ਧੁੱਪੇ ਤੁਰੇ ਜਾਂਦੇ ਨੂੰ ਚੱਕਰ ਆਇਆ..ਓਥੇ ਹੀ ਬੈਠ ਗਿਆ..ਹੱਥ ਫੜੀ ਪਾਣੀ ਦੀ ਬੋਤਲ ਅੱਧੀ ਮੁਕਾ ਦਿੱਤੀ..!
ਬੇਧਿਆਨੀ ਵਿਚ ਹੀ ਕੋਲੋਂ ਲੰਘਦੇ ਰਿਕਸ਼ੇ ਨੂੰ ਹੱਥ ਦਿੱਤਾ..!
ਆਖਿਆ ਸਿਰ ਤੇ ਛਤਰੀ ਤਾਂਣ ਦੇਵੇ..ਵੀਹ ਲੱਖ ਦੀ ਗੱਡੀ ਵਾਲਾ ਅੱਜ ਮਾਮੂਲੀ ਰਿਕਸ਼ੇ ਵਿਚ..ਕੋਈ ਵੇਖੂ ਤੇ ਕੀ ਆਖੂ..ਰਹਿ ਰਹਿ ਕੇ ਏਜੰਸੀ ਵਾਲਿਆਂ ਤੇ ਗੁੱਸਾ ਆ ਰਿਹਾ ਸੀ..ਸਿਰਫ ਦੋ ਕਿਸ਼ਤਾਂ ਟੁੱਟਣ ਤੇ ਭਲਾ ਗੱਡੀ ਕਿੱਦਾਂ ਲੈਜਾ ਸਕਦੇ..!
ਰਿਕਸ਼ੇ ਅੰਦਰ ਬੈਠਿਆਂ ਕਿੰਨੀਆਂ ਗੱਲਾਂ ਦਿਮਾਗ ਵਿਚ ਘੁੰਮ ਗਈਆਂ..ਲਾਕ-ਡਾਊਨ..ਜੀ.ਡੀ.ਪੀ..ਘਰ ਦੀਆਂ ਕਿਸ਼ਤਾਂ..ਪਲਾਟ ਤੇ ਲਿਮਟ..ਕਰਜੇ ਦਾ ਵਿਆਜ..ਨਿਆਣਿਆਂ ਦੀ ਪੜਾਈ..ਵਧੇ ਹੋਏ ਖਰਚੇ..ਹੋਰ ਵੀ ਕਿੰਨਾ ਕੁਝ..!
ਕੋਲੋਂ ਲੰਘਦੇ ਲੋਕ ਮੇਰਾ ਮਜਾਕ ਉਡਾਉਂਦੇ ਲੱਗ ਰਹੇ ਸਨ..ਉੱਤੋਂ ਰਿਕਸ਼ੇ ਵਾਲੇ ਵੱਲੋਂ ਗਾਇਆ ਜਾ ਰਿਹਾ ਗੀਤ..ਮੈਂ ਗੁੱਸੇ ਵਿਚ ਉਸਨੂੰ ਪੈ ਨਿੱਕਲਿਆ..ਬੰਦ ਕਰ ਓਏ ਇਹ ਪਿਓ ਵਾਲਾ ਮਾਣਕ..ਇਥੇ ਜਿੰਦਗੀ ਦੀ ਵਾਟ ਲੱਗੀ ਪਈ ਏ ਤੇ ਤੈਨੂੰ ਗੀਤ ਅਹੁੜ ਰਹੇ ਨੇ”
ਉਸਨੇ ਬ੍ਰੇਕ ਮਾਰ ਲਈ..ਅਖ਼ੇ ਭਾਉ ਇਹ ਮੇਰਾ ਰਿਕਸ਼ਾ ਏ..ਮੇਰੀ ਮਰਜੀ ਗੀਤ ਗਾਵਾਂ ਜਾਂ ਚੁੱਪ ਰਹਾਂ..ਜੇ ਚੰਗਾ ਨਹੀਂ ਲੱਗਦਾ ਤਾਂ ਇਥੇ ਉੱਤਰ ਜਾ..ਬੇਸ਼ੱਕ ਪੈਸੇ ਵੀ ਨਾ ਦੇਵੀਂ!
ਮੇਰਾ ਮੱਥਾ ਠਣਕਿਆ..ਜੇ ਇਸਨੇ ਇਥੇ ਲਾਹ ਦਿੱਤਾ ਤਾਂ ਸਿਖਰ ਦੁਪਹਿਰੇ ਹੋਰ ਕੁਝ ਮਿਲਣਾ ਵੀ ਨਹੀਂ..ਉੱਤੋਂ ਕਿਸੇ ਵੇਖ ਲਿਆ ਤਾਂ ਤਮਾਸ਼ਾ ਵੱਖ ਬਣੂੰ..!
ਮੈਂ ਚੁੱਪ ਰਹਿਣਾ ਹੀ ਬੇਹਤਰ ਸਮਝਿਆ..ਉਸਨੇ ਇੱਕ ਵਾਰ ਫੇਰ ਤੋਂ ਗਾਉਣਾ ਸ਼ੁਰੂ ਕਰ ਦਿੱਤਾ..”ਸਾਰੀ ਉਮਰ ਗਵਾ ਲਈ ਤੂੰ..ਜਿੰਦੜੀਏ ਕੁਝ ਨਾ ਜਹਾਨ ਵਿਚੋਂ ਖੱਟਿਆ”!
ਫੇਰ ਸਹਿ ਸੂਬਾ ਹੀ ਮੈਨੂੰ ਇੱਕ ਸਵਾਲ ਕਰ ਦਿੱਤਾ..ਸਰਦਾਰ ਜੀ ਥੋਡਾ ਨਾਮ ਕੀ ਏ..?
ਆਖਿਆ ਸੰਤੋਖ ਸਿੰਘ..!
ਉੱਚੀ ਉੱਚੀ ਹੱਸ ਪਿਆ ਅਖ਼ੇ ਘਰਦਿਆਂ ਗਲਤ ਨਾਮ ਰੱਖ ਦਿੱਤਾ ਤੁਹਾਡਾ..ਏਨਾ ਗੁੱਸਾ ਏਡੀ ਬੇਸਬਰੀ..ਸਬਰ ਸੰਤੋਖ ਤੇ ਨਿਮਰਤਾ ਬੜੀਆਂ ਵੱਡੀਆਂ ਸ਼ੈਆਂ ਹੁੰਦੀਆਂ..ਬਾਣੀ ਪੜਿਆ ਕਰੋ ਸਰਦਾਰ ਜੀ..ਫੇਰ ਵੇਖਿਓ ਜਿਹੋ ਜਿਹਾ ਨਾਮ ਓਹੋ ਜਿਹੀ ਸੀਰਤ ਨਾ ਬਣ ਗਈ ਤਾਂ ਮੈਨੂੰ ਫੜ ਲਿਆ ਜੇ..!
ਹੁਣ ਤੱਕ ਮੈਨੂੰ ਓਸਤੇ ਗੁੱਸਾ ਆਉਣਾ ਬਿਲਕੁਲ ਹੀ ਬੰਦ ਹੋ ਗਿਆ..!
ਪੁੱਛਿਆ ਤੇਰਾ ਟੱਬਰ..?
ਆਖਣ ਲੱਗਾ ਜੀ ਛੇ ਮਹੀਨੇ ਹੋਏ..ਨਾਲਦੀ ਤੇ ਨਿੱਕਾ ਪੁੱਤ..ਸਾਉਣ ਮਹੀਨੇ ਸੁੱਤੇ ਪਿਆਂ ਤੇ ਕੋਠਾ ਆਣ ਪਿਆ..ਦੋਵੇਂ ਥਾਏਂ ਮੁੱਕ ਗਏ..ਸਿਰਫ ਸੱਤ ਮਹੀਨੇ ਦੀ ਧੀ ਹੀ ਬਚੀ ਏ..ਮਗਰ ਪੰਘੂੜੇ ਵਿਚ ਸੁੱਤੀ ਰਹਿੰਦੀ ਏ..ਕਦੇ ਰੋਂਦੀ ਨਹੀਂ..ਬੱਸ ਜਦੋਂ ਭੁੱਖ ਲੱਗਦੀ ਓਦੋਂ ਥੋੜੇ ਬਹੁਤ ਹੱਥ ਪੈਰ ਜਰੂਰ ਮਾਰਨ ਲੱਗ ਜਾਂਦੀ!
ਮੈਂ ਮਗਰ ਭਓਂ ਕੇ ਵੇਖਿਆ..ਉਹ ਵਾਕਿਆ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ