More Gurudwara Wiki  Posts
ਮਾਛੀਵਾੜਾ ਭਾਗ 9


ਮਾਛੀਵਾੜਾ ਭਾਗ 9
ਮੂਲੁ ਛੋਡਿ ਲਾਗੇ ਦੂਜੈ ਭਾਈ ॥ ਬਿਖੁ ਕਾ ਮਾਤਾ ਬਿਖੁ ਮਾਹਿ ਸਮਾਈ ॥੩ ॥ ਮਾਇਆ ਕਰਿ ਮੂਲੁ ਜੰਤ੍ਰ ਭਰਮਾਏ ॥ ਹਰਿ ਜੀਉ ਵਿਸਰਿਆ ਦੂਜੈ ਭਾਏ ॥ ( ਗਉੜੀ ਮਹਲਾ ੩ )
ਗੁਰੂ ਮਹਾਰਾਜ ਦਾ ਬਚਨ ਹੈ ਕਿ ਜਿਹੜਾ ਮਨੁੱਖ ਮੂਲ ਨੂੰ ਛੱਡਦਾ ਹੈ , ਉਹ ਦੂਸਰੇ ਕੋਲੋਂ ਆਸਰਾ ਲੈਣਾ ਚਾਹੁੰਦਾ ਹੈ ਪਰ ਲੈ ਨਹੀਂ ਸਕਦਾ । ਮੂਲ ( ਜੜ੍ਹ ) ਤੋਂ ਬਿਨਾਂ ਰੁੱਖ ਸੁੱਕ ਜਾਂਦਾ ਹੈ । ਧਾਰਮਿਕ ਜੀਵਨ ਵਿਚ ਮੂਲ ਹੁੰਦਾ ਹੈ — ਗੁਰੂ ਤੇ ਗੁਰੂ ਦਾ ਉਪਦੇਸ਼ । ਜਦੋਂ ਕੋਈ ਗੁਰੂ ਤੇ ਗੁਰੂ ਉਪਦੇਸ਼ ਨੂੰ ਛੱਡ ਕੇ , ਦੂਸਰੇ ਪਾਸੇ – ਮਨ ਮਗਰ ਜਾਂ ਜਾਨ ਬਚਾਉਣ , ਜਾਂ ਮਾਇਆ ਵੱਲ ਲੱਗਦਾ ਹੈ ਤਾਂ ਦੁਖੀ ਹੁੰਦਾ ਹੈ । ਘਰ ਛੱਡ ਕੇ ਪੁਰਸ਼ , ਪਤੀ ਛੱਡ ਕੇ ਨਾਰੀ , ਕਿੱਲਾ ਛੱਡ ਕੇ ਪਸ਼ੂ , ਆਪਣਾ ਆਲ੍ਹਣਾ ਛੱਡ ਕੇ ਪੰਛੀ , ਰਾਹ ਛੱਡ ਕੇ ਮੁਸਾਫ਼ਰ , ਮਾਂ – ਬਾਪ ਨੂੰ ਛੱਡ ਕੇ ਸੰਤਾਨ ਐਸੇ ਸਾਰੇ ਕਸ਼ਟ ਉਠਾਉਂਦੇ ਹਨ , ਤਿਵੇਂ ਆਪਣੇ ਗੁਰੂ ਮਹਾਰਾਜ ਵੱਲੋਂ ਬੇਮੁਖ ਹੋ ਕੇ ਸਿੱਖ ਦੁਖੀ ਹੁੰਦਾ ਹੈ । ਉਹ ਬਿਖ ( ਜ਼ਹਿਰ ) ਮਾਇਆ ਦੇ ਲਾਲਚ ਵੱਲ ਲੱਗਦਾ ਹੈ ਤੇ ਉਸ ਮਾਇਆ ਰੂਪ ਜ਼ਹਿਰ ਨਾਲ ਹੀ ਘੁਲ ਘੁਲ ਕੇ ਮਰ ਜਾਂਦਾ ਹੈ । ਹੋ ਸਕਦਾ ਹੈ , ਇਹ ਈਸ਼ਵਰ ਗਤੀ ਹੈ ਕਿ ਜੀਵਨ ਨੂੰ ਪਰਖਣ ਲਈ ਜੀਵ ਨੂੰ ਮਾਇਆ ਦੇ ਚਮਤਕਾਰ ਤੇ ਲੰਮੇ ਜੀਵਨ ਦੀ ਆਸ਼ਾ ਨਾਲ ਭਰਮਾ ਦਿੰਦਾ ਹੈ । ਬੱਸ ਜਦੋਂ ਮਾਇਆ ਵੱਲ ਲੱਗਾ ਤਾਂ ‘ ਗੁਰ ’ ‘ ਪ੍ਰਮੇਸ਼ਰ ’ ਦੋਵੇਂ ਭੁੱਲੇ । ਉਹਨਾਂ ਦੇ ਭੁੱਲਣ ਨਾਲ ਜੀਵ ਅੱਗੇ ਔਕੜਾਂ ਤੇ ਤਕਲੀਫ਼ਾਂ ਆ ਗਈਆਂ , ਵੈਰੀ ਤੇ ਰੋਗ ਆ ਗਏ । ਮਾਇਆ ਜਾਣ ਲੱਗੀ , ਜੀਵ ਪਛਤਾਉਣ ਲੱਗਾ । ਇਹ ਮਨ ਵਿਚ ਨਹੀਂ ਆਉਂਦਾ ਕਿ ਆਖ਼ਰ ਜੀਊਣਾ ਕਿੰਨਾ ਚਿਰ ਹੈ ? ਮਰਨਾ ਹੀ ਹੈ । ਫਿਰ ਜਿਸ ਅਸਲ ਜੀਵਨ ਬਣਾਇਆ ਹੁੰਦਾ ਹੈ , ਉਸ ਨੂੰ ਵੀ ਭੁੱਲ ਬੈਠਦਾ ਹੈ । ਉਸ ਦੇ ਮੰਦੇ ਦਿਨ ਆ ਜਾਂਦੇ ਹਨ । ਉਪਰੋਕਤ ਮੰਦ – ਭਾਗੀਆਂ ਵਿਚ ਪੂਰਨ ਮਸੰਦ ਸੀ । ਪਰ ਦੋਂਹਾ ਦਿਨਾਂ ਵਿਚ ਹੀ ਉਸ ਨੂੰ ਪਤਾ ਲੱਗ ਗਿਆ ਕਿ ਗੁਰੂ ਮਹਾਰਾਜ ਤੋਂ ਬੇਮੁੱਖ ਹੋਇਆ ਕੀ ਲੱਭਦਾ ਹੈ ? ਘਰ ਉੱਜੜ ਗਿਆ । ਉਹ ਬੰਦੀਖ਼ਾਨੇ ਗਿਆ , ਇਸਤ੍ਰੀ ਦੁਰਗੀ ਵਿਚਾਰੀ ਨੂੰ ਬਿਪਤਾ ਪਈ , ਮੁੜ ਲੱਗਾ ਪਛਤਾਉਣ ਤੇ ਤਰਲੇ ਅੱਧੀ ਰਾਤ ਤੋਂ ਪਿੱਛੋਂ , ਜਦੋਂ ਹਨੇਰਾ ਸੀ ਤੇ ਦਿਨ ਚੜ੍ਹਨ ਵਿਚ ਕੋਈ ਚਾਰ ਘੰਟੇ ਰਹਿੰਦੇ ਸਨ । ਪੂਰਨ , ਉਸ ਦੀ ਪਤਨੀ ਦੁਰਗੀ ਤੇ ਬੱਚੇ ….. ਦੋ ਬੰਦੇ ਹੋਰ ਘੋੜੀਆਂ ਉੱਤੇ ਸਵਾਰ ਬਲੋਲਪੁਰ ਵਿਚੋਂ ਚੋਰੀ ਨਿਕਲ ਕੇ ਜਾ ਰਹੇ ਸਨ । ਠੰਢੀ ਹਵਾ …. ਕੰਬਾਉਂਦੀ ਸੀ । ਹੱਥ ‘ ਤੇ ਪੈਰ ਸੌਂਦੇ ਜਾਂਦੇ ਸਨ । “ ਅਜੇ ਕਿੰਨੀ ਦੂਰ ਹੈ ਮਾਛੀਵਾੜਾ ? ” ਦੁਰਗੀ ਨੇ ਪੁੱਛਿਆ । ਉਸ ਨੇ ਕਦੀ ਰਾਤ ਨੂੰ ਸਫ਼ਰ ਨਹੀਂ ਸੀ ਕੀਤਾ । ਉਸ ਨੂੰ ਡਰ ਲੱਗਦਾ ਸੀ । ਦੂਸਰਾ ਇਕ ਪਿੱਛੋਂ ਵੈਰੀਆਂ ਦੇ ਆਉਣ ਦਾ ਡਰ ਸੀ । ਤੀਸਰਾ ਸਤਿਗੁਰੂ ਜੀ ਦੀ ਭਾਲ ਵਿਚ ਮੁਗ਼ਲ ਲਸ਼ਕਰ ਫਿਰ ਰਹੇ ਸਨ । “ ਜੇ ਕਿਸੇ ਨੇ ਰਾਹ ਵਿਚ ਘੇਰ ਲਿਆ ਤਾਂ ? ” ਉਹ ਮਨ ਵਿਚ ਸੋਚਦੀ ਤਾਂ ਕਲੇਜਾ ਕੰਬਣ ਲੱਗ ਪੈਂਦਾ । ਕਲੇਜੇ ਦੀ ਧੜਕਣ ਨੂੰ ਠੀਕ ਰੱਖਣ ਵਾਸਤੇ ਹੀ ਉਸ ਨੇ ਪੁੱਛਿਆ ਸੀ । “ ਨੇੜੇ ਹੀ ਹੈ ਹੁਣ ! ” ਪੂਰਨ ਨੇ ਉੱਤਰ ਦਿੱਤਾ । “ ਠੰਡ ਕਿੰਨੀ ਹੈ । ” “ ਹਾਂ – ਠੰਡ ਬਹੁਤ ਹੈ । ” “ ਪਰਸੋਂ ਤਾਂ ਬਹੁਤ ਠੰਡ ਰਹੀ । ” “ ਕਈ ਦਿਨਾਂ ਤੋਂ ਬਹੁਤ ਹੀ ਠੰਡ ਪੈ ਰਹੀ ਹੈ । ’ ’ ਜਿਸ ਰਾਤ ਗੁਰੂ ਜੀ ਅਨੰਦਪੁਰ ਛੱਡਿਆ ਤੇ ਬਲੋਲਪੁਰ ਆਏ । ” “ ਦੇਖ ਦੁਰਗੀ ! ਮੈਂ ਕਿੰਨੀ ਵਾਰ ਆਖਿਆ , ਗੁਰੂ ਮਹਾਰਾਜ ਦਾ ਨਾਮ ਨਾ ਲੈ । ਜੇ ਕਿਸੇ ਨੇ ਸੁਣ ਲਿਆ ਤਾਂ ਜਾਨ ਤੋਂ ਹੱਥ ਧੋਣੇ ਪੈਣਗੇ । ” “ ਐਨਾ ਕੁਛ ਹੋਣ ‘ ਤੇ ਵੀ ਤੁਸੀਂ ਨਹੀਂ ਸਮਝੇ ? ” ” ਕੀ ਨਹੀਂ ਸਮਝਿਆ ” “ ਏਹੋ ਕਿ ਗੁਰੂ ਮਹਾਰਾਜ ਦੀ ਕ੍ਰਿਪਾ ਨਾਲ ਤਾਂ ਜਾਨ ਬਚੀ , ਮੇਰਾ ਧਰਮ ਬਚਿਆ , ਬੱਚੇ ਬਚੇ । ” ” ਗੁਰੂ ਜੀ ਕੀ ਕੀਤਾ ? “ ਗੁਰੂ ਮਹਾਰਾਜ ਅੱਗੇ ਮੈਂ ਅਰਦਾਸ ਬੇਨਤੀ ਕੀਤੀ ਸੀ । ਉਹ ਘਟ ਘਟ ਦੀ ਜਾਨਣਹਾਰ ਹਨ । ” “ ਆਪ ਭਾਵੇਂ ਦੁੱਖ ਉਠਾਉਣ , ਆਪਣੇ ਸਿੱਖਾਂ ਦੀ ਤਾਂ ਬੇਨਤੀ ਸੁਣਦੇ ਹਨ । ’ “ ਚੁੱਪ ਕਰ । ” ਅਸਾਂ ਦੇ ਸਰਬ ਨਾਸ ਦਾ ਕਾਰਨ ਗੁਰੂ ਜੀ ਹਨ । ਜੇ ਨਾ ਆਉਂਦੇ ਤਾਂ ਕਿਥੇ ਭਾਜੜ ਪੈਣੀ ਸੀ ? ਉਹਨਾਂ ਦੇ ਆਉਣ ਦਾ ਫ਼ਸਾਦ , ਕੁਝ ਮੂਰਖ ਜੀਊਣਾ , ਜਿਹੜਾ ਜੀ ਜੀ ਨੂੰ ਦੱਸਦਾ ਫਿਰਿਆ । ” “ ਮੈਂ ਆਖਦੀ ਹਾਂ , ਕੋਈ ਕੁਬੋਲ ਸਤਿਗੁਰੂ ਮਹਾਰਾਜ ਦੀ ਸ਼ਾਨ ਦੇ ਉਲਟ ਨਾ ਬੋਲੋ । ਆਪ ਜਾਣੀ ਜਾਣ ਤੇ ਅਕਾਲ ਪੁਰਖ ਦੇ ਬੇਟੇ ਹਨ । ਆਪਣੇ ਬੱਚੇ ਮਾਸੂਮ ਹਨ । ” “ ਤੂੰ ਤਾਂ ਮੂਰਖ ਹੈਂ ? ” “ ਮੈਂ ਮੂਰਖ ਹੀ ਸਹੀ । ਮੇਰਾ ਧਰਮ ਬਚੇ , ਮੇਰੇ ਬੱਚੇ ਬਚਣ , ਬੱਸ ਮੈਂ ਸਭ ਕੁਝ ਪ੍ਰਾਪਤ ਕਰ ਲਿਆ , ਤੁਸੀਂ …..। ” “ ਕੌਣ ਹੋ , ਗੁਰੂ ਦਾ ਨਾਮ ਲੈਣ ਵਾਲੇ ? ” ਹਨੇਰੇ ਵਿਚੋਂ ਉਹਨਾਂ ਨੂੰ ਮਰਦਾਵੀਂ ਆਵਾਜ਼ ਸੁਣਾਈ ਦਿੱਤੀ । ਆਵਾਜ਼ ਕੋਈ ਬਹੁਤੀ ਦੂਰੋਂ ਨਹੀਂ ਸੀ ਆਈ , ਨੇੜਿਓਂ ਹੀ ਸੀ । ਪੂਰਨ ਤੇ ਦੁਰਗੀ ਦੀ ਗੱਲ – ਬਾਤ ਖ਼ਤਮ ਹੋ ਗਈ । ਉਹ ਇਕ ਦਮ ਚੁੱਪ ਹੋ ਗਏ ਤੇ ਸਾਹ ਘੁੱਟ ਲਿਆ । ਘੋੜੀਆਂ ਦੀਆਂ ਚਾਲਾਂ ਤਿੱਖੀਆਂ ਕਰਨ ਲੱਗੇ ਹੀ ਸਨ ਕਿ ਅੱਗੋਂ ਆਵਾਜ਼ ਆਈ “ ਅੱਗੇ ਡੂੰਘਾ ਪਾਣੀ ਹੈ , ਡੁੱਬ ਜਾਓਗੇ , ਰੁਕ ਜਾਓ ….. ਤੁਸੀਂ ਹੋ ਕੌਣ “ ਅਸੀਂ …. ਅਸੀਂ ਬਲੋਲ ਤੋਂ ਆਏ ਹਿੰਦੂ ਹਾਂ । ਮਾਛੀਵਾੜੇ ਜਾਣਾ ਹੈ । ” ਪੂਰਨ ਨੇ ਜ਼ਬਾਨ ਖੋਲ੍ਹੀ । ਰਾਤ ਵੇਲੇ “ ਕੋਈ ਮਰਗ...

...

ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)