ਅਪਣਾ ਬਣਦਾ ਹਿੱਸਾ ਮਿਲ ਜਾਂਦਾ ਹੈ ਜਾਂ ਕੋਈ ਲੈ ਲੈਂਦਾ –
ਅੱਠ ਕੁ ਸਾਲ ਪਹਿਲਾਂ ਦੀ ਗੱਲ ਹੈ ਕਿ ਮੈਂ ਸਾਮ ਨੂੰ ਅਪਣੇ ਘਰ ਦੇ ਦਰਾਂ ਅੱਗੇ ਖੜ੍ਹਾ ਸੀ ਸਿਆਲਾਂ ਜਿਹੇ ਦੇ ਦਿਨ ਸਨ ਤਾਂ ਇੱਕ ਪਿੰਡ ਦਾ ਮੁੰਡਾ ਵੀ ਮੇਰੇ ਕੋਲ ਆ ਖੜ੍ਹਿਆ । ਉਹ ਖੇਤੀ ਬਾੜੀ ਤੇ ਮਸ਼ਨਿਰੀ ਦੀਆਂ ਗੱਲਾਂ ਕਰਨ ਲੱਗਿਆ ਤਾਂ ਮੈਂ ਉਸ ਨੂੰ ਦੱਸਿਆ ਕਿ “ਮੈਂ ਵੀ ਨਵੀਂ ਟਰਾਲੀ ਬਣਵਾਉਣੀ ਆ ਕੱਲ੍ਹ ਨੂੰ ਸਾਈ ਦੇ ਕੇ ਆਉਣੀ ਆ ।”
ਫਿਰ ਮੈਂ ਉਸ ਨੂੰ ਕਿਹਾ ਕਿ “ਹੁਣ ਮੈਂ ਕਿਸੇ ਦੇ ਘਰ ਮੱਦਦ ਵਜੋਂ ਸ਼ਗਨ ਦੇਣ ਜਾਣਾ ਹੈ ।” ਉਨ੍ਹਾਂ ਦੇ ਚਾਰ ਪੰਜ ਦਿਨਾਂ ਤੱਕ ਕੁੜੀ ਦਾ ਵਿਆਹ ਸੀ ਉਹ ਪਰਿਵਾਰ ਆਰਥਿਕ ਪੱਖੋਂ ਕਮਜ਼ੋਰ ਜਿਹਾ ਹੀ ਸੀ । ਉਹ ਮੁੰਡਾ ਕਹਿੰਦਾ “ਚਲ ਮੈਂ ਵੀ ਨਾਲ ਹੀ ਚਲਦਾ ਹਾਂ ਮੈਂ ਵੀ ਉਨ੍ਹਾਂ ਦੇ ਸ਼ਗਨ ਦੇਣਾ ਹੈ ਗਿਆਰਾਂ ਸੌ ਰੁਪੈ ਦੇ ਦੇਵਾਂਗਾਂ ।” ਮੈਂ ਵੀ ਉਹਦੇ ਸਾਹਮਣੇ ਹੀ ਜੇਬ ਵਿੱਚੋਂ ਪੈਸੇ ਕੱਢ ਕੇ ਪੰਜ ਹਜ਼ਾਰ ਦੁਆਰਾ ਚੈੱਕ ਕਰ ਲਿਆ ਜੋ ਉਨ੍ਹਾਂ ਦੇ ਦੇਣਾ ਸੀ ।
ਅਸੀਂ ਉਨ੍ਹਾਂ ਦੇ ਘਰ ਚਲੇ ਗਏ ਤਾਂ ਅੱਗੋਂ ਸਾਰਾ ਪਰਿਵਾਰ ਚਾਚੇ ਤਾਏ ਇਕੱਠੇ ਹੀ ਬੈਠੇ ਸਨ । ਮੈਂ ਗੱਲਾਂ ਕਰਦੇ ਕਰਦੇ ਉਨ੍ਹਾਂ ਨੂੰ ਪੁੱਛਿਆ ਕਿ ਲੋੜੀਂਦੇ ਸਾਮਾਨ ਵਜੋਂ ਕੀ ਕੀ ਲੈ ਲਿਆ ਹੈ ਤੇ ਕੀ ਕੀ ਅਜੇ ਰਹਿੰਦਾ ਹੈ । ਉਨ੍ਹਾਂ ਨੇ ਜੋ ਦੱਸਿਆ ਉਸ ਮੁਤਾਬਿਕ ਅਜੇ ਕਾਫੀ ਕਮੀ ਲੱਗ ਰਹੀ ਸੀ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ