਵੀ ਨਹੀ ਸੀ ਆਉੰਦਾ… ਜਦ ਦੀ ਗੁਰਲੀਨ ਦੀ ਮਾਂ ਜਸਜੀਤ ਦਾ ਦਿਹਾਤਂ ਹੋਇਆ ਤਦ ਦਾ ਹੀ ਗੁਰਲੀਨ ਦੇ ਹੱਥ ਤੋਂ ਇਲਾਵਾ ਕਿਸੇ ਹੋਰ ਦੇ ਹੱਥ ਦੀ ਰੋਟੀ ਨਹੀ ਪੰਸਦ ਆਈ ਉਸ ਨੂੰ… ਜਿਵੇਂ ਗੁਰਲੀਨ ਦੇ ਹੱਥ ਦੇ ਸਵਾਦ ਵਿਚੋਂ ਉਸ ਨੂੰ ਉਸ ਦੀ ਮਾਂ ਦੇ ਹੱਥ ਦਾ ਸਵਾਦ ਆਉਂਦਾ ਹੋਵੇ… ਇਹ ਗੱਲ ਗੁਰਲੀਰ ਚੰਗੀ ਤਰ੍ਹਾਂ ਜਾਣਦੀ ਸੀ… ਇਸੇ ਲਈ ਉਹ ਚੌਂਕਾ ਕਿਸੇ ਨੌਕਰਾਣੀ ਨੂੰ ਸਾਂਭਣ ਨਹੀ ਸੀ ਦਿੰਦੀ…..
ਸਾਰਾ ਦਿਨ ਕਿਵੇਂ ਇਸ ਰੂਟੀਨ ਵਿਚ ਬੱਝੇ ਬੱਝੇ ਨਿਕਲ ਜਾਂਦਾ ਪਤਾ ਵੀ ਨਾ ਲੱਗਦਾ… ਗੁਰਲੀਨ ਦੀ ਇਕ ਆਦਤ ਸੀ ਰਾਤੀਂ ਸੌਣ ਵੇਲੇ ਆਪਣੇ ਕਮਰੇ ਵਿੱਚ ਦੁੱਖਭੰਜਨੀ ਸਾਹਿਬ ਦੇ ਸਲੋਕਾਂ ਦਾ ਕੀਰਤਨ ਲਾ ਲੈੰਦੀ ਤੇ ਨਾਲ ਨਾਲ ਪੜ੍ਹਦੀ ਪੜ੍ਹਦੀ ਪਤਾ ਨਹੀ ਕਿਹੜੇ ਵੇਲੇ ਸੋਂ ਜਾਂਦੀ…. ਫਿਰ ਸਵੇਰ ਤੇ ਫਿਰ ਉਹੀ ਕੁਝ…
ਉਧਰ ਅਜੀਤ ਸਿੰਘ ਆਪਣੀ ਜ਼ਿੰਦਗੀ ਦੀਆਂ ਸੋਚਾਂ ਵਿਚ ਰੁਝਿਆ ਗੁਰਲੀਨ ਦੇ ਵਿਆਹ ਦੀ ਬੁਣਤਾ ਬਣਨ ਵਿਚ ਰੁੱਝਿਆ ਹੋਇਆ ਸੀ… ਉਹ ਚਾਹੁੰਦਾ ਸੀ ਕਿ ਹੁਣ ਗੁਰਲੀਨ ਜਲਦੀ ਆਪਣੇ ਘਰਬਾਰ ਵਾਲੀ ਹੋ ਜਾਏ…
ਤੇ ਉਹ ਇਕ ਬੇਫ਼ਿਕਰੀ ਦਾ ਸਾਹ ਲਏ…
ਅੱਗੇ ਹੀ ਜਸਜੀਤ ਦੇ ਜਾਣ ਕਰਕੇ ਤੇ ਗੁਰਲੀਨ ਨੇ ਵਿਆਹ ਲਈ ਦੇਰ ਹੋ ਰਹੀ ਸੀ..
ਕਿਉਂਕਿ ਗੁਰਲੀਨ ਵਿਆਹ ਦੇ ਨਾਮ ਤੇ ਹੀ ਗੁੱਸਾ ਕਰ ਜਾਂਦੀ ਤੇ ਰੁਸ ਜਾਂਦੀ ਕਿ ਮੈ ਆਪਣੇ ਪਿਉ ਨੂੰ ਇਕੱਲਾ ਛੱਡ ਕੇ ਨਹੀ ਜਾਣਾ…
ਪਰ ਗੱਲਾਂ ਇਕ ਦਿਨ ਗੱਲਾਂ ਹੀ ਰਹਿ ਜਾਂਦੀਆ ਤੇ ਸਮਾਜ ਤੇ ਦੁਨੀਆਂ ਦੀ ਰੀਤਾਂ ਤੇ ਚੱਲਣਾ ਹੀ ਪੈੰਦਾ ਹੈ….
ਗੁਰਲੀਨ