ਭਾਈਚਾਰਾ !! ❤❤
ਕੁੰਡਾ ਤੇ ਪਹਿਲਾਂ ਹੀ ਖੁੱਲ੍ਹਾ ਸੀ ਫੇਰ ਵੀ ਜਗੀਰੋ ਨੇ ਹਾਕ ਮਾਰਨੀ ਜਰੂਰੀ ਸਮਝੀ, ” ਨੀ ! ਕੁੱੜੇ ਭੋਲੀਏ ਘਰੇ ਈ ਓ।” ” ਹਾਹੋ !! ਚਾਚੀ ਲੰਘ ਆ।” ਭੋਲੀ ਨੇ ਹੂੰਗਾਰਾ ਭਰਿਆ ।
ਏਧਰ /ਓਧਰ ਵੇਖ ਜਗੀਰੋ ਨੇ ਪੁੱਛਿਆ , ” ਕੁੱੜੇ ਤੇਰੀ ਬੇਬੇ ਨਹੀ ਦਿਸਦੀ ਸਗੋਂ ਵਾਂਡੇ (ਰਿਸ਼ਤੇਦਾਰੀ ਵਿੱਚ ) ਤਾਂ ਨਹੀਂ ਗਈ?”
” ਉਹ ਹਵੇਲੀ ਗੀਰੇ ਚੋਂ ਪਾਥੀਆਂ ਲੈਣ ਗਈ , ਆਉੰਦੀ ਹੋਣੀ …..ਚਾਚੀ ਤੂੰ ਮੰਜੀ ਤੇ ਬਹਿ ਜਾ।”
ਭੋਲੀ ਨੇ ਕੰਧ ਨਾਲ ਖੜ੍ਹੀ ਕੀਤੀ ਮੰਜੀ ਡਾਹ ਦਿੱਤੀ ।
ਧੰਨੀ ਪਾਥੀਆਂ ਦਾ ਟੋਕਰਾ ਸਬਾਤ ( ਰਸੋਈ ) ਵਿੱਚ ਰੱਖਦਿਆਂ ਬੋਲੀ, ” ਮੈਖਾਂ ! ਜਗੀਰੋ ! ਤੇਲ ਚੋਅ ਲੈਣ ਦੇੰਦੀ …..ਤੈਨੂੰ ਕਿਵੇਂ ਚੇਤਾ ਆ ਗਿਆ ਸਾਡੇ ਘਰ ਦਾ. ….ਸਿਆਣੇ ਕਹਿੰਦੇ ਸਾਕ ਵਿਗੋਚੇ ਹੋ ਜਾਈਏ ….ਪਰ ਭਾਈਚਾਰੇ ਵਿਗੋਚੇ ਨਹੀਂ ਹੋਈਦਾ….ਇਹ ਤਾਂ ਬਾਂਹ ਦਾ ਸਰਾਣਾ ਹੁੰਦੇ ਨੇ …..ਤੇਰੇ ਕਦੀ ਖਿਆਲਾਂ ਵਿੱਚ ਨਹੀਂ ਆਇਆ ਕਿ ਮੈਂ ਜਾ ਕੇ ਵੇਖ ਆਵਾਂ , ਉਹ ਜਿਉਂਦੇ ਨੇ ਕੇ ਮਰ ਗਏ …ਤੂੰ ਭਾਈਚਾਰਕ ਸਾਂਝ ਦੀ ਲਾਜ਼ ਈ ਰੱਖ ਲੈੰਦੀ।”
ਧੰਨੀ ਨੇ ਹੇਠ ਉੱਤੇ ਨਿਹੋਰੇ ਸੁੱਟਦਿਆਂ ਇਕੇ ਸਾਹੇ ਢੇਰ ਸਾਰੇ ਗੁੱਸੇ ਗਿਲੇ ਕੱਢ ਸੁੱਟੇ।
ਜਗੀਰੋ ਨੇ ਦੇਰ ਬਾਅਦ ਆਉਣ ਦੀ ਭੁੱਲ ਕਬੂਲਦਿਆਂ ਭੱਜ ਕੇ ਧੰਨੀ ਨੂੰ ਕਲਾਵੇ ‘ਚ’ ਲੈ ਜੱਫੀ ਪਾ ਲਈ। ਉਸਦਾ ਮਨ ਠੰਢਾ ਕਰਦੀ ਬੋਲੀ , ” ਨਾ ਮੇਰੀ ਛਿੰਦੀ ਭੈਣ ਨਰਾਜ ਨਹੀਂ ਹੋਈਦਾ ……ਅੈਵੇ ਨਹੀਂ ਇਹੋ ਜਿਹੇ ਬੋਲ-ਕਬੋਲ ਮੂੰਹੋਂ ਕੱਢੀਦੇ …..ਮਰਨ ਤੁਹਾਡੇ ਦੁਸ਼ਮਣ…. ..ਸੱਚ ਜਾਣੀ !! ਰੋਜ਼ ਹੀ ਆਉਣ -ਆਉਣ ਕਰਦੀ ਸੀ , ਸਗੋਂ ਨਾਜ਼ਰ ਦਾ ਬਾਪੂ ਵੀ ਕਹਿੰਦਾ, ” ਨਾ ਸਾਥੋੰ ਜਾ ਹੋਇਆ ਤੇ ਨਾ ਧੰਨੀ ਕਿਆਂ ਚੋਂ ਕੋਈ ਆਇਆ ਸੁੱਖ ਹੋਵੇ ਸਹੀ….ਅੜੀਏ!! .ਸਾਡੇ ਢਿੱਡ ‘ਚ’ ਕੋਈ ਗੱਲ ਨਹੀਂ , ਕਬੀਲਦਾਰੀ ਨੇ ਅੈਸਾ ਨੂੜਿਆ ਕਿਸੇ ਕੋਲ ਜਾ ਨਹੀਂ ਹੋਇਆ । ਗੁੱਸਾ ਤੇ ਮੈਨੂੰ ਵੀ ਤੇਰੇ ਤੇ ਬੜਾ ਸੀ ਪਰ ਤੂੰ ਮੇਰੀ ਵਾਰੀ ਨਹੀਂ ਆਉਣ ਦਿੱਤੀ… ਮੈਥੋਂ ਪਹਿਲਾਂ ਛਿੜ ਪਈ ….ਜੇ ਸਾਥੋੰ ਨਹੀ ਆ ਹੋਇਆ ਤੇ ਤੁਸੀਂ ਆਉਣ ਵਾਲੇ ਕਿਹੜੇ ਰਾਹ ਪੋਲੇ ਕਰ ਦਿੱਤੈ।”
ਪੰਜਾਬੀ ਭਾਈਚਾਰੇ ਦਾ ਇਹ ਮਾਣਮੱਤਾ ਖਾਸਾ ਸੀ ,ਉਹ ਮਿਲਣਸਾਰ ਛੋਟੀ -ਮੋਟੀ ਨੋਕ/ਝੋਕ ਕਰ ਮਨਾਂ ਦੀ ਭੜਾਸ ਕੱਢ ਲੈੰਦੇ ਪਰ ਨਰਾਜ਼ਗੀਆਂ ਦਿਲਾਂ ਵਿੱਚ ਨਾਲ ਪਾਲਦੇ।
ਭੋਲੀ ਗੜ੍ਹਵੀ ਭਰਕੇ ਗੁੜ ਵਾਲੀ ਸੰਘਣੀ ਚਾਹ ਲੈ ਕੇ ਹਾਜ਼ਰ ਹੋ ਗਈ । ਚਾਹ ਚੋਂ ਨਿਕਲਦੀ ਭਾਫ ਸੁੰਢ ਅਵਾਇਣ ਤੇ ਲੋੰਗਾਂ ਦੀ ਖੁਸ਼ਬੋ ਦੀਆਂ ਲਪਟਾਂ ਛੱਡ ਰਹੀ ਸੀ ਜਿਸ ਸਦਕਾ ਵਿਹੜੇ ਦੀ ਫਿਜ਼ਾ ਸੁਗੰਧੀਆਂ ਨਾਲ ਮਹਿਕ ਉੱਠੀ।
ਧੰਨੀ ਲੰਢੀ ਚਾਹ ਵੇਖ ਬੋਲੀ, ” ਨੀ ਭੋਲੀਏ !! ਆਪਣੀ ਚਾਚੀ ਲਈ ਕੁੱਝ ਖਾਣ ਨੂੰ ਲਿਆ , ਸੱਖਣੀ ਚਾਹ ਲਿਆ ਰੱਖੀ ਊ।”
“ਲਿਆਈ ਬੇਬੇ।” ਕਹਿ ਭੋਲੀ ਨੇ ਬੂੰਦੀ ਤੇ ਸਕਰਪਾਰੇ ਥਾਲ ਵਿੱਚ ਪਾ ਅਗੇ ਲਿਆ ਰੱਖੇ … .ਜੋ ਸ਼ਰੀਕੇ ਚੋਂ ਭਾਜੀ ਦੇ ਰੂਪ ਵਿੱਚ ਆਏ ਸਨ।
“ਧੰਨੀਏ !! ਆਹ ਬੂੰਦੀ ਸਕਰਪਾਰੇ ਕਿਧਰੋਂ ਆਏ ਨੀ?” ਜਗੀਰੋ ਨੇ ਬੂੰਦੀ ਦਾ ਫੱਕਾ ਮਾਰਦਿਆਂ ਤੇ ਸਿਰ ਤੋਂ ਖਿਸਕਿਆ ਦੁਪੱਟਾ ਸਿੱਧਾ ਕਰਦਿਆਂ ਪੁੱਛਿਆ ?
“ਭੈਣ ਜਗੀਰੋ ! ਇਹ ਭਾਜੀ ਪਿੜੀਵੱਢਾਂ (ਪਿੰਡ ਦੀ ਅੱਲ) ਦੇ ਘਰੋਂ ਆਈ ਸੀ .. ..ਕਿਉਂ ਤੁਹਾਡੇ ਵੱਲ ਨਹੀਂ ਦੇ ਕੇ ਗਏ?” ਧੰਨੀ ਨੇ ਹੈਰਾਨ ਹੁੰਦਿਆਂ ਪੁੱਛਿਆ ।
” ਭਾਜੀ ਤੇ ਸਾਡੇ ਵੱਲ ਵੀ ਆਈ ਸੀ ਪਰ ਸਾਡਾ ਟੱਬਰ ਸੁੱਖ ਨਾਲ ਵੱਡਾ ਵਾ , ਸਾਰਿਆਂ ਦੋਵੇਂ ਹੱਥੀਂ ਮੁੱਠਾਂ ਭਰੀਆਂ ਤੇ ਖਾ ਉੱਡਾ ਦਿੱਤੀ।” ਜਗੀਰੋ ਨੇ ਜਵਾਬ ਦਿੱਤਾ ।
“ਜਗੀਰੋ !! ਮੁੱਕ ਤੇ ਸਾਡੀ ਵੀ ਹੁਣ ਨੂੰ ਜਾਣੀ ਸੀ ਪਰ ਮੈਂ ਆਏ ਗਏ ਲਈ ਲੁੱਕਾ ਕੇ ਰੱਖੀ ਸੀ…..ਚੰਗੇ ਕਰਮਾਂ ਨੂੰ ਤੂੰ ਆ ਗਈ ਤੇ ਤੈਨੂੰ ਖਾਣੀ ਨਸੀਬ ਹੋ ਗਈ……ਕਹਿੰਦੇ ਹੁੰਦੇ ਨੇ “ਹੋਵੇ ਰਲਿਆ ਤੇ ਆਵੇ ਚਲਿਆ।” ਧੰਨੀ ਗਰਮ ਚਾਹ ਦਾ ਸੁੱੜਕੜਾ ਖਿੱਚਦਿਆਂ ਬੋਲੀ।
* “ਚਲ ਹੋਰ ਸੁਣਾ ! ਮੇਰੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ