ਸਹੁੰ
ਸੜਕ ਤੇ ਤੁਰੇ ਜਾਂਦੇ ਹਰਪਿੰਦਰ ਨੂੰ ਹਾਰਨ ਸੁਣਾਈ ਦਿੱਤਾ। ਹਾਰਨ ਲਗਾਤਾਰ ਵੱਜ ਰਿਹਾ ਸੀ ।ਉਸ ਨੇ ਖਿਝ ਕੇ ਪਿੱਛੇ ਦੇਖਿਆ ਤਾਂ ਉਹ ਹੈਰਾਨ ਰਹਿ ਗਿਆ ਕਾਰ ਵਿੱਚ ਤਾਂ ਸੰਦੀਪ ਬੈਠਾ ਸੀ । ਸੰਦੀਪ ਦੀ ਕਾਰ ਬਹੁਤ ਮਹਿੰਗੇ ਮੁੱਲ ਦੀ ਸੀ । ਸੰਦੀਪ ਦੇ ਲੀੜਾ ਕੱਪੜਾ ਬਹੁਤ ਚੰਗਾ ਪਾਇਆ ਹੋਇਆ ਸੀ ।
ਕਾਲਜ ਦੇ ਦਿਨਾਂ ਵਿੱਚ ਉਨ੍ਹਾਂ ਦੋਵਾਂ ਦੀ ਜੋੜੀ ਬਹੁਤ ਮਸ਼ਹੂਰ ਸੀ ।ਦੋਨਾਂ ਉੱਤੇ ਸਮਾਜਵਾਦ ਦਾ ਰੰਗ ਚੜ੍ਹਿਆ ਸੀ। ਦੋਵੇਂ ਹਰ ਸਮੇਂ ਮਨੁੱਖਤਾ ਅਤੇ ਉਸ ਦੇ ਭਲੇ ਲਈ ਕੁਰਬਾਨ ਹੋਣ ਦੀਆਂ ਗੱਲਾਂ ਕਰਦੇ ਰਹਿੰਦੇ ਸੀ ।ਕਾਲਜ ਤੋਂ ਬਾਅਦ ਰਾਹ ਵੱਖ ਵੱਖ ਹੋ ਗਏ ਉਹ ਉੱਚ ਸਿੱਖਿਆ ਕੈਨਡਾ ਚਲਾ ਗਿਆ ਸੀ। ਸੰਦੀਪ ਨੇ ਪਿਤਾ ਪੁਰਖੀ ਵਪਾਰ ਨੂੰ ਛੱਡ ਕੇ ਨਵਾਂ ਧੰਦਾ ਸ਼ੁਰੂ ਕਰਨ ਦੀ ਸਲਾਹ ਬਣਾ ਲਈ ਸੀ।
ਸੰਦੀਪ ਨੇ ਹੱਥ ਹਿਲਾ ਕੇ ਕਾਰ ਅੰਦਰ ਆਉਣ ਦਾ ਇਸ਼ਾਰਾ ਕੀਤਾ । ਉਸਦੇ ਠਾਠ ਬਾਠ ਦੇਖ ਕੇ ਉਸ ਦੇ ਦਿਲ ਨੂੰ ਸਕੂਨ ਵੀ ਮਿਲ ਰਿਹਾ ਸੀ।ਉਹ ਕਾਰ ਦੀ ਤਾਕੀ ਖੋਲ੍ਹ ਕੇ ਬੈਠ ਗਿਆ।ਉਸ ਨੇ ਹੱਥ ਮਿਲਾਉਂਦੇ ਪੁੱਛਿਆ ਬੜੀਆਂ ਚੜਾਇਆ ਨੇ ਮੇਰੇ ਵੀਰ ਦੀਆਂ।”
ਸੰਦੀਪ ਨੇ ਮੁਸਕਰਾ ਕੇ ਜੁਆਬ ਦਿੱਤਾ,” ਵੀਰ ਸਭ ਉੱਪਰ ਵਾਲੇ ਦੀ ਕ੍ਰਿਪਾ ਹੈ।”
ਸੰਦੀਪ ਨੇ ਪੁੱਛਿਆ,” ਕਿੱਥੇ ਚੱਲਿਏ।”
ਉਸਨੇ ਕਿਹਾ,”ਘਰ ਚਲਦੇ ਹਾ।”
ਉਸਦੀ ਗੱਲ ਸੁਣ ਕੇ ਸੰਦੀਪ ਨੇ ਗੱਡੀ ਘਰ ਵਾਲੀ ਸੜਕ ਤੇ ਪਾ ਲਈ।
ਹਰਪਿੰਦਰ ਚਾਰ ਸਾਲ ਬਾਅਦ ਕੈਨੇਡਾ ਤੋਂ ਉੱਚ ਸਿੱਖਿਆ ਪ੍ਰਾਪਤ ਕਰਕੇ ਵਾਪਸ ਆਇਆ ਸੀ ।ਉਹ ਸੰਦੀਪ ਦੀ ਤਰੱਕੀ ਦੇਖ ਕੇ ਹੈਰਾਨ ਸੀ ।ਜਦੋਂ ਉਹ ਪਿਛਲੀ ਵਾਰ ਮਿਲੀਆ ਸੀ ਤਾਂ ਉਸਦੇੇ ਬੁਰੇ ਹਾਲ ਸਨ ।ਉਸ ਸਮੇਂ ਸੰਦੀਪ ਨੇ ਦੱਸਿਆ ਸੀ ਕਿ ਉਹ ਤੇਲ ਦਾ ਵਪਾਰ ਸ਼ੁਰੂ ਕਰ ਬੈਠਾ ਹੈ। ਪਿਛਲੀ ਵਾਰੀ ਤਾਂ ਸੰਦੀਪ ਇੰਨਾ ਪ੍ਰੇਸ਼ਾਨ ਸੀ ਕਿ ਉਸ ਨੂੰ ਕੈਨੇਡਾ ਜਾ ਕੇ ਡਰ ਲੱਗਿਆ ਰਿਹਾ ਕਿ ਕਿਤੇ ਕੋਈ ਅਣਹੋਣੀ ਨਾ ਕਰ ਦੇਵੇ।
“ਵਾਹ ਯਾਰ ਬੜੀ ਤਰੱਕੀ ਕਰ ਲਈ,” ਹਰਪਿੰਦਰ ਨੇ ਖੁਸ਼ ਹੁੰਦੇ ਪੁੱਛਿਆ।
ਸੰਦੀਪ ਨੇ ਜਵਾਬ ਦਿੱਤਾ,” ਵਪਾਰ ਨੇ ਹੀ ਵਾਰੇ ਨਿਆਰੇ ਕੀਤੇ ਹਨ।”
” ਉਹ ਕਿਵੇਂ,ਕੋਈ ਨਵਾਂ ਵਪਾਰ ਕਰ ਲਿਆ “ਹਰਪਿੰਦਰ ਨੇ ਹੈਰਾਨ ਹੁੰਦੇ ਕਿਹਾ।
ਸੰਦੀਪ ਨੇ ਉਤਰ ਦਿੱਤਾ,” ਨਹੀਂ ਯਾਰ ਵਪਾਰ ਤਾ ਤੇਲ ਦਾ ਹੀ ਹੈ,ਬਸ ਵਪਾਰ ਕਰਨਾ ਆ ਗਿਆ।”
ਹਰਪਿੰਦਰ ਨੇ ਗੱਲ ਦੀ ਤਹਿ ਤੱਕ ਜਾਣ ਲਈ ਕਿਹਾ,”ਉਹ ਕਿਵੇਂ।”
...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ