ਇੱਕ ਵੇਰ ਫੇਰ ਉਸਦਾ ਹੀ ਇਨਬਾਕਸ ਸੀ..ਅਖ਼ੇ ਤੀਬਰਤਾ ਮੁੱਕਦੀ ਜਾਂਦੀ..ਸਭ ਕੰਮਾਂ-ਕਾਰਾਂ ਵਿਚ ਰੁਝ ਗਏ..ਤੂੰ ਵੀ..ਪਰ ਚੇਤੇ ਰਖੀਂ ਉਹ ਤੀਜੀ ਵੇਰ ਫੇਰ ਮਰੇਗਾ ਜੇ ਮਨੋਂ ਵਿਸਾਰ ਦਿੱਤਾ ਗਿਆ ਤਾਂ..ਦੂਜੀ ਵੇਰ ਤਾਂ ਉਸਨੂੰ ਕਿੰਨੇ ਮੁਹਾਜ਼ਾਂ ਤੇ ਅਜੇ ਤੱਕ ਵੀ ਮਾਰਿਆ ਜਾ ਰਿਹਾ..ਚਰਿੱਤਰ ਹੀਣੰ ਗੱਦਾਰ ਐਸ਼ ਪ੍ਰਸਥ ਸ਼ਰਾਬੀ ਵਿਕਿਆ ਹੋਇਆ ਅਤੇ ਹੋਰ ਵੀ ਕਿੰਨਾ ਕੁਝ ਆਖ ਆਖ..!
ਤਸੱਲੀ ਦਿੱਤੀ ਦੋਸਤਾਂ ਹਮਦਰਦੀ ਦੇ ਭਾਵੇਂ ਸਾਰੇ ਦਰਿਆ ਵੀ ਸੁੱਕ ਜਾਵਣ..ਉਸਦੀ ਸੋਚ ਨੂੰ ਹਮੇਸ਼ਾਂ ਯਾਦ ਕਰਦੇ ਰਹਾਂਗੇ..ਹਵਾਲੇ ਰੈਫਰੈਂਸ ਵੀ ਦਿੰਦੇ ਰਹਾਂਗੇ..ਜਦੋਂ ਵੀ ਕੋਈ ਭੰਬਲ ਭੂਸ ਉੱਠ ਖਲੋਤਾ..ਦੋਚਿੱਤੀ ਪੈ ਗਈ ਤੇ ਜਾਂ ਫੇਰ ਵੈਸੇ ਹੀ ਕਦੀ ਹੱਸਦੇ ਹੋਏ ਦਾ ਚੇਤਾ ਆ ਗਿਆ..ਲਿਖਤਾਂ ਵਿਚ..ਜਿਕਰਾਂ ਵਿਚ ਅਤੇ ਫਿਕਰਾਂ ਵਿਚ..ਜਿਥੇ ਵੀ ਮੌਕਾ ਮਿਲਿਆ..!
ਆਖਰੀ ਦਿਨਾਂ ਵਿਚ ਤਾਂ ਜਿਉਣ ਜੋਗਾ ਹੱਸਦਾ ਨਹੀਂ ਸਗੋਂ ਜਾਨ ਹੀ ਕੱਢ ਲਿਆ ਕਰਦਾ ਸੀ..ਤਿੜਕੇ ਘੜੇ ਦਾ ਪਾਣੀ ਬਣ ਗਿਆ ਦੀਵੇ ਦੀ ਆਖਰੀ ਲੌ ਵਾਂਙ..!
ਜੇ ਮੈਂ ਜਾਣਦੀ ਜੱਗੇ ਮਰ ਜਾਣਾ..ਇੱਕ ਦੇ ਮੈਂ ਸੌ ਜੰਮਦੀ..ਇਸ ਵੇਰ ਦੋ ਨਹੀਂ ਸਗੋਂ ਕਈ ਸੋਆਂ ਦੀ ਲੋੜ ਏ!
ਫੇਰ ਇੱਕ ਦਿਨ ਉਸਦੀ ਸਕੋਰਪਿਓ ਵੇਖ ਲਈ..ਰਿਕਵਰੀ ਵੈਨ ਤੇ ਲੱਦੀ ਹੋਈ..ਕਿਸੇ ਅਣਜਾਣ ਮੰਜਿਲ ਵੱਲ ਵਧਦੀ ਹੋਈ..ਤਰਪਾਲ ਨਾਲ ਢੱਕੀ..ਸਿਰਫ ਟਾਇਰ ਹੀ ਨੰਗੇ ਸਨ..ਡਿਕੋ ਡੋਲੇ ਖਾਂਦੀ ਹੋਈ..ਸੰਗਲ ਤੁੜਾਉਂਦੀ ਹੋਈ..ਸ਼ਾਇਦ ਅਸਲੀ ਕਹਾਣੀ ਦੱਸਣ ਲਈ ਕਾਹਲੀ ਸੀ..ਪਰ ਗੂੰਗੀ ਹੋ ਗਈ ਕਮਲੀ ਤੋਂ ਬੋਲਿਆ ਨਹੀਂ ਸੀ ਜਾ ਰਿਹਾ..ਠੀਕ ਉਂਝ ਹੀ ਜਿੱਦਾਂ ਚਾਰ ਦਹਾਕੇ ਪਹਿਲੋਂ ਨਹਿਰਾਂ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ