ਢਲਦੇ ਸੂਰਜ ਦੀ ਟਿੱਕੀ..ਧੁੱਪ ਛਾਂ ਵਿਚਾਲੇ ਚੱਲਦੀ ਅਜੀਬ ਜਿਹੀ ਲੁਕਣਮੀਚੀ..ਖੁੱਲੇ ਵੇਹੜੇ ਬੈਠੇ ਰਿਸ਼ਤੇਦਾਰਾਂ ਅਤੇ ਪਿੰਡ ਵਾਲਿਆਂ ਦਾ ਇੱਕ ਵੱਡਾ ਇਕੱਠ!
ਕੋਲ ਪਏ ਨਵੇਂ ਨਕੋਰ ਅਟੈਚੀ..ਨਾਲ ਖਲੋਤੀ ਕਾਲੇ ਰੰਗ ਦੀ ਸਕੋਰਪਿਓ..ਸੀਟਾਂ ਤੇ ਲੱਗਾ ਨਵਾਂ ਨਕੋਰ ਪਲਾਸਟਿਕ..!
ਪਾਸੇ ਬੈਠਾ ਬਸੰਤ ਸਿੰਘ ਚਿਰਾਂ ਮਗਰੋਂ ਅਮਰੀਕਾ ਤੋਂ ਆਏ ਆਪਣੇ ਵੱਡੇ ਭਰਾ ਸੁੰਦਰ ਸਿੰਘ ਵੱਲ ਵੇਖੀ ਜਾ ਰਿਹਾ ਸੋਚ ਰਿਹਾ ਸੀ ਕਿੰਨਾ ਕਿਸਮਤ ਵਾਲਾ ਏ..ਦੋਵੇਂ ਮੁੰਡੇ ਚੰਗੀ ਤਰਾਂ ਸੈੱਟ..ਕਰੋੜਾਂ ਵਿਚ ਖੇਡਦੇ..ਇਥੇ ਬਣਾਈ ਕਿੰਨੀ ਸਾਰੀ ਪੈਲੀ..ਨਵੀਂ ਪਾਈ ਵੱਡੀ ਸਾਰੀ ਕੋਠੀ..ਪੈਸੇ ਧੇਲਾ ਸੁਖ ਸਹੂਲਤਾਂ ਸਭ ਕੁਝ..!
ਫੇਰ ਅਮਰੀਕਾ ਜਾਣ ਦੇ ਚੱਕਰ ਵਿਚ ਮੈਕਸੀਕੋ ਦੇ ਜੰਗਲਾਂ ਵਿਚ ਡੌਂਕੀ ਲਾਉਂਦੇ ਕਿਧਰੇ ਗਵਾਚ ਗਏ ਆਪਣੇ ਜਵਾਨ ਪੁੱਤ ਨੂੰ ਯਾਦ ਕਰ ਉਸਦੀਆਂ ਅੱਖੀਆਂ ਗਿਲਿਆਂ ਹੋ ਗਈਆਂ..!
ਨਾਲ ਹੀ ਚੋਰ ਅੱਖ ਨਾਲ ਉਸ ਵੱਲ ਵੇਖੀ ਜਾ ਰਿਹਾ ਬਾਹਰੋਂ ਆਇਆ ਸੁੰਦਰ ਸਿੰਘ ਵੀ ਰੋ ਪਿਆ..ਉਸਨੇ ਛੇਤੀ ਨਾਲ ਉੱਠ ਭਰਾ ਬਸੰਤ ਸਿੰਘ ਨੂੰ ਕਲਾਵੇ ਵਿਚ ਲੈ ਲਿਆ!
ਵੇਖਣ ਵਾਲੇ ਸੋਚ ਰਹੇ ਸਨ..ਸ਼ਾਇਦ ਚਿਰਾਂ ਬਾਅਦ ਮਿਲੇ ਦੋ ਭਰਾ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ